ਦਿੱਲੀ 'ਚ ਕੋਰੋਨਾ ਕਾਰਨ ਵਿਗੜਦੇ ਹਲਾਤਾਂ ਤਹਿਤ ਅਰਵਿੰਦ ਕੇਜਰੀਵਾਲ ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ
ਦਿੱਲੀ 'ਚ ਕੋਰੋਨਾ ਦਾ ਕਹਿਰ ਥੰਮ ਨਹੀਂ ਰਿਹਾ। ਰਾਤ ਦੇ ਕਰੀਬ 9 ਵਜੇ ਜਾਰੀ ਅੰਕੜਿਆਂ ਮੁਤਾਬਕ ਦਿੱਲੀ ਦੇ ਪਿਛਲੇ 24 ਘੰਟਿਆਂ 'ਚ 17,282 ਲੋਕ ਇਨਫੈਕਟਡ ਹੋਏ ਹਨ। ਇਹ ਸੰਖਿਆਂ ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਇਕ ਦਿਨ 'ਚ ਹੋਇਆ ਵਾਧਾ ਹੈ। ਸਿਹਤ ਵਿਭਾਗ ਦੇ ਮੁਤਾਬਕ 24 ਘੰਟੇ 'ਚ 104 ਮਰੀਜ਼ਾਂ ਦੀ ਮੌਤ ਹੋਈ ਹੈ।
Arvind Kejriwal wrote to PM Narendra Modi on the Covid-19 situation in the national capital." width="582" height="830" />
Also Read | Weekend Curfew in Delhi: Police issues warning for violators
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕੌਮੀ ਰਾਜਧਾਨੀ ਵਿਚ ਮੌਜੂਦਾ ਕੋਵਿਡ -19 ਸਥਿਤੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ। ਪੱਤਰ ਵਿਚ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਕੋਵਿਡ -19 ਸਥਿਤੀ ਬਹੁਤ ਗੰਭੀਰ ਹੈ ਅਤੇ ਉਸਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਕਸੀਜਨ ਦੀ ਤੁਰੰਤ ਸਪਲਾਈ ਕਰਨ ਅਤੇ Covid ਤੋਂ ਪੀੜਤ ਮਰੀਜ਼ਾਂ ਲਈ ਕੇਂਦਰ ਸਰਕਾਰ ਦੇ 10,000 ਬਿਸਤਰਿਆਂ ਵਿਚੋਂ 7,000 ਬਿਸਤਰੇ ਦੀ ਰਿਜ਼ਰਵੇਸ਼ਨ ਦੀ ਅਪੀਲ ਕੀਤੀ।
ਸੰਕਟ ਨਾਲ ਨਜਿੱਠਣ ਲਈ. ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਕੇਂਦਰ ਦੇ ਪਾਸਿਓਂ ਦਿੱਲੀ ਦੇ ਮਰੀਜ਼ਾਂ ਲਈ ਸਿਰਫ 1,800 ਬਿਸਤਰੇ ਰਾਖਵੇਂ ਕੀਤੇ ਗਏ ਹਨ।ਉਸਨੇ ਪੱਤਰ ਵਿੱਚ ਇਹ ਵੀ ਲਿਖਿਆ ਕਿ ਉਪਰੋਕਤ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਦਿੱਤੀ ਗਈ ਹੈ।
ਮੰਗਲਵਾਰ 13,468 ਨਵੇਂ ਮਾਮਲੇ ਆਏ ਸਨ ਤੇ 81 ਮਰੀਜ਼ਾਂ ਦੀ ਮੌਤ ਹੋ ਗਈ ਸੀ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਦੀ ਚੌਥੀ ਵੇਵ ਹੈ। ਕੋਰੋਨਾ ਦੀ ਰਫਤਾਰ ਰੋਕਣ ਲਈ ਸਭ ਤੋਂ ਜ਼ਰੂਰੀ ਹੈ ਕਿ ਲੋਕ ਕੋਵਿਡ ਗਾਈਡਲਾਈਨਜ਼ ਫੌਲੋ ਕਰਨ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਬੈਠਕ ਬੁਲਾਈ ਹੈ।