ਪੰਜਾਬ 'ਚ ਕੋਵਿਡ ਪਾਬੰਦੀਆਂ 1 ਫਰਵਰੀ ਤੱਕ ਰਹਿਣਗੀਆਂ ਜਾਰੀ
ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਵਿਡ ਪਾਬੰਦੀਆਂ 1ਫਰਵਰੀ 2022 ਤੱਕ ਵਧਾ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਕੋਵਿਡ ਹਦਾਇਤਾਂ ਹੇਠ ਲਿਖੀਆਂ ਹਨ:- ਜਨਤਕ ਥਾਵਾਂ ਉੱਤੇ ਸੋਸ਼ਲ ਦੂਰੀ ਲਾਜ਼ਮੀ ਅਤੇ ਘਰ ਤੋਂ ਬਾਹਰ ਨਿਕਲਣ ਲੱਗੇ ਮਾਸਕ ਪਹਿਨਣਾ ਵੀ ਲਾਜ਼ਮੀ ਹੈ। ਰਾਤ ਕਰਫਿਊ ਦਾ ਸਮਾਂ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ। ਕੋਵਿਡ ਹਦਾਇਤ ਮੁਤਾਬਿਕ 50 ਫੀਸਦੀ ਨਾਲ ਹੀ ਇੱਕਠ ਕੀਤਾ ਜਾ ਸਕਦਾ ਹੈ। ਕੋਵਿਡ ਹਦਾਇਤਾਂ ਮੁਤਾਬਿਕ ਸਕੂਲ,ਕਾਲਜ, ਯੂਨੀਵਰਸਿਟੀ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ ਅਤੇ ਪੜ੍ਹਾਈ ਆਨਲਾਈਨ ਕਰਵਾਈ ਜਾਵੇਗੀ। ਕੋਵਿਡ ਹਦਾਇਤ ਮੁਤਾਬਿਕ ਮੈਡੀਕਲ ਕਾਲਜ ਰੁਟੀਨ ਵਾਂਗ ਹੀ ਕੰਮ ਕਰਨਗੇ। ਕੋਵਿਡ ਹਦਾਇਤ ਮੁਤਾਬਿਕ ਸਿਨੇਮਾ, ਮਾਲ, ਹੋਟਲ, ਸਪਾ ਅਤੇ ਜਿੰਮ 50 ਫੀਸਦੀ ਨਾਲ ਖੁੱਲ੍ਹਣਗੇ। AC ਬੱਸ ਵਿੱਚ 50 ਫੀਸਦੀ ਯਾਤਰੀ ਹੀ ਯਾਤਰਾ ਕਰਨਗੇ। ਜਨਤਕ ਥਾਵਾਂ ਉੱਤੇ ਜਾਣ ਲਈ ਵੈਕਸੀਨ ਲਗਾਉਣੀ ਜ਼ਰੂਰੀ ਹੈ। ਸਰਕਾਰ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮਾਸਕ ਤੋਂ ਬਿਨ੍ਹਾਂ ਐਂਟਰੀ ਨਹੀਂ ਹੋਵੇਗੀ। ਪੰਜਾਬ ਵਿੱਚ ਆਉਣ ਵਾਲੇ ਲੋਕਾਂ ਕੋਲ ਕੋਰੋਨਾ ਟੈੱਸਟ ਦੀ ਰਿਪੋਰਟ ਅਤੇ ਵੈਕਸੀਨ ਦੇ ਸਰਟੀਫਿਕੇਟ ਹੋਣੇ ਲਾਜ਼ਮੀ ਹਨ। ਇਹ ਵੀ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ 2 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ -PTC News