ਕੋਵਿਡ ਪਾਬੰਦੀਆਂ 8 ਫਰਵਰੀ 2022 ਤੱਕ ਵਧੀਆਂ, ਨਿਯਮਾਂ ਬਾਰੇ ਹੋਰ ਜਾਣੋ
ਚੰਡੀਗੜ੍ਹ: ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦੇ ਹੋਏ ਕੋਰੋਨਾ ਪਾਬੰਦੀਆਂ ਨੂੰ ਇਕ ਹਫ਼ਤੇ ਲਈ ਹੋਰ ਵਧਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਪੱਤਰ 'ਚ ਕੋਰੋਨਾ ਪਾਬੰਦੀਆਂ 8 ਫਰਵਰੀ ਤਕ ਵਧਾਈਆਂ ਗਈਆਂ ਹਨ। ਪੰਜਾਬ 'ਚ ਫਿਲਹਾਲ ਸਕੂਲ-ਕਾਲਜ-ਯੂਨੀਵਰਸਿਟੀਆਂ ਬੰਦ ਰਹਿਣਗੇ। ਨਾਈਟ ਕਰਫ਼ਿਊ ਵੀ ਰਾਤ 10 ਤੋਂ ਸਵੇਰੇ 5 ਵਜੇ ਤਕ ਜਾਰੀ ਰਹੇਗਾ।
ਇਹ ਵੀ ਪੜ੍ਹੋ: ਮੁੰਬਈ ਪੁਲਿਸ ਨੇ 'Hindustani Bhau' ਨੂੰ ਕੀਤਾ ਗ੍ਰਿਫਤਾਰ, ਵਿਦਿਆਰਥੀਆਂ ਨੂੰ ਭੜਕਾਉਣ ਦਾ ਹੈ ਆਰੋਪ
02-02-2022 ਤੋਂ 08-02-2022 ਤਾਈਂ ਸਮਾਜਿਕ ਦੂਰੀ ਅਤੇ ਮਾਸਕ ਪਹਿਨਣਾ ਲਾਜ਼ਮੀ ਰਹੇਗਾ। ਇਸੀ ਦੇ ਨਾਲ ਸਮਾਜਿਕ ਦੂਰੀ ਭਾਵ ਘੱਟੋ ਘੱਟ 6 ਫੁੱਟ ਦੀ ਦੂਰੀ ਵੀ ਬਣੀ ਰਹਿਣੀ ਚਾਹੀਦੀ ਹੈ। ਰਾਤ ਦੇ ਕਰਫ਼ਿਊ ਦੀ ਗੱਲ ਕਰੀਏ ਤਾਂ ਪਹਿਲਾਂ ਵਾਂਗ ਹੀ ਰਾਤ 10.00 ਵਜੇ ਤੋਂ ਲੈ ਕੇ ਸਵੇਰੇ 5.00 ਵਜੇ ਤੱਕ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਤੇ ਮਨਾਹੀ ਰਹੇਗੀ। ਵੈਕਸੀਨ ਅਤੇ ਮੈਡੀਕਲ ਉਪਕਰਣਾਂ, ਡਾਇਗਨੌਸਟਿਕ ਟੈਸਟਿੰਗ ਕਿੱਟਾਂ ਆਦਿ ਸਮੇਤ ਫਾਰਮਾਸਿਊਟੀਕਲ ਦਵਾਈਆਂ ਦੇ ਨਿਰਮਾਣ ਨਾਲ ਸਬੰਧਤ ਕੱਚੇ ਮਾਲ, ਤਿਆਰ ਮਾਲ, ਕਰਮਚਾਰੀਆਂ ਆਦਿ ਦੀ ਆਵਾਜਾਈ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ।
ਦਸਣਯੋਗ ਹੈ ਕਿ ਅੰਦਰੂਨੀ ਜਨਤਕ ਇਕੱਠ 500 ਵਿਅਕਤੀਆਂ ਤੱਕ ਅਤੇ ਬਾਹਰੀ ਜਨਤਕ ਇਕੱਠ 'ਚ 1000 ਵਿਅਕਤੀਆਂ ਤੱਕ ਦੀ ਸੀਮਾ ਰਹੇਗੀ। ਇਸੀ ਦੇ ਨਾਲ ਸਕੂਲ, ਕਾਲਜ, ਕੋਚਿੰਗ ਇੰਸਟੀਚਿਊਟ ਫਿਲਹਾਲ 8 ਤਰੀਕ ਤੱਕ ਬੰਦ ਰਹਿਣਗੇ ਅਤੇ ਸਿਰਫ ਆਨਲਾਈਨ ਕੋਚਿੰਗ ਜਾਂ ਪੜ੍ਹਾਈ ਲਈ ਹੀ ਖੋਲ੍ਹੇ ਜਾ ਸਕਦੇ ਹਨ।
ਬਿਨਾ ਮਾਸਕ ਤੋਂ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ ਕੋਈ ਸੁਣਵਾਈ ਨਹੀਂ ਹੋਵੇਗੀ, ਸਿਰਫ ਉਹ ਲੋਕ ਜਿਨ੍ਹਾਂ ਦਾ ਕੋਵਿਡ ਟੀਕਾਕਰਨ ਪੂਰਾ ਹੋ ਚੁੱਕਿਆ ਹੈ ਜਾਂ ਉਨ੍ਹਾਂ ਕੋਲ 72 ਘੰਟੇ ਪੁਰਾਣੀ ਨਾਕਾਰਾਤਮਕ RT-PCR ਰਿਪੋਰਟ ਰਹੇਗੀ ਮਹਿਜ਼ ਉਨ੍ਹਾਂ ਨੂੰ ਹੀ ਪੰਜਾਬ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਰਹੇਗੀ।
ਦਿਵਯਾਂਗ ਵਿਅਕਤੀਆਂ ਅਤੇ ਘਰਭਵਤੀ ਮਹਿਲਾਵਾਂ ਨੂੰ ਦਫ਼ਤਰ ਆਉਣ ਦੀ ਕੋਈ ਲੋੜ ਨਹੀਂ ਹੋਵੇਗੀ ਲੇਕਿੰਨ ਘਰ ਤੋਂ ਕੰਮ ਲਾਜ਼ਮੀ ਰਹੇਗਾ। ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਆਦਿ ਨੂੰ 15 ਤੋਂ 18 ਸਾਲ ਤੱਕ ਦੇ ਨੌਜਵਾਨਾਂ/ਵਿਦਿਆਰਥੀਆਂ ਨੂੰ ਕੋਵਿਡ ਟੀਕਾਕਰਨ ਕਰਵਾਉਣ ਲਈ ਸਾਰੇ ਯਤਨ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਦੇਸ਼ 'ਚ ਪਿਛਲੇ 24 ਘੰਟਿਆਂ 'ਚ 1,67,059 ਨਵੇਂ ਮਾਮਲੇ, 1192 ਮੌਤਾਂ
ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਜਿੰਮ, ਸਪੋਰਟਸ ਕੰਪਲੈਕਸ, ਅਜਾਇਬ ਘਰ, ਚਿੜੀਆਘਰ ਆਦਿ ਸਥਾਨਾਂ ਨੂੰ 50% ਸਮਰੱਥਾ ਦੇ ਨਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਦੇ ਅਧੀਨ ਮੌਜੂਦ ਸਾਰੇ ਸਟਾਫ ਦਾ ਪੂਰਾ ਟੀਕਾਕਰਨ ਹੋਣਾ ਚਾਹੀਦਾ ਹੈ। ਇਸੀ ਦੇ ਨਾਲ ਪੰਜਾਬ ਭਰ ਵਿੱਚ ਏਸੀ ਬੱਸਾਂ 50% ਦੀ ਸਮਰੱਥਾ ਦੇ ਨਾਲ ਚਲਦੀਆਂ ਰਹਿਣਗੀਆਂ।
-PTC News