ਅਜਨਾਲਾ : ਸਿਵਲ ਹਸਪਤਾਲ 'ਚ ਵੈਕਸੀਨ ਖ਼ਤਮ , ਲੋਕ ਨਿਰਾਸ਼ ਹੋ ਕੇ ਘਰਾਂ ਨੂੰ ਪਰਤਣ ਲਈ ਮਜ਼ਬੂਰ
ਅਜਨਾਲਾ : ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਕੋਵਿੰਦ ਵੈਕਸੀਨ ਲਗਵਾਉਣ ਪਰ ਸਰਕਾਰ ਵੱਲੋਂ ਕੋਵਿਡ ਵੈਕਸੀਨ ਦਾ ਪ੍ਰਬੰਧ ਨਾ ਕਰਨ ਦੇ ਚੱਲਦਿਆਂ ਸਿਵਲ ਹਸਪਤਾਲ ਅਜਨਾਲਾ ਅੰਦਰ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਵੈਕਸੀਨ ਖ਼ਤਮ ਹੋਣ ਕਰਕੇ ਲੋਕਾਂ ਨੂੰ ਭਾਰੀ ਖੱਜਲ -ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
[caption id="attachment_515767" align="aligncenter" width="284"]
ਅਜਨਾਲਾ : ਸਿਵਲ ਹਸਪਤਾਲ 'ਚ ਵੈਕਸੀਨ ਖ਼ਤਮ , ਲੋਕ ਨਿਰਾਸ਼ ਹੋ ਕੇ ਘਰਾਂ ਨੂੰ ਪਰਤਣ ਲਈ ਮਜ਼ਬੂਰ[/caption]
ਵੈਕਸੀਨ ਦੀ ਆਮਦ ਵਿਚ ਕਮੀ ਆਉਣ ਕਰਕੇ ਲੋਕ ਪ੍ਰੇਸ਼ਾਨ ਹਨ ਅਤੇ ਹਸਪਤਾਲ ਦੇ ਚੱਕਰ ਕੱਢ ਰਹੇ ਹਨ। ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਬਿਤੇ ਕਈ ਦਿਨਾਂ ਤੋਂ ਉਹ ਸਿਵਲ ਹਸਪਤਾਲ ਅਜਨਾਲਾ ਵਿਚ ਆ ਰਹੇ ਹਨ ਪਰ ਵੈਕਸੀਨ ਖ਼ਤਮ ਹੋਣ ਨਾਲ ਉਨ੍ਹਾਂ ਨੂੰ ਨਿਰਾਸ਼ ਹੋ ਵਾਪਿਸ ਜਾਣਾ ਪੈ ਰਿਹਾ ਹੈ।
[caption id="attachment_515769" align="aligncenter" width="300"]
ਅਜਨਾਲਾ : ਸਿਵਲ ਹਸਪਤਾਲ 'ਚ ਵੈਕਸੀਨ ਖ਼ਤਮ , ਲੋਕ ਨਿਰਾਸ਼ ਹੋ ਕੇ ਘਰਾਂ ਨੂੰ ਪਰਤਣ ਲਈ ਮਜ਼ਬੂਰ[/caption]
ਉਨ੍ਹਾਂ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਕੋਰੋਨਾ ਵੈਕਸੀਨ ਲਗਵਾਉਣ ਪਰ ਹਸਪਤਾਲਾਂ ਅੰਦਰ ਕੋਰੋਨਾ ਵੈਕਸੀਨ ਹੀ ਨਹੀਂ ਹੈ। ਸਰਕਾਰ ਨੇ ਕੋਰੋਨਾ ਕਾਲ ਦੌਰਾਨ ਲੋਕਾਂ ਲਈ ਕੋਰੋਨਾ ਵੈਕਸੀਨ ਦਾ ਕੋਈ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਜਲਦ ਵੈਕਸੀਨ ਦਾ ਪ੍ਰਬੰਧ ਕੀਤਾ ਜਾਵੇ।
[caption id="attachment_515770" align="aligncenter" width="300"]
ਅਜਨਾਲਾ : ਸਿਵਲ ਹਸਪਤਾਲ 'ਚ ਵੈਕਸੀਨ ਖ਼ਤਮ , ਲੋਕ ਨਿਰਾਸ਼ ਹੋ ਕੇ ਘਰਾਂ ਨੂੰ ਪਰਤਣ ਲਈ ਮਜ਼ਬੂਰ[/caption]
ਇਸ ਸਬੰਧੀ ਸਿਵਲ ਹਸਪਤਾਲ ਅਜਨਾਲ਼ਾ ਦੇ ਐੱਸਐੱਮਓ ਡਾ ਓਮ ਪ੍ਰਕਾਸ਼ ਨੇ ਕਿਹਾ ਕਿ ਬੀਤੀ 11 ਜੁਲਾਈ ਨੂੰ ਉਨ੍ਹਾਂ ਨੂੰ ਵੈਕਸੀਨ ਦਾ ਸਟਾਕ ਮਿਲਿਆ ਸੀ , ਜੋ ਹੁਣ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਪੂਰੇ ਜ਼ਿਲ੍ਹੇ ਵਿਚ ਅਜਨਾਲਾ ਤਹਿਸੀਲ ਵਿਚ ਸਭ ਤੋਂ ਵੱਧ ਵੈਕਸੀਨ ਲਗਾਈ ਗਈ ਹੈ। ਜਦੋਂ ਵਿਭਾਗ ਵਲੋਂ ਵੈਕਸੀਨ ਭੇਜੀ ਜਾਂਦੀ ਹੈ ਤਾਂ ਲੋਕਾਂ ਨੂੰ ਲਗਾ ਦਿੱਤੀ ਜਾਏਗੀ।
-PTCNews