ਕੋਵਿਡ-19 ਅਪਡੇਟ: ਪੰਜਾਬ ਵਿੱਚ 19 ਮੌਤਾਂ, 583 ਨਵੇਂ ਕੇਸ ਦਰਜ
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਨਾਲ 19 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਇੱਕ ਮੈਡੀਕਲ ਬੁਲੇਟਿਨ ਅਨੁਸਾਰ ਸੂਬੇ ਵਿੱਚ ਕਰੋਨਾਵਾਇਰਸ ਦੇ 583 ਨਵੇਂ ਕੇਸਾਂ ਨਾਲ ਸੰਕਰਮਣ ਦੀ ਗਿਣਤੀ 7,54,367 ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ: 2 ਟਰਾਂਸਜੈਂਡਰ, 93 ਔਰਤਾਂ ਸਮੇਤ 1304 ਉਮੀਦਵਾਰ ਚੋਣ ਮੈਦਾਨ 'ਚ
ਰਾਜ ਵਿੱਚ ਹੁਣ ਤੱਕ 17,554 ਲੋਕਾਂ ਦੀ ਇਸ ਲਾਗ ਨਾਲ ਮੌਤ ਹੋ ਚੁੱਕੀ ਹੈ।
ਅੰਮ੍ਰਿਤਸਰ, ਬਰਨਾਲਾ, ਗੁਰਦਾਸਪੁਰ ਅਤੇ ਕਪੂਰਥਲਾ ਸਮੇਤ ਕਈ ਜ਼ਿਲ੍ਹਿਆਂ ਤੋਂ ਮੌਤਾਂ ਦੀ ਖ਼ਬਰ ਸਾਹਮਣੇ ਆਈ ਹੈ।
ਸਕਾਰਤਮਕ ਕੇਸਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ 5,771 ਕੇਸ ਦਰਜ ਹਨ।
ਤਾਜ਼ਾ ਕੇਸਾਂ ਵਿੱਚੋਂ ਮੋਹਾਲੀ ਵਿੱਚ 89, ਅੰਮ੍ਰਿਤਸਰ ਵਿੱਚ 64 ਅਤੇ ਲੁਧਿਆਣਾ ਵਿੱਚ 54 ਮਾਮਲੇ ਸਾਹਮਣੇ ਆਏ ਹਨ।
ਬੁਲੇਟਿਨ ਦੇ ਅਨੁਸਾਰ, ਕੁੱਲ 6 ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹਨ ਜਦੋਂ ਕਿ 5 ਗੰਭੀਰ ਮਰੀਜ਼ ਆਈਸੀਯੂ ਵਿੱਚ ਦਾਖਲ ਹਨ।
ਇਹ ਵੀ ਪੜ੍ਹੋ: ਚੋਣ ਕਮਿਸ਼ਨ ਨੇ ਬਰਨਾਲੇ ਦੇ ਤਪਾ ਦਾ DSP ਦਾ ਕੀਤਾ ਤਬਾਦਲਾ
ਹਾਸਿਲ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਕੁੱਲ 1,170 ਲੋਕ ਸੰਕਰਮਣ ਤੋਂ ਠੀਕ ਹੋ ਚੁੱਕੇ ਹਨ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 7,28,178 ਪਹੁੰਚ ਗਈ ਹੈ।
-PTC News