Plasma Donation : ਪਲਾਜ਼ਮਾ ਅਤੇ Remedivir ਦੇ ਲਈ ਤੁਸੀਂ ਇਨ੍ਹਾਂ ਥਾਵਾਂ 'ਤੇ ਕਰ ਸਕਦੇ ਹੋ ਅਪਲਾਈ
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ (Covid-19) ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਵਾਇਰਸ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਾਫ਼ੀ ਚਿੰਤਾਜਨਕ ਹਾਲਤ ਪੈਦਾ ਹੋ ਗਏ ਹਨ। ਕੋਰੋਨਾ ਨਾਲ ਹਰ ਦਿਨ ਲੱਖਾਂ ਲੋਕ ਪਾਜ਼ੀਟਿਵ ਹੋ ਰਹੇ ਹਨ। ਕੋਰੋਨਾ ਪੀੜਤ ਲੋਕਾਂ ਨੂੰ ਪਲਾਜ਼ਮਾ ਅਤੇ ਰੀਮੋਡਵਾਇਰ ਦੀ ਬਹੁਤ ਜ਼ਰੂਰਤ ਹੁੰਦੀ ਹੈ। ਭਾਰਤ ਵਿਚ ਇਸ ਦੀ ਘਾਟ ਦੱਸੀ ਜਾ ਰਹੀ ਹੈ। ਇਸ ਕਾਰਨ ਸਰਕਾਰ ਨੇ ਇਸ ਦੇ ਉਤਪਾਦਨ ਵਧਾਉਣ ਦਾ ਫੈਸਲਾ ਕੀਤਾ ਹੈ। ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ [caption id="attachment_489845" align="aligncenter" width="877"] Plasma Donation : ਪਲਾਜ਼ਮਾ ਅਤੇ Remedivir ਦੇ ਲਈ ਤੁਸੀਂ ਇਨ੍ਹਾਂ ਥਾਵਾਂ 'ਤੇ ਕਰ ਸਕਦੇ ਹੋ ਅਪਲਾਈ[/caption] ਹੁਣ ਬਹੁਤ ਸਾਰੇ ਲੋਕ ਅਤੇ ਕੁਝ ਸੰਸਥਾਵਾਂ ਇਸ ਮੁਸ਼ਕਲ ਸਮੇਂ ਵਿਚ ਲੋਕਾਂ ਦੀ ਸਹਾਇਤਾ ਲਈ ਅੱਗੇ ਆਈਆਂ ਹਨ। ਇੱਥੇ ਤੁਹਾਨੂੰ ਇਕ ਅਜਿਹੀ ਵੈੱਬਸਾਈਟ ਦੇ ਬਾਰੇ ਦੱਸ ਰਹੇ ਹਾਂ ,ਜਿੱਥੇ ਤੁਸੀਂ ਪਲਾਜ਼ਮਾ ਅਤੇ ਰੇਮੇਡਸਵੀਰ ਨੂੰ ਲੈਣ ਲਈ ਅਰਜ਼ੀ ਦੇ ਸਕਦੇ ਹੋ।ਮਾਈਕਰੋ ਬਲੌਗਿੰਗ ਵੈੱਬਸਾਈਟ ,ਟਵਿੱਟਰ ਅਤੇ ਫੇਸਬੁੱਕ ਵਰਗੇ ਪਲੇਟਫਾਰਮਾਂ 'ਤੇ ਵੀ ਲੋਕ ਪਲਾਜ਼ਮਾ ਦਾਨ ਕਰਨ ਵਿਚ ਮਦਦ ਕਰ ਰਹੇ ਹਨ। [caption id="attachment_489847" align="aligncenter" width="548"] Plasma Donation : ਪਲਾਜ਼ਮਾ ਅਤੇ Remedivir ਦੇ ਲਈ ਤੁਸੀਂ ਇਨ੍ਹਾਂ ਥਾਵਾਂ 'ਤੇ ਕਰ ਸਕਦੇ ਹੋ ਅਪਲਾਈ[/caption] ਸਭ ਤੋਂ ਪਹਿਲਾਂ ਤੁਹਾਨੂੰ ਪਲਾਜ਼ਮਾ ਦਾਨ ਲਈ (Plasma Donation)ਦਿੱਲੀ ਅਤੇ ਇਸਦੇ ਨਾਲ ਲੱਗਦੇ ਖੇਤਰਾਂ ਵਿੱਚ ਉਪਲਬਧ ਵੈੱਬਸਾਈਟ ਬਾਰੇ ਦੱਸ ਰਹੇ ਹਾਂ। ਇਨ੍ਹਾਂ ਵੈੱਬਸਾਈਟਾਂ 'ਤੇ ਜਾ ਕੇ ਤੁਸੀਂ ਕੋਵਿਡ -19 ਤੋਂ ਠੀਕ ਹੋਏ ਲੋਕਾਂ ਦਾ ਪਲਾਜ਼ਮਾ ਲੈ ਸਕਦੇ ਹਨ। ਜੇਕਰ ਤੁਹਾਨੂੰ ਵੀ ਕੋਰੋਨਾ ਹੋਇਆ ਹੈ ਅਤੇ ਤੁਸੀਂ ਇਸ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹੋ ਤਾਂ ਤੁਸੀਂ ਵੀ ਇੱਥੇ ਪਲਾਜ਼ਮਾ ਦਾਨ ਕਰ ਸਕਦੇ ਹੋ। ਪਲਾਜ਼ਮਾ ਦਾਨ ਕਰਨ ਤੋਂ ਪਹਿਲਾਂ ਕੁਝ ਟੈਸਟ ਕਰਵਾਉਣੇ ਪੈਂਦੇ ਹਨ ਅਤੇ ਇਸ ਦੇ ਲਈ ਡਾਕਟਰ ਦੀ ਸਲਾਹ ਲੈਣੀ ਪੈਂਦੀ ਹੈ। [caption id="attachment_489844" align="aligncenter" width="1013"] Plasma Donation : ਪਲਾਜ਼ਮਾ ਅਤੇ Remedivir ਦੇ ਲਈ ਤੁਸੀਂ ਇਨ੍ਹਾਂ ਥਾਵਾਂ 'ਤੇ ਕਰ ਸਕਦੇ ਹੋ ਅਪਲਾਈ[/caption] ਪੂਰੇ ਭਾਰਤ ਵਿਚ ਕਿਤੇ ਵੀ https://dhoondh.com ਵੈੱਬਸਾਈਟ'ਤੇ ਰਜਿਸਟਰ ਕਰ ਸਕਦੇ ਹੋ। ਇੱਥੇ ਤੁਸੀਂ ਪਲਾਜ਼ਮਾ ਦਾਨ ਲੈ ਸਕਦੇ ਹੋ। ਇਸੇ ਤਰ੍ਹਾਂ http://plasmadonor.in/ 12 ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਤੁਸੀਂ ਇੱਥੇ ਇੱਕ ਵਲੰਟੀਅਰ ਵਜੋਂ ਵੀ ਕੰਮ ਕਰ ਸਕਦੇ ਹੋ। ਤੁਸੀਂ ਇਨ੍ਹਾਂ ਵੈਬਸਾਈਟਾਂ 'ਤੇ ਜਾ ਕੇ ਪਲਾਜ਼ਮਾ ਸਥਿਤੀ ਦੀ ਜਾਂਚ ਕਰ ਸਕਦੇ ਹੋ। ਹਾਲਾਂਕਿ ਇਹ ਪੂਰਾ ਸਬੂਤ ਨਹੀਂ ਹੈ ਕਿ ਪਲਾਜ਼ਮਾ ਮਿਲ ਜਾਵੇਗਾ ਪਰ ਤੁਸੀਂ ਨਿਸ਼ਚਤ ਤੌਰ 'ਤੇ ਇੱਥੇ ਇਕ ਵਾਰ ਕੋਸ਼ਿਸ਼ ਕਰ ਸਕਦੇ ਹੋ। [caption id="attachment_489843" align="aligncenter" width="732"] Plasma Donation : ਪਲਾਜ਼ਮਾ ਅਤੇ Remedivir ਦੇ ਲਈ ਤੁਸੀਂ ਇਨ੍ਹਾਂ ਥਾਵਾਂ 'ਤੇ ਕਰ ਸਕਦੇ ਹੋ ਅਪਲਾਈ[/caption] http://needplasma.in/ ਵੈੱਬਸਾਈਟ 'ਤੇ ਜਾ ਕੇ ਵੀ ਤੁਸੀਂ ਪਲਾਜ਼ਮਾ ਦਾਨ ਜਾਂ ਲੈ ਸਕਦੇ ਹੋ। ਇਥੇ ਤੁਹਾਡੇ ਪਲਾਜ਼ਮਾ ਨਾਲ ਜੇ ਮਰੀਜ਼ ਠੀਕ ਹੋ ਜਾਂਦਾ ਹੈ ਤਾਂ ਤੁਹਾਨੂੰ ਇਸ ਸੰਸਥਾ ਦੁਆਰਾ ਇਕ ਤੋਹਫ਼ਾ ਵੀ ਦਿੱਤਾ ਜਾਂਦਾ ਹੈ। ਤੁਸੀਂ https://plasmaline.in/ ਸਾਈਟ 'ਤੇ ਜਾ ਕੇ ਪਲਾਜ਼ਮਾ ਲਈ ਬੇਨਤੀ ਵੀ ਕਰ ਸਕਦੇ ਹੋ। ਤੁਸੀਂ ਇੱਥੇ ਪਲਾਜ਼ਮਾ ਦਾਨ ਵੀ ਕਰ ਸਕਦੇ ਹੋ। ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਕੂੜਾ ਸੁੱਟਣ ਵਾਲੀ ਗੱਡੀ 'ਚ ਲਿਜਾਇਆ ਗਿਆ [caption id="attachment_489846" align="aligncenter" width="1155"] Plasma Donation : ਪਲਾਜ਼ਮਾ ਅਤੇ Remedivir ਦੇ ਲਈ ਤੁਸੀਂ ਇਨ੍ਹਾਂ ਥਾਵਾਂ 'ਤੇ ਕਰ ਸਕਦੇ ਹੋ ਅਪਲਾਈ[/caption] ਰੀਮੋਡਵਾਇਰ ਦੇ ਲਈ ਕਈ ਦਵਾਈਆਂ ਕੰਪਨੀਆਂ ਅੱਗੇ ਆਈਆਂ ਹਨ। ਤੁਸੀਂ ਫ਼ੋਨ ਕਰਕੇ ਰੀਮੋਡਵਾਇਰ ਲੈ ਸਕਦੇ ਹੋ। ਇਸਦੇ ਲਈ ਤੁਸੀਂ Cipla ਨੂੰ 8657311088 'ਤੇ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ Hetero ਨੂੰ 040-40473535 'ਤੇ, Jubiliant ਨੂੰ 9819857718' ਤੇ ਅਤੇ Mylan ਨੂੰ 7829980066 'ਤੇ ਕਾਲ ਕਰ ਸਕਦੇ ਹੋ। -PTCNews