ਸਮਰਾਲਾ ਵਿਖੇ ਵਾਪਰੀ ਵੱਡੀ ਵਾਰਦਾਤ, ਰਿਸ਼ਤੇ 'ਚ ਭੈਣ ਭਰਾ ਲੱਗਦੇ ਮੁੰਡਾ -ਕੁੜੀ ਨੇ ਕੀਤੀ ਖ਼ੁਦਕੁਸ਼ੀ
ਸਮਰਾਲਾ ਵਿਖੇ ਵਾਪਰੀ ਵੱਡੀ ਵਾਰਦਾਤ, ਰਿਸ਼ਤੇ 'ਚ ਭੈਣ ਭਰਾ ਲੱਗਦੇ ਮੁੰਡਾ -ਕੁੜੀ ਨੇ ਕੀਤੀ ਖ਼ੁਦਕੁਸ਼ੀ:ਸਮਰਾਲਾ : ਸਮਰਾਲਾ ਦੇ ਨੇੜਲੇ ਪਿੰਡ ਨੋਲੜੀ ਕਲਾਂ ਵਿਖੇ ਬੀਤੀ ਰਾਤ ਇੱਕ ਮੁੰਡੇ ਅਤੇ ਕੁੜੀ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਸੂਤਰਾਂ ਦੇ ਮੁਤਾਬਕ ਮੁੰਡੇ ਦੀ ਉਮਰ 23 ਸਾਲ ਤੇ ਕੁੜੀ ਦੀ ਉਮਰ ਨਾਬਾਲਗ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦਾ ਪਿੰਡ 'ਚ ਆਹਮਣੇ-ਸਾਹਮਣੇ ਹੀ ਘਰ ਹੈ ਅਤੇ ਦੋਵਾਂ ਦਾ ਆਪਸ 'ਚ ਭੈਣ-ਭਰਾ ਦਾ ਰਿਸ਼ਤਾ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਨੇ ਰਾਤੀਂ ਕਰੀਬ 10 ਵਜੇ ਕਣਕ 'ਚ ਪਾਉਣ ਵਾਲੀ ਦਵਾਈ ਨਿਗਲ ਲਈ ਹੈ। ਜਿਸ ਉਪਰੰਤ ਦੋਵਾਂ ਨੂੰ ਖੰਨਾ ਦੇ ਇੱਕ ਪ੍ਰਾਈਵੇਟ ਹਸਪਤਾਲ 'ਚ ਲਿਜਾਇਆ ਗਿਆ ,ਜਿੱਥੇ ਦੋਵਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਵਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਮ੍ਰਿਤਕ ਲੜਕਾ ਪ੍ਰਦੀਪ ਸਿੰਘ( 23) ਆਪਣੇ ਤਿੰਨਾਂ ਭਰਾਵਾਂ 'ਚੋਂ ਸਭ ਤੋਂ ਛੋਟਾ ਸੀ ਜੋ ਕਰਿਆਨੇ ਦੀ ਦੁਕਾਨ 'ਤੇ ਨੌਕਰੀ ਕਰਦਾ ਹੈ ਜਦਕਿ ਮ੍ਰਿਤਕ ਲੜਕੀ ਅਮਨਦੀਪ ਕੌਰ (17) ਦੋ ਭਰਾਵਾਂ ਦੀ ਇਕੱਲੀ ਭੈਣ ਸੀ, ਜਿਸ ਦਾ ਪਿਤਾ ਖਾੜੀ ਦੇਸ਼ 'ਚ ਗਿਆ ਹੋਇਆ ਹੈ। -PTCNews