ਸਿੱਧੂ ਮੂਸੇਵਾਲਾ 'ਤੇ ਕੋਰਟ ਦੀ ਵੱਡੀ ਕਾਰਵਾਈ, ਜਾਣੋ ਕਿਸ ਦਿਨ ਹੋਵੇਗੀ ਪੇਸ਼ੀ
Pollywood News: ਪੰਜਾਬੀ ਫ਼ਿਲਮ ਇੰਡਸਟਰੀ (Punjabi film industry) ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਆਏ ਦਿਨ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਚਰਚਾ ਵਿਚ ਬਣੇ ਰਹਿੰਦੇ ਹਨ। ਤੇ ਇਕ ਬਾਰ ਫੇਰ ਹੁਣ ਮਸ਼ਹੂਰ ਗਾਇਕ ਤੇ ਮਾਨਸਾ ਤੋਂ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਦੀਆਂ ਦੀਨੋ ਦਿਨ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮੂਸੇਵਾਲਾ ਨੂੰ ਆਪਣੇ ਗੀਤ ਸੰਜੂ ਵਿੱਚ ਵਕੀਲਾਂ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਵਿੱਚ ਅੱਜ ਅਦਾਲਤ ਨੇ ਸੰਮਨ ਜਾਰੀ ਕਰਕੇ 29 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਦੱਸਣਯੋਗ ਇਹ ਹੈ ਕਿ ਵਕੀਲ ਸੁਨੀਲ ਮਲਨ ਨੇ 6 ਮਹੀਨੇ ਪਹਿਲਾਂ ਸਿੱਧੂ ਮੂਸੇਵਾਲਾ (Sidhu Moose wala) ਨੂੰ ਸੰਜੂ ਗੀਤ ਕਰ ਕੇ ਕਾਨੂੰਨੀ ਨੋਟਿਸ (Legal Notice) ਭੇਜਿਆ ਸੀ। ਇਹ ਸੰਮਨ ਸਿੱਧੂ ਮੂਸੇਵਾਲਾ ਵੱਲੋਂ ਗੀਤ 'ਸੰਜੂ' (Song Sanju) ਵਿੱਚ ਵਕੀਲਾਂ ਵਿਰੁੱਧ ਸ਼ਬਦਾਵਲੀ (Swearing against lawyers) ਬੋਲਣ ਦੇ ਮਾਮਲੇ ਵਿੱਚ ਭੇਜੇ ਗਏ ਹਨ। ਇਹ ਵੀ ਪੜ੍ਹੋ: ਪੁਲਿਸ ਦੀ ਵੱਡੀ ਕਾਰਵਾਈ, ਐਂਬੂਲੈਂਸ ਦੀ ਲਈ ਤਲਾਸ਼ੀ, ਜਾਣੋ ਕੀ ਹੋਇਆ ਬਰਾਮਦ ਇਸਤੋਂ ਪਹਿਲਾਂ ਵਕੀਲ ਸੁਨੀਲ ਨੇ ਗਾਇਕ ਨੂੰ ਕਈ ਵਾਰੀ ਕਾਨੂੰਨੀ ਨੋਟਿਸ ਵੀ ਭੇਜੇ ਗਏ, ਪਰੰਤੂ ਮੂਸੇਵਾਲਾ ਨੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਪਿੰਡ ਦੇ ਸਰਪੰਚ ਨੂੰ ਵੀ ਨੋਟਿਸ ਭੇਜਿਆ ਗਿਆ ਸੀ, ਪਰੰਤੂ ਉਸ ਨੇ ਵੀ ਇਸ ਨੂੰ ਨਹੀਂ ਲਿਆ ਸੀ, ਜਿਸ ਪਿੱਛੋਂ ਹੁਣ ਅਦਾਲਤ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਨੂੰ ਸੰਮਨ ਜਾਰੀ ਕੀਤੇ ਹਨ ਅਤੇ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਦੱਸ ਦੇਈਏ ਕਿ ਇਸ ਗੀਤ ਨੂੰ ਲੈ ਕੇ ਮੂਸੇਵਾਲਾ ਖਿਲਾਫ਼ ਚੰਡੀਗੜ੍ਹ ਜ਼ਿਲਾ ਅਦਾਲਤ 'ਚ ਕੇਸ ਦਾਇਰ ਕੀਤਾ ਗਿਆ ਹੈ। ਇਸ ਸਬੰਧੀ ਅਦਾਲਤ ਨੇ ਉਸ ਨੂੰ ਸੰਮਨ ਭੇਜ ਕੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਇਹ ਵੀ ਪੜ੍ਹੋ: ਅਵਾਰਾ ਕੁੱਤਿਆਂ ਨੇ 3 ਸਾਲ ਦੀ ਬੱਚੀ ਨੂੰ ਨੋਚ ਨੋਚ ਮਾਰਿਆ ਇਸ ਨਾਲ ਹੀ ਜ਼ਿਕਰਯੋਗ ਇਹ ਹੈ ਕਿ ਸ਼ਿਕਾਇਤਕਰਤਾ ਵੱਲੋਂ ਗਾਇਕ ਮਨਕੀਰਤ ਔਲਖ (Mankirat Aulakh) ਨੂੰ ਵੀ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਿੱਚ ਬੰਦੂਕ ਸਭਿਆਚਾਰ, ਡਰੱਗਜ਼ ਅਤੇ ਅਪਸ਼ਬਦ ਵਾਲੇ ਗੀਤਾਂ ਨੂੰ ਲੈ ਕੇ ਕਈ ਗੀਤਕਾਰ ਅਦਾਲਤ ਦੀ ਨਜ਼ਰ ਵਿੱਚ ਹਨ। -PTC News