ਭਾਰਤ-ਪਾਕਿ ਅਟਾਰੀ ਸਰਹਦ 'ਤੇ ਲਹਿਰਾਇਆ ਜਾਵੇਗਾ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ
ਅੰਮ੍ਰਿਤਸਰ, 1 ਅਕਤੂਬਰ: ਅਟਾਰੀ ਬਾਰਡਰ 'ਤੇ ਰੀਟਰੀਟ ਸੈਰੇਮਨੀ ਦੌਰਾਨ ਪਾਕਿਸਤਾਨ ਹਰ ਰੋਜ਼ ਭਾਰਤੀਆਂ ਦੀ ਦੇਸ਼ ਭਗਤੀ ਦਾ ਜਜ਼ਬਾ ਦੇਖਦਾ ਹੈ ਪਰ ਹੁਣ ਭਾਰਤ ਦੀ ਆਣ-ਬਾਣ-ਸ਼ਾਨ ਯਾਨੀ ਕੌਮੀ ਝੰਡਾ ਲਾਹੌਰ ਤੋਂ ਵੀ ਨਜ਼ਰ ਆਇਆ ਕਰੇਗਾ। ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਐਲਾਨ ਮੁਤਾਬਕ ਉਨ੍ਹਾਂ ਵੱਲੋਂ 418 ਫੁੱਟ ਉੱਚਾ ਤਿਰੰਗਾ ਸਥਾਪਿਤ ਕੀਤਾ ਜਾਵੇਗਾ। ਜਿਸ ਲਈ ਟੈਂਡਰ ਦੀ ਪ੍ਰੀਕਿਰਿਆ ਪੂਰੀ ਹੋ ਚੁੱਕੀ ਹੈ। 418 ਫੁੱਟ ਉੱਚਾ ਤਿਰੰਗਾ ਆਉਣ ਵਾਲੀ 26 ਜਨਵਰੀ ਨੂੰ ਲਹਿਰਾਇਆ ਜਾਵੇਗਾ, ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਵੀ ਇੱਥੇ ਹੀ ਲਹਿਰਾਇਆ ਗਿਆ, ਜੋ ਕਿ 360 ਫੁਟ ਉੱਚਾ ਝੂਲਦਾ ਸੀ। 55 ਟਨ ਦੇ ਖੰਭੇ 'ਤੇ ਲਹਿਰਾਇਆ ਜਾਂਦਾ ਇਹ ਤਿਰੰਗਾ 120 ਗੁਣਾ ਵੱਡਾ ਸੀ ਜਿਸਦਾ ਭਾਰ 100 ਕਿਲੋਗ੍ਰਾਮ ਬਣਦਾ ਸੀ ਅਤੇ ਲਿਮਕਾ ਬੁੱਕ ਵਿੱਚ ਵੀ ਇਸਦਾ ਰਿਕਾਰਡ ਦਰਜ ਹੈ। ਪਰ 360 ਫੁੱਟ ਦੀ ਉਚਾਈ 'ਤੇ ਲਹਿਰਾਏ ਜਾਂਦੇ ਤਿਰੰਗੇ ਦਾ ਟੈਂਡਰ ਮੁੱਕ ਚੁੱਕਿਆ ਅਤੇ NHAI ਦੀ ਇਸ ਪੇਸ਼ਕਸ਼ ਤੋਂ ਬਾਅਦ ਕੀ ਹੁਣ ਤਿਰੰਗਾ 418 ਫੁੱਟ ਉੱਚੇ ਖੰਬੇ 'ਤੇ ਲਹਿਰਾਇਆ ਜਾਵੇਗਾ ਦੇਸ਼ ਵਾਸੀਆਂ ਦਾ ਸਿਰ ਗਰਵ ਨਾਲ ਹੋਰ ਤਾਹਾਂ ਹੋ ਗਿਆ ਹੈ। ਇਸ ਪ੍ਰੋਜੈਕਟ ਲਈ ਟੈਂਡਰ ਦੀ ਪ੍ਰਕ੍ਰਿਆ ਮੁਕੱਮਲ ਹੋ ਚੁੱਕੀ ਹੈ। ਦਸਣਾ ਬਣਦਾ ਹੈ ਕਿ 360 ਫੁੱਟ ਉੱਚੇ ਤਿਰੰਗੇ ਲਈ ਵਰਤੇ ਜਾਂਦੇ 55 ਟਨ ਵਜ਼ਨੀ ਅਤੇ 110 ਮੀਟਰ ਦੀ ਲੰਬਾਈ ਵਾਲੇ ਖੰਭੇ ਨੂੰ ਖੜ੍ਹਾ ਕਰਨ ਲਈ ਸੱਤ ਟਰਾਲੀਆਂ 'ਤੇ ਵਿਸ਼ੇਸ਼ ਕਰੇਨ ਵਿਸ਼ੇਸ਼ ਤੌਰ 'ਤੇ ਮੁੰਬਈ ਤੋਂ ਮੰਗਵਾਈ ਗਈ ਸੀ ਤੇ ਹੁਣ ਉਸਤੋਂ ਵੀ ਭਾਰੀ ਤੇ ਉੱਚੇ ਖੰਬੇ ਲਈ ਹੋਰ ਕਰੇਨਾ ਦੀ ਲੋੜ ਪਵੇਗੀ। ਇਸਦੇ ਨਾਲ ਹੀ ਪਿਛਲੀ ਵਾਰੀ ਖੰਬੇ ਨੂੰ ਬਜਾਜ ਇਲੈਕਟ੍ਰੀਕਲ ਦੀ ਸਹਾਇਕ ਕੰਪਨੀ ਭਾਰਤ ਇਲੈਕਟ੍ਰੀਕਲ ਹੁਸ਼ਿਆਰਪੁਰ ਤੋਂ 3.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਸੀ ਅਤੇ ਇਸ ਵਾਰ ਲੱਗਣ ਵਾਲੇ ਖੰਬੇ ਲਈ ਰਾਸ਼ੀ ਹੋਰ ਵੱਧ ਜਾਵੇਗੀ। ਪਿਛਲੀ ਵਾਰੀ ਖੰਭੇ ਨੂੰ ਖੜ੍ਹਾ ਕਰਨ ਲਈ ਕਰੇਨ ਕੰਪਨੀ ਨੇ 78 ਲੱਖ ਰੁਪਏ ਵਸੂਲੇ ਸਨ। ਰਾਸ਼ਟਰੀ ਝੰਡੇ ਦੀ ਸਾਂਭ-ਸੰਭਾਲ ਦਾ ਕੰਮ ਭਾਰਤ ਇਲੈਕਟ੍ਰੀਕਲ ਕੰਪਨੀ ਤਿੰਨ ਸਾਲਾਂ ਤੱਕ ਕਰਦੀ ਰਹੀ। ਇਸ ਦੇ ਲਈ ਰਾਸ਼ਟਰੀ ਝੰਡੇ 'ਤੇ ਪੂਰੀ ਰੋਸ਼ਨੀ ਲਈ 65-65 ਫੁੱਟ ਉਚਾਈ ਦੇ ਤਿੰਨ ਵੱਖ-ਵੱਖ ਖੰਭੇ ਲਗਾਏ ਗਏ ਸਨ। ਹਰੇਕ ਖੰਭੇ 'ਤੇ 500-500 ਵਾਟ ਦੇ 12 ਬਲਬ ਲਗਾਏ ਗਏ ਸਨ। ਸਿਟੀ ਇੰਪਰੂਵਮੈਂਟ ਟਰੱਸਟ ਅਤੇ ਭਾਰਤ ਇਲੈਕਟ੍ਰੀਕਲ ਕੰਪਨੀ ਦੇਸ਼ ਦੇ ਇਸ ਸਭ ਤੋਂ ਉੱਚੇ ਤਿਰੰਗੇ ਦੀ ਦੇਖ ਰੇਖ ਕਰ ਰਹੀ ਸੀ ਪਰ ਜਨਤਾ 'ਤੇ ਪੈਂਦੇ ਵਿੱਤੀ ਬੋਝ ਨੂੰ ਘਟਾਉਂਦਿਆਂ ਇਸ ਵਾਰੀ ਇਸਦਾ ਟੈਂਡਰ ਦਿੱਲੀ ਦੀ ਇੱਕ ਨਿੱਜੀ ਕੰਪਨੀ ਨੂੰ ਦੇ ਦਿੱਤਾ ਗਿਆ ਹੈ, ਜੋ ਟੈਂਡਰ ਪੂਰਾ ਹੋਣ ਤੱਕ ਇਸਦਾ ਰੱਖ ਰਖਾਅ ਕਰੇਗੀ। ਹੋਰ ਥਾਵਾਂ 'ਤੇ ਲਹਿਰਾਏ ਜਾਂਦੇ ਤਿਰੰਗਿਆਂ ਦਾ ਵੇਰਵਾ