ਦੇਸ਼ 'ਚ ਲਗਾਤਾਰ ਘੱਟ ਰਿਹੈ ਕੋਰੋਨਾ ਦਾ ਕਹਿਰ , ਇੱਕ ਦਿਨ 'ਚ ਆਏ 1.32 ਲੱਖ ਨਵੇਂ ਕੇਸ ,2713 ਮੌਤਾਂ
ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਹੁਣ ਹੌਲੀ-ਹੌਲੀ ਕਾਬੂ ਵਿਚ ਆ ਰਹੀ ਹੈ ਅਤੇ ਕੇਸਾਂ ਦੇ ਨਾਲ ਮੌਤਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਦੇ ਮਾਮਲਿਆਂ ਵਿੱਚ ਲਗਤਾਰ ਪਿਛਲੇ ਦੋ ਦਿਨਾਂ ਤੋਂ ਵਾਧਾ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਦਰਜ ਮਾਮਲਿਆਂ ਵਿਚ ਥੋੜੀ ਜਿਹੀ ਗਿਰਾਵਟ ਆਈ ਹੈ।
[caption id="attachment_503188" align="aligncenter" width="300"]
ਦੇਸ਼ 'ਚ ਲਗਾਤਾਰ ਘੱਟ ਰਿਹੈ ਕੋਰੋਨਾ ਦਾ ਕਹਿਰ , ਇੱਕ ਦਿਨ 'ਚ ਆਏ 1.32 ਲੱਖ ਨਵੇਂ ਕੇਸ ,2713 ਮੌਤਾਂ[/caption]
ਪੜ੍ਹੋ ਹੋਰ ਖ਼ਬਰਾਂ : 'ਫਲਾਇੰਗ ਸਿੱਖ' ਮਿਲਖਾ ਸਿੰਘ ਦੀ ਮੁੜ ਵਿਗੜੀ ਸਿਹਤ , PGI 'ਚ ਕਰਵਾਇਆ ਗਿਆ ਦਾਖ਼ਲ
ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1,32,364ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 2,713ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਨਵੇਂ ਮਾਮਲਿਆਂ ਅਤੇ ਮੌਤਾਂ ਦੇ ਅੰਕੜੇ ਵੀਰਵਾਰ ਨੂੰ ਜਾਰੀ ਕੀਤੀ ਗਈ ਗਿਣਤੀ ਦੇ ਮੁਕਾਬਲੇ ਘੱਟ ਗਏ ਹਨ।ਇਸ ਦੌਰਾਨ 2,07,071 ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ।
[caption id="attachment_503186" align="aligncenter" width="300"]
ਦੇਸ਼ 'ਚ ਲਗਾਤਾਰ ਘੱਟ ਰਿਹੈ ਕੋਰੋਨਾ ਦਾ ਕਹਿਰ , ਇੱਕ ਦਿਨ 'ਚ ਆਏ 1.32 ਲੱਖ ਨਵੇਂ ਕੇਸ ,2713 ਮੌਤਾਂ[/caption]
ਇਸ ਤੋਂ ਪਹਿਲਾਂ ਵੀਰਵਾਰ (3 ਜੂਨ) ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 24 ਘੰਟਿਆਂ ਵਿੱਚ ਦੇਸ਼ ਵਿੱਚ 1 ਲੱਖ 34 ਹਜ਼ਾਰ 154 ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਸੀ ਅਤੇ 2887 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਸੀ। ਭਾਰਤ ਵਿਚ ਕੋਰੋਨਾ ਦੇ ਸੰਕਰਮਣ ਦੇ ਨਵੇਂ ਕੇਸਾਂ ਦੀ ਗਿਣਤੀ ਘਟ ਰਹੀ ਹੈ। ਦੂਸਰੀ ਲਹਿਰ ਦੇ ਦੌਰਾਨ 7 ਮਈ ਨੂੰ ਪੀਕ ਤੋਂ ਬਾਅਦ ਨਵੇਂ ਕੇਸ ਨਿਰੰਤਰ ਘਟ ਰਹੇ ਹਨ ਅਤੇ ਐਕਟਿਵ ਕੇਸ ਵੀ ਘੱਟ ਰਹੇ ਹਨ।
[caption id="attachment_503185" align="aligncenter" width="300"]
ਦੇਸ਼ 'ਚ ਲਗਾਤਾਰ ਘੱਟ ਰਿਹੈ ਕੋਰੋਨਾ ਦਾ ਕਹਿਰ , ਇੱਕ ਦਿਨ 'ਚ ਆਏ 1.32 ਲੱਖ ਨਵੇਂ ਕੇਸ ,2713 ਮੌਤਾਂ[/caption]
ਕੇਂਦਰੀ ਸਿਹਤ ਮੰਤਰਾਲੇ ਨੇ ਇਹ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਕਿ ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 2,85,74,350 ਹੋ ਗਈ ਹੈ, ਜਿਸ 'ਚੋਂ 3,40,702 ਲੋਕ ਆਪਣੀ ਜਾਨ ਗਵਾ ਚੁਕੇ ਹਨ। ਇਸ ਸਮੇਂ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 16,35,993 ਹੈ। ਹੁਣ ਤੱਕ 2,65,97,655 ਮਰੀਜ਼ ਠੀਕ ਹੋ ਗਏ ਹਨ। ਉੱਥੇ ਹੀ ਹੁਣ ਤੱਕ 22,41,09,448 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ।
[caption id="attachment_503187" align="aligncenter" width="300"]
ਦੇਸ਼ 'ਚ ਲਗਾਤਾਰ ਘੱਟ ਰਿਹੈ ਕੋਰੋਨਾ ਦਾ ਕਹਿਰ , ਇੱਕ ਦਿਨ 'ਚ ਆਏ 1.32 ਲੱਖ ਨਵੇਂ ਕੇਸ ,2713 ਮੌਤਾਂ[/caption]
ਦੱਸ ਦੇਈਏ ਕਿ ਜਿੱਥੇ ਕਈ ਸੂਬਿਆਂ ਨੇ ਅਨਲੋਕ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਬਹੁਤ ਸਾਰੇ ਰਾਜ ਹਨ ,ਜਿਥੇ ਕੋਵਿਡ -19 ਦੇ ਕਾਰਨ ਤਾਲਾਬੰਦੀ ਦੀ ਮਿਆਦ ਵਧਾਈ ਜਾ ਰਹੀ ਹੈ। ਮਹਾਰਾਸ਼ਟਰ ਅਤੇ ਕਰਨਾਟਕ ਵਿਚ ਤਾਲਾਬੰਦੀ ਦੀ ਮਿਆਦ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਯੂਪੀ, ਦਿੱਲੀ ਸਮੇਤ ਕਈ ਰਾਜਾਂ ਵਿਚ ਅਨਲੋਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦਿੱਲੀ ਵਿਚ ਕੰਪਨੀਆਂ ਖੁੱਲ੍ਹਣ ਦੇ ਨਾਲ ਹੁਣ ਪ੍ਰਵਾਸੀ ਮਜ਼ਦੂਰ ਵੀ ਆਉਣੇ ਸ਼ੁਰੂ ਹੋ ਗਏ ਹਨ।
-PTCNews