Coronavirus Update: ਪਿਛਲੇ 24 ਘੰਟਿਆਂ 'ਚ 3.33 ਲੱਖ ਮਾਮਲੇ ਆਏ ਸਾਹਮਣੇ, 525 ਲੋਕਾਂ ਦੀ ਮੌਤ
Coronavirus update: ਦੇਸ਼ 'ਚ ਲਗਾਤਾਰ ਤੀਜੇ ਦਿਨ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਕਮੀ ਆਈ ਹੈ। ਸ਼ਨੀਵਾਰ ਨੂੰ 3 ਲੱਖ 33 ਹਜ਼ਾਰ 533 ਨਵੇਂ ਕੋਰੋਨਾ ਕੇਸ ਸਾਹਮਣੇ ਪਾਏ ਗਏ ਅਤੇ 2,59,168 ਠੀਕ ਹੋਏ ਹਨ ਅਤੇ 525 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਪਿਛਲੇ ਦਿਨ ਦੇ ਮੁਕਾਬਲੇ, ਨਵੇਂ ਸੰਕਰਮਿਤਾਂ ਵਿੱਚ ਲਗਭਗ 4 ਹਜ਼ਾਰ ਦੀ ਕਮੀ ਆਈ ਹੈ। ਸ਼ੁੱਕਰਵਾਰ ਨੂੰ 3.37 ਲੱਖ ਸੰਕਰਮਿਤ ਪਾਏ ਗਏ ਅਤੇ 488 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ 3.47 ਲੱਖ ਲੋਕ ਸੰਕਰਮਿਤ ਪਾਏ ਗਏ ਸਨ ਅਤੇ 703 ਲੋਕਾਂ ਦੀ ਮੌਤ ਹੋ ਗਈ ਸੀ।
ਪੰਜਾਬ ਵਿੱਚ ਸ਼ਨੀਵਾਰ ਨੂੰ 24 ਘੰਟਿਆਂ ਵਿੱਚ ਕੋਵਿਡ-19 ਦੇ 7,699 ਨਵੇਂ ਮਾਮਲੇ ਸਾਹਮਣੇ ਆਏ ਅਤੇ 33 ਮੌਤਾਂ ਹੋਈਆਂ। ਪੰਜਾਬ ਦੀ Positivity ਦਰ 16.65 ਫੀਸਦੀ ਹੈ।
ਪੰਜਾਬ ਵਿੱਚ ਕੋਰੋਨਵਾਇਰਸ ਦੇ ਨਵੇਂ ਕੇਸਾਂ ਵਿੱਚੋਂ, ਐਸਏਐਸ ਨਗਰ ਵਿੱਚ ਸਭ ਤੋਂ ਵੱਧ 1,244 ਕੋਵਿਡ -19 ਕੇਸ ਦਰਜ ਕੀਤੇ ਗਏ ਹਨ, ਇਸ ਤੋਂ ਬਾਅਦ ਲੁਧਿਆਣਾ (939), ਜਲੰਧਰ (759), ਅੰਮ੍ਰਿਤਸਰ (654), ਬਠਿੰਡਾ 517, ਹੁਸ਼ਿਆਰਪੁਰ (414), ਸੰਗਰੂਰ (369), ਪਟਿਆਲਾ (359), ਰੋਪੜ (291), ਤਰਨਤਾਰਨ (254) ਅਤੇ ਮੁਕਤਸਰ (246) ਹਨ।