ਪੰਜਾਬ ‘ਚ ਵੀਰਵਾਰ ਨੂੰ ਕੋਰੋਨਾ ਦੇ ਮਿਲੇ 1333 ਨਵੇਂ ਕੇਸ , 71 ਮਰੀਜ਼ਾਂ ਦੀ ਮੌਤ
ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਰਫ਼ਤਾਰ ਹੁਣ ਪੰਜਾਬ ਸਮੇਤ ਦੇਸ਼ ਭਰ ਵਿੱਚ ਵਿਚ ਮੱਠੀ ਪੈਂਦੀ ਦਿਖਾਈ ਦੇ ਰਹੀ ਹੈ। ਘਾਤਕ ਵਾਇਰਸ ਕਾਰਨ ਵੀਰਵਾਰ ਨੂੰ 71 ਮਰੀਜ਼ਾਂ ਦੀ ਜਾਨ ਚਲੀ ਗਈ, ਜਦੋਂ ਕਿ ਇਸ ਲਾਗ ਕਾਰਨ 1333 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਵੱਖ -ਵੱਖ ਇਲਾਕਿਆਂ ‘ਚ ਭਾਰੀ ਮੀਂਹ , ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ
[caption id="attachment_505326" align="aligncenter" width="300"]
ਪੰਜਾਬ ‘ਚ ਵੀਰਵਾਰ ਨੂੰਕੋਰੋਨਾ ਦੇ ਮਿਲੇ 1333 ਨਵੇਂ ਕੇਸ , 71 ਮਰੀਜ਼ਾਂ ਦੀ ਮੌਤ[/caption]
ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 15367 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਕੁੱਲ 5,84,785 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ।
[caption id="attachment_505327" align="aligncenter" width="300"]
ਪੰਜਾਬ ‘ਚ ਵੀਰਵਾਰ ਨੂੰਕੋਰੋਨਾ ਦੇ ਮਿਲੇ 1333 ਨਵੇਂ ਕੇਸ , 71 ਮਰੀਜ਼ਾਂ ਦੀ ਮੌਤ[/caption]
ਇਸ ਬਿਮਾਰੀ ਨੂੰ ਅੱਜ 2337 ਮਰੀਜ਼ਾਂ ਨੇ ਮਾਤ ਦਿੱਤੀ ਹੈ ,ਜਿਸ ਦੇ ਚੱਲਦੇ ਹੁਣ ਤੱਕ 5,53,174 ਲੋਕ ਇਸ ਤੋਂ ਸਿਹਤਮੰਦ ਹੋਏ ਹਨ। ਸੂਬੇ ਵਿਚ ਕੋਰੋਨਾ ਦੀ ਪਾਜ਼ੀਟਿਵ ਦਰ ਘੱਟ ਕੇ 2.36 ਫੀਸਦ ਹੋਈ ਹੈ।
[caption id="attachment_505324" align="aligncenter" width="300"]
ਪੰਜਾਬ ‘ਚ ਵੀਰਵਾਰ ਨੂੰਕੋਰੋਨਾ ਦੇ ਮਿਲੇ 1333 ਨਵੇਂ ਕੇਸ , 71 ਮਰੀਜ਼ਾਂ ਦੀ ਮੌਤ[/caption]
ਇਸ ਸਮੇਂ ਵੀ 16,244 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ। ਇਸ ਦੇ ਨਾਲ ਹੀ ਸੂਬੇ ਵਿਚ ਇਕ ਦਿਨ ਵਿਚ 56,428 ਕੋਰੋਨਾ ਟੈਸਟ ਕੀਤੇ ਗਏ ਹਨ।
-PTCNews