Coronavirus India : ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਮਿਲੇ 1.52 ਲੱਖ ਨਵੇਂ ਕੇਸ , 3128 ਮੌਤਾਂ
ਨਵੀਂ ਦਿੱਲੀ : ਦੇਸ਼ ਭਰ 'ਚ ਹੁਣ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਘਟਨਾ ਸ਼ੁਰੂ ਹੋ ਗਿਆ ਹੈ ਅਤੇ ਕੋਰੋਨਾ ਦੇ ਹਾਲਾਤਾਂ ਵਿਚ ਸੁਧਾਰ ਹੋ ਰਿਹਾ ਹੈ। ਭਾਰਤ ਵਿੱਚ 50 ਦਿਨਾਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਘੱਟ ਨਵੇਂ ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ ਮੌਤਾਂ ਦੀ ਗਿਣਤੀ ਵਿੱਚ ਉਤਰਾਅ ਚੜਾਅ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 1.52 ਲੱਖ ਨਵੇਂ ਕੇਸ ਸਾਹਮਣੇ ਆਏ ਹਨ ਅਤੇ 3100 ਤੋਂ ਵੱਧ ਕੋਵਿਡ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੜ੍ਹੋ ਹੋਰ ਖ਼ਬਰਾਂ : ਅਦਾਕਾਰਾ ਕੰਗਨਾ ਰਨੌਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ
[caption id="attachment_501921" align="aligncenter" width="300"]
Coronavirus India :ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਮਿਲੇ 1.52ਲੱਖ ਨਵੇਂ ਕੇਸ , 3128 ਮੌਤਾਂ[/caption]
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1,52,734 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ 3,128 ਮਰੀਜ਼ਾਂ ਨੇ ਦਮ ਤੋੜਿਆ ਹੈ।ਭਾਰਤ ਵਿੱਚ ਨਵੇਂ ਕੇਸਾਂ ਦੀ ਗਿਣਤੀ ਵਿੱਚ ਕਮੀ ਦੇ ਨਾਲ ਨਾਲ ਪਾਜ਼ੀਟਿਵ ਦਰ ਘਟ ਰਹੀ ਹੈ,ਮਰੀਜ਼ਾਂ ਦੀ ਰਿਕਵਰੀ ਦਰ ਵਿੱਚ ਵਾਧਾ ਹੋ ਰਿਹਾ ਹੈ। ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਰਾਸ਼ਟਰੀ ਦਰ 91.60 ਪ੍ਰਤੀਸ਼ਤ ਹੈ।
[caption id="attachment_501920" align="aligncenter" width="300"]
Coronavirus India :ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਮਿਲੇ 1.52ਲੱਖ ਨਵੇਂ ਕੇਸ , 3128 ਮੌਤਾਂ[/caption]
ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 2,80,47,534 ਹੋ ਗਈ ਹੈ, ਜਿਸ 'ਚੋਂ 3,29,100 ਲੋਕ ਆਪਣੀ ਜਾਨ ਗਵਾ ਚੁਕੇ ਹਨ। ਇਸ ਸਮੇਂ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 20,26,092 ਹੈ। ਹੁਣ ਤੱਕ 2,56,92,342 ਮਰੀਜ਼ ਠੀਕ ਹੋ ਗਏ ਹਨ। ਉੱਥੇ ਹੀ ਹੁਣ ਤੱਕ 21,31,54,129ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ।
[caption id="attachment_501924" align="aligncenter" width="301"]
Coronavirus India :ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਮਿਲੇ 1.52ਲੱਖ ਨਵੇਂ ਕੇਸ , 3128 ਮੌਤਾਂ[/caption]
ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਘਟ ਰਹੇ ਹਨ। 22 ਮਾਰਚ ਤੋਂ ਬਾਅਦ ਐਤਵਾਰ ਨੂੰ ਸਭ ਤੋਂ ਘੱਟ ਕੋਰੋਨਾ ਮਾਮਲੇ ਰਾਜਧਾਨੀ ਵਿੱਚ ਆਏ ਹਨ।ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 946 ਨਵੇਂ ਕੇਸ ਮਿਲੇ ਹਨ ਜਦੋਂਕਿ 22 ਮਾਰਚ ਨੂੰ 888 ਨਵੇਂ ਕੇਸ ਸਾਹਮਣੇ ਆਏ ਸਨ। ਦਿੱਲੀ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਮੌਤ ਦੀ ਗਿਣਤੀ ਵੀ ਘਟ ਰਹੀ ਹੈ। ਐਤਵਾਰ ਨੂੰ 24 ਘੰਟਿਆਂ ਵਿੱਚ 78 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ।
[caption id="attachment_501921" align="aligncenter" width="300"]
Coronavirus India :ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਮਿਲੇ 1.52ਲੱਖ ਨਵੇਂ ਕੇਸ , 3128 ਮੌਤਾਂ[/caption]
ਮਹਾਰਾਸ਼ਟਰ ਵਿੱਚ ਵੀ ਕੋਰੋਨਾ ਦੇ ਨਵੇਂ ਕੇਸਾਂ ਵਿੱਚ 20 ਹਜ਼ਾਰ ਦੀ ਕਮੀ ਆਈ ਹੈ। ਐਤਵਾਰ ਨੂੰ 24 ਘੰਟਿਆਂ ਵਿੱਚ 18 ਹਜ਼ਾਰ 650 ਨਵੇਂ ਕੇਸ ਸਾਹਮਣੇ ਆਏ ਜਦੋਂ ਕਿ ਲਗਭਗ 400 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਮੁੰਬਈ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਘਟ ਰਹੇ ਹਨ। ਨਵੇਂ ਮਾਮਲੇ 1066 ਜਦੋਂਕਿ ਇੱਕ ਦਿਨ ਵਿੱਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 22 'ਤੇ ਆ ਗਈ ਹੈ।
ਅਨਲੋਕ ਵੱਲ ਵੱਧ ਰਿਹਾ ਹੈ ਦੇਸ਼
ਦੇਸ਼ ਭਰ ਵਿਚ ਕੋਰੋਨਾ ਦੀ ਦੂਜੀ ਲਹਿਰ ਹੌਲੀ- ਹੌਲੀ ਸੁਸਤ ਪੈ ਰਹੀ ਹੈ। ਇਸ ਦੌਰਾਨ ਵੱਖ-ਵੱਖ ਰਾਜਾਂ ਵਿੱਚ ਵੀ ਲੌਕਡਾਊਨ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਅੱਜ ਭਾਵ 31 ਮਈ ਤੋਂ ਦਿੱਲੀ ਵਿਚ ਉਦਯੋਗਿਕ ਇਕਾਈਆਂ ਦੇ ਖੁੱਲਣ ਦਾ ਪੜਾਅ ਸ਼ੁਰੂ ਹੋ ਗਿਆ ਹੈ। ਉਸੇ ਸਮੇਂ ਜੰਮੂ-ਕਸ਼ਮੀਰ ਵਿੱਚ ਕੋਰੋਨਾ ਨਿਯਮਾਂ ਵਿੱਚ ਅੱਜ ਤੋਂ ਥੋੜਾ ਢਿੱਲ ਦਿੱਤੀ ਜਾ ਰਹੀ ਹੈ। ਹਾਲਾਂਕਿ ਬਹੁਤ ਸਾਰੇ ਰਾਜ ਹਨ ,ਜਿਨ੍ਹਾਂ ਨੇ ਲੌਕਡਾਊਨਨੂੰ ਕੁਝ ਦਿਨਾਂ ਲਈ ਵਧਾ ਦਿੱਤਾ ਹੈ।
-PTCNews