Fri, Mar 28, 2025
Whatsapp

Coronavirus: ਪੰਜਾਬ 'ਚ 24 ਘੰਟਿਆਂ 'ਚ 5,136 ਨਵੇਂ ਮਾਮਲੇ ਆਏ ਸਾਹਮਣੇ, ਮੁਹਾਲੀ 'ਚ ਸਭ ਤੋਂ ਵੱਧ

Reported by:  PTC News Desk  Edited by:  Riya Bawa -- January 27th 2022 09:56 AM -- Updated: January 27th 2022 12:49 PM
Coronavirus: ਪੰਜਾਬ 'ਚ 24 ਘੰਟਿਆਂ 'ਚ 5,136 ਨਵੇਂ ਮਾਮਲੇ ਆਏ ਸਾਹਮਣੇ, ਮੁਹਾਲੀ 'ਚ ਸਭ ਤੋਂ ਵੱਧ

Coronavirus: ਪੰਜਾਬ 'ਚ 24 ਘੰਟਿਆਂ 'ਚ 5,136 ਨਵੇਂ ਮਾਮਲੇ ਆਏ ਸਾਹਮਣੇ, ਮੁਹਾਲੀ 'ਚ ਸਭ ਤੋਂ ਵੱਧ

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਲਗਾਤਾਰ ਵੱਧ ਰਹੀ ਹੈ। ਇਸ ਨੇ ਨਾਲ ਨਾਲ ਹੁਣ ਮੌਤਾਂ ਦਾ ਆਂਕੜਾ ਵੀ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪੰਜਾਬ 'ਚ ਪਿਛਲੇ 10 ਦਿਨਾਂ 'ਚ ਕੋਰੋਨਾ ਨਾਲ 286 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਿਤੀ ਇੰਨੀ ਖਰਾਬ ਹੈ ਕਿ 1,633 ਲੋਕ ਅਜੇ ਵੀ ਲਾਈਫ ਸੇਵਿੰਗ ਸਪੋਰਟ 'ਤੇ ਹਨ, ਇਨ੍ਹਾਂ ਵਿੱਚੋਂ 1,206 ਆਕਸੀਜਨ ਸਪੋਰਟ 'ਤੇ, 331 ਆਈਸੀਯੂ ਵਿੱਚ ਅਤੇ 92 ਮਰੀਜ਼ ਵੈਂਟੀਲੇਟਰ 'ਤੇ ਹਨ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ ਵਧਣ ਦਾ ਖਤਰਾ ਹੈ। ਕੋਵਿਡ-19 ਦੇ 5,136 ਨਵੇਂ ਮਾਮਲਿਆਂ ਦੇ ਨਾਲ, ਪੰਜਾਬ ਵਿੱਚ ਸੰਕਰਮਣ ਦੀ ਗਿਣਤੀ ਵੱਧ ਕੇ 7,28,042 ਹੋ ਗਈ ਹੈ ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 17,081 ਹੋ ਗਈ ਹੈ। ਇਕ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਕੁੱਲ 1,206 ਮਰੀਜ਼ ਆਕਸੀਜਨ ਸਪੋਰਟ 'ਤੇ ਹਨ ਅਤੇ 92 ਗੰਭੀਰ ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ 24 ਘੰਟਿਆਂ ਵਿੱਚ ਲਗਭਗ 7,238 ਲੋਕ ਕੋਰੋਨਾ ਤੋਂ ਠੀਕ ਹੋਏ ਹਨ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 6,70,642 ਹੋ ਗਈ ਹੈ। ਇਹ ਵੀ ਪੜ੍ਹੋ: ਹਰਿਆਣਾ 'ਚ ਕੋਵਿਡ ਪਾਬੰਦੀਆਂ 10 ਫਰਵਰੀ ਤੱਕ ਰਹਿਣਗੀਆਂ ਜਾਰੀ, ਹੁਣ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

ਪੰਜਾਬ 'ਚ ਪਿਛਲੇ 24 ਘੰਟਿਆਂ ਦੌਰਾਨ 22 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 6 ਮੌਤਾਂ ਹੁਸ਼ਿਆਰਪੁਰ ਵਿੱਚ, 5 ਲੁਧਿਆਣਾ ਵਿੱਚ, 3 ਗੁਰਦਾਸਪੁਰ ਵਿੱਚ, 2 ਜਲੰਧਰ ਅਤੇ ਮਾਨਸਾ ਵਿੱਚ, 1-1 ਮੌਤਾਂ ਅੰਮ੍ਰਿਤਸਰ, ਫਤਹਿਗੜ੍ਹ ਸਾਹਿਬ, ਮੋਹਾਲੀ ਅਤੇ ਤਰਨਤਾਰਨ ਵਿੱਚ ਹੋਈਆਂ ਹਨ।
ਇਸ ਦੌਰਾਨ ਅੰਮ੍ਰਿਤਸਰ ਅਤੇ ਪਟਿਆਲਾ ਵਿੱਚ 1-1 ਅਤੇ ਜਲੰਧਰ ਵਿੱਚ 2 ਮਰੀਜ਼ਾਂ ਨੂੰ ਵੈਂਟੀਲੇਟਰ ’ਤੇ ਤਬਦੀਲ ਕਰਨਾ ਪਿਆ।
ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ: -PTC News

Top News view more...

Latest News view more...

PTC NETWORK