Corona Update: ਦੇਸ਼ 'ਚ ਫਿਰ ਤੋਂ ਵਧਿਆ ਕੋਰੋਨਾ ਦਾ ਗ੍ਰਾਫ, 3962 ਨਵੇਂ ਮਾਮਲੇ ਆਏ ਸਾਹਮਣੇ
Corona Update: ਦੇਸ਼ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੇਸ਼ ਵਿੱਚ ਬੀਤੇ ਦਿਨ ਕੋਰੋਨਾ (ਕੋਵਿਡ 19) ਦੇ 3962 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 4 ਹਜ਼ਾਰ 41 ਮਾਮਲੇ ਦਰਜ ਕੀਤੇ ਗਏ ਸਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਅੱਧੇ ਕੇਸ ਦੱਖਣੀ ਰਾਜ ਕੇਰਲ ਦੇ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 4 ਹਜ਼ਾਰ 41 ਮਾਮਲੇ ਦਰਜ ਕੀਤੇ ਗਏ ਸਨ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਅੱਧੇ ਕੇਸ ਦੱਖਣੀ ਰਾਜ ਕੇਰਲ ਦੇ ਹਨ। ਕੇਰਲ ਤੋਂ ਇਲਾਵਾ ਮਹਾਰਾਸ਼ਟਰ, ਤਾਮਿਲਨਾਡੂ, ਤੇਲੰਗਾਨਾ ਅਤੇ ਕਰਨਾਟਕ ਵਿੱਚ ਵੀ ਨਵੇਂ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਕੇਂਦਰ ਨੇ ਇਨ੍ਹਾਂ ਸੂਬਿਆਂ ਨੂੰ ਪੱਤਰ ਲਿਖ ਕੇ ਮਹਾਮਾਰੀ ਦੇ ਤੇਜ਼ ਅਤੇ ਪ੍ਰਭਾਵੀ ਪ੍ਰਬੰਧਨ ਲਈ ਜ਼ਰੂਰੀ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ। ਹੁਣ ਦੀ ਤਾਜ਼ਾ ਸਥਿਤੀ ਦੀ ਗੱਲ ਕਰੀਏ ਕੁੱਲ ਦੇਸ਼ ਵਿਚ ਕੁੱਲ ਮੌਤਾਂ ਦਾ ਆਂਕੜਾ - 5 ਲੱਖ 24 ਹਜ਼ਾਰ 677 ਹੈ ਅਤੇ ਐਕਟਿਵ ਕੇਸ- 22 ਹਜ਼ਾਰ 416 ਤੇ ਠੀਕ ਹੋ ਰਹੇ ਮਰੀਜ਼ - 4 ਕਰੋੜ 26 ਲੱਖ 25 ਹਜ਼ਾਰ 454 ਹੈ। ਰਿਪੋਰਟ ਦੇ ਮੁਤਾਬਿਕ ਰਿਕਵਰੀ ਦਰ - 98.73 ਪ੍ਰਤੀਸ਼ਤ ਤੇ ਰੋਜ਼ਾਨਾ ਸਕਾਰਾਤਮਕਤਾ - 0.89 ਪ੍ਰਤੀਸ਼ਤ ਤੇ ਹਫਤਾਵਾਰੀ ਸਕਾਰਾਤਮਕਤਾ ਦਰ - 0.77 ਪ੍ਰਤੀਸ਼ਤ ਅਤੇ ਇਸ ਦੇਂਲ ਹੀ ਕੋਵਿਡ ਟੀਕਾਕਰਨ ਕਵਰੇਜ - 193.96 ਕਰੋੜ ਤੋਂ ਵੱਧ ਹਨ। ਗੌਰਤਲਬ ਹੈ ਕਿ ਬਿੱਟ ਦਿਨੀ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਕੁੱਲ 3,962 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ (ਕੋਵਿਡ-19 ਮੌਤ) ਨਾਲ 26 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਵੀ ਵੱਡਾ ਉਛਾਲ ਆਇਆ ਹੈ, ਜੋ ਹੁਣ 22,416 ਤੱਕ ਪਹੁੰਚ ਗਿਆ ਹੈ। ਇੱਕ ਦਿਨ ਪਹਿਲਾਂ ਯਾਨੀ ਸ਼ੁੱਕਰਵਾਰ ਨੂੰ ਵੀ ਦੇਸ਼ ਵਿੱਚ ਕਰੀਬ ਚਾਰ ਹਜ਼ਾਰ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਸਨ। 3 ਜੂਨ ਨੂੰ, ਲਾਗ ਦੇ 4,041 ਨਵੇਂ ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ 10 ਮਰੀਜ਼ਾਂ ਦੀ ਮੌਤ ਹੋ ਗਈ ਸੀ। ਭਾਰਤ ਵਿੱਚ, 84 ਦਿਨਾਂ ਬਾਅਦ ਇੱਕ ਦਿਨ ਵਿੱਚ ਕੋਵਿਡ -19 ਦੇ 4,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਭਾਰਤ ਵਿੱਚ ਹੁਣ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 4,31,72,547 ਹੋ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਕਾਰਨ ਹੁਣ ਤੱਕ 5,24,677 ਲੋਕ ਆਪਣੀ ਜਾਨ ਗੁਆ ਚੁੱਕੇ ਹਨ। -PTC News