Corona Update : ਦੇਸ਼ 'ਚ ਕੋਰੋਨਾ ਦੇ 2.09 ਲੱਖ ਨਵੇਂ ਮਾਮਲੇ, 956 ਦੀ ਹੋਈ ਮੌਤ
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਜਿੱਥੇ ਇਕ ਪਾਸੇ ਕੋਰੋਨਾ ਦੇ ਮਾਮਲੇ ਘਟਣ ਦੀਆਂ ਖ਼ਬਰਾਂ ਆ ਰਹੀ ਹਨ। ਉੱਥੇ ਹੀ ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦੱਸ ਦਈਏ ਕਿ ਦੇਸ਼ 'ਚ ਪਿੱਛਲੇ 24 ਘੰਟਿਆਂ 'ਚ 2.09 ਲੱਖ ਮਾਮਲੇ ਸਾਹਮਣੇ ਆਏ। ਇਸ ਦੌਰਾਨ 2.61 ਲੱਖ ਲੋਕ ਠੀਕ ਵੀ ਹੋਏ ਹਨ, ਜਦਕਿ 956 ਲੋਕਾਂ ਨੇ ਆਪਣੀ ਜਾਨ ਵੀ ਗਵਾਈ ਹੈ। ਐਕਟਿਵ ਕੇਸਾਂ ਦੀ ਗਿਣਤੀ ਪਿਛਲੇ ਦਿਨ ਦੇ ਮੁਕਾਬਲੇ ਲਗਭਗ 52,833 ਘੱਟ ਗਈ ਹੈ। ਇਸ ਸਮੇਂ ਦੇਸ਼ ਵਿੱਚ ਕੁੱਲ ਐਕਟਿਵ ਕੇਸ ਦੀ ਗਿਣਤੀ 18.25 ਲੱਖ ਹੈ। ਦੇਸ਼ 'ਚ ਕੁੱਲ ਮਾਮਲੇ 4.13 ਕਰੋੜ ਨੂੰ ਪਾਰ ਕਰ ਗਏ ਹਨ। ਦੇਸ਼ ਦੀ ਰੋਜ਼ਾਨਾ ਸਕਾਰਾਤਮਕਤਾ ਦਰ 15.77% ਹੈ।
ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਸ਼ਨੀਵਾਰ ਨੂੰ 2.34 ਲੱਖ ਅਤੇ ਸ਼ੁੱਕਰਵਾਰ ਨੂੰ 2.35 ਲੱਖ ਨਵੇਂ ਮਾਮਲੇ ਸਾਹਮਣੇ ਆਏ। ਤੀਜੀ ਲਹਿਰ ਦੌਰਾਨ 20 ਜਨਵਰੀ ਨੂੰ ਸਭ ਤੋਂ ਵੱਧ 3.47 ਲੱਖ ਨਵੇਂ ਮਾਮਲੇ ਸਾਹਮਣੇ ਆਏ। ਵੱਡੀ ਗੱਲ ਇਹ ਹੈ ਕਿ ਦਿੱਲੀ, ਮੁੰਬਈ ਸਮੇਤ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ 'ਚ ਨਵੇਂ ਇਨਫੈਕਟਿਡਾਂ ਦੀ ਗਿਣਤੀ ਘੱਟਦੀ ਨਜ਼ਰ ਆ ਰਹੀ ਹੈ।
ਇਥੇ ਪੜ੍ਹੋ ਹੋਰ ਖ਼ਬਰਾਂ: ਪੰਜਾਬ 'ਚ ਕੋਰੋਨਾ ਦਾ ਕਹਿਰ: 2,803 ਨਵੇਂ ਮਾਮਲੇ ਆਏ ਸਾਹਮਣੇ , 22 ਲੋਕਾਂ ਦੀ ਹੋਈ ਮੌਤ
ਤੀਜੀ ਲਹਿਰ ਤੋਂ ਬਾਅਦ ਦੇਸ਼ ਵਿੱਚ ਪਹਿਲੀ ਵਾਰ ਹਫ਼ਤਾਵਾਰੀ ਕਰੋਨਾ ਕੇਸ ਵਿੱਚ ਕਮੀ ਆਈ ਹੈ। 24 ਤੋਂ 30 ਜਨਵਰੀ ਦਰਮਿਆਨ 17.5 ਲੱਖ ਕੇਸ ਦਰਜ ਕੀਤੇ ਗਏ, ਜੋ ਪਿਛਲੇ ਹਫ਼ਤੇ ਨਾਲੋਂ 19% ਘੱਟ ਹੈ। ਹਾਲਾਂਕਿ, ਇਸ ਸਮੇਂ ਦੌਰਾਨ, ਕੁੱਲ ਮੌਤਾਂ ਦੇ ਮਾਮਲਿਆਂ ਵਿੱਚ 41% ਦਾ ਵਾਧਾ ਹੋਇਆ ਹੈ। ਇਸ ਹਫਤੇ ਦੇਸ਼ ਦੀ ਸਕਾਰਾਤਮਕਤਾ ਦਰ 15.68% ਰਹੀ, ਜਦੋਂ ਕਿ ਪਿਛਲੇ ਹਫਤੇ ਇਹ 17.28% ਸੀ। ਦੇਸ਼ 'ਚ ਕੋਰੋਨਾ ਦੇ ਕੁੱਲ ਮਾਮਲੇ 4.13 ਕਰੋੜ ਹਨ। ਉੱਥੇ ਹੀ 3.89 ਕਰੋੜ ਮਰੀਜ਼ਾਂ ਨੇ ਰੀਕਵਰੀ ਵੀ ਕੀਤੀ ਹੈ, ਨਾਲ ਹੀ 4.95 ਲੱਖ ਦੀ ਮੌਤ ਵੀ ਹੋਈ ਹੈ।
ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ:
-PTC News