Corona Update : ਪਿਛਲੇ 24 ਘੰਟਿਆਂ ਭਾਰਤ 'ਚ ਕੋਰੋਨਾ ਦੇ 11,499 ਨਵੇਂ ਮਾਮਲੇ ਆਏ ਸਾਹਮਣੇ, 255 ਦੀ ਮੌਤਾਂ
Corona Update : ਦੇਸ਼ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ ਜਿਸ ਨਾਲ ਕਈ ਸੂਬਿਆਂ 'ਚ ਕੋਰੋਨਾ ਦਿਸ਼ਾ ਨਿਰਦੇਸ਼ ਹਟਾ ਦਿੱਤੇ ਗਏ ਹਨ ਅਤੇ ਕਈ ਸੂਬਿਆਂ 'ਚ ਹਲੇ ਵੀ ਕੁਝ ਦਿਸ਼ਾ ਨਿਰਦੇਸ਼ ਲਾਗੂ ਹਨ। ਜੇਕਰ ਭਾਰਤ ਦੇਸ਼ ਦੀ ਗੱਲ ਕਰੀਏ ਤਾ ਪਿਛਲੇ 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਦੇ 11,499 ਨਵੇਂ ਮਾਮਲੇ ਆਏ ਹਨ। ਦੱਸ ਦਈਏ ਕਿ ਇਹ ਅੰਕੜਾ ਲਗਾਤਾਰ 18 ਦਿਨਾਂ ਤੋਂ ਇੱਕ ਲੱਖ ਤੋਂ ਹੇਠਾਂ ਆ ਰਹੇ ਹਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ 'ਚ ਕੋਰੋਨਾ ਤੋਂ ਰਿਕਵਰ ਕਰਨ ਵਾਲੇ ਮਰੀਜਾਂ ਦੀ ਗਿਣਤੀ 23,598 ਅਤੇ 255 ਮੌਤਾਂ ਵੀ ਰਿਪੋਰਟ ਕੀਤੀ ਗਈ ਹੈ।
ਦੇਸ਼ 'ਚ ਕੁੱਲ ਐਕਟਿਵ ਕੇਸ ਦਾ ਅੰਕੜਾ 1,21,881 ਹੈ ਜੋ ਕਿ 1 ਪ੍ਰਤੀਸ਼ਤ ਦਾ ਕੇਵਲ 0.28 ਪ੍ਰਤੀਸ਼ਤ ਹੈ ਇਸ ਦੇ ਨਾਲ ਰੋਜ਼ਾਨਾ ਸਕਾਰਾਤਮਕਤਾ ਦਰ ਵੀ ਘੱਟ ਕੇ 1.01 ਫ਼ੀਸਦੀ ਰਹਿ ਗਈ ਹੈ। ਦੇਸ਼ ਦਾ ਕੁੱਲ ਰਿਕਵਰੀ ਦਾ ਅੰਕੜਾ 4,22,70,482 ਹੈ ਨਾਲ ਹੀ ਦੱਸ ਦਈਏ ਕਿ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 5,13,481 ਹੈ। ਦੇਸ਼ 'ਚ ਟੀਕਾਕਰਨ ਦਾ ਕੁੱਲ ਅੰਕੜਾ 1,77,17,68,379 ਤੇ ਪੁੰਹਚ ਗਿਆ ਹੈ।
ਬੀਤੇ ਦਿਨੀ ਦਿੱਲੀ ਸਰਕਾਰ ਨੇ ਐਲਾਨ ਕੀਤਾ ਕਿ ਉਹ ਮਹਾਮਾਰੀ ਦੌਰਾਨ ਜਾਨ ਗਵਾਉਣ ਵਾਲੇ 13 ਕੋਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਦੇਵੇਗੀ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਸਿਸੋਦੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਦਿੱਲੀ ਦੇ ਕੋਰੋਨਾ ਯੋਧਿਆਂ ਨੇ ਸਖ਼ਤ ਮਿਹਨਤ ਕੀਤੀ ਅਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਆਪਣੀਆਂ ਜਾਨਾਂ ਤੋਂ ਪਹਿਲਾਂ ਮਨੁੱਖਤਾ ਅਤੇ ਸਮਾਜ ਦੀ ਰੱਖਿਆ ਲਈ ਆਪਣੀ ਸੇਵਾ ਨੂੰ ਸਮਰਪਿਤ ਕੀਤਾ।
ਇਸ ਦੇ ਨਾਲ ਹੀ ਦੱਸ ਦਈਏ ਕੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ। ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ 25 ਮਾਰਚ ਤੱਕ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ: Ukraine Russia War DAY 3 Live Updates: ਕੀਵ ‘ਚ ਵਿਸਫੋਟ ਤੇ ਗੋਲੀਬਾਰੀ, ਯੂਕ੍ਰੇਨ ਦੇ ਖੌਫਨਾਕ ਮੰਜ਼ਰ ਦੀਆਂ ਤਸਵੀਰਾਂ ਆਈਆਂ ਸਾਹਮਣੇ