ਪੰਜਾਬ 'ਚ ਕੋਰੋਨਾ ਦਾ ਕਹਿਰ- 11 ਹਜ਼ਾਰ ਤੋਂ ਵੱਧ ਲਏ ਗਏ ਸੈਂਪਲ
Punjab Corona cases: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਹ ਗਿਣਤੀ ਅਜੇ ਭਾਵੇਂ ਥੋੜ੍ਹੀ ਹੈ ਪਰ ਹੌਲੀ ਹੌਲੀ ਇਹ ਕੇਸ ਵੱਧ ਰਹੇ ਹਨ। ਪੰਜਾਬ ਦੀ ਗੱਲ ਕਰੀਏ ਜੇਕਰ ਪੰਜਾਬ 'ਚ ਕੋਰੋਨਾ ਦੇ ਐਕਟਿਵ ਕੇਸ ਵਧ ਕੇ 165 ਹੋ ਗਏ ਹਨ। ਐਤਵਾਰ ਨੂੰ ਕੋਰੋਨਾ ਦੇ 21 ਨਵੇਂ ਮਰੀਜ਼ ਮਿਲੇ ਸੀ। ਸ਼ਨੀਵਾਰ ਨੂੰ ਐਕਟਿਵ ਕੇਸਾਂ ਦੀ ਗਿਣਤੀ 153 ਸੀ। ਦੂਜੇ ਸੂਬੇ 'ਚ ਪੌਜ਼ੇਟੀਵਿਟੀ ਰੇਟ ਘੱਟ ਰੱਖਣ ਲਈ ਸਰਕਾਰ ਨੇ ਟੈਸਟਿੰਗ ਤੇਜ਼ ਕਰ ਦਿੱਤੀ ਹੈ। ਐਤਵਾਰ ਨੂੰ 11,093 ਸੈਂਪਲ ਟੈਸਟ ਕੀਤੇ ਗਏ। ਇਸ ਦੌਰਾਨ 11,330 ਸੈਂਪਲ ਕੁਲੈਕਟ ਕੀਤੇ ਗਏ। ਪਹਿਲਾਂ ਸਿਰਫ 7 ਹਜ਼ਾਰ ਟੈਸਟ ਹੋ ਰਹੇ ਸੀ। ਫਿਲਹਾਲ ਪੰਜਾਬ 'ਚ ਪੌਜ਼ੇਟੀਵਿਟੀ ਰੇਟ 0.19% ਹੈ। ਜੇ ਦੇਸ਼ ਦੀ ਗੱਲ ਕਰੀਏ ਤਾਂ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 2,593 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਦੇਸ਼ 'ਚ ਕੋਰੋਨਾ ਲਾਗ ਮਰੀਜ਼ਾਂ ਦੀ ਕੁੱਲ ਗਿਣਤੀ 4,25,19,479 ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5,22,193 ਹੋ ਗਈ ਹੈ। ਜਾਣੋ ਪੰਜਾਬ ਦਾ ਹਾਲ---- ਬੀਤੇ ਦਿਨ 21 ਮਰੀਜ਼ਾਂ 'ਚ ਸਭ ਤੋਂ ਜ਼ਿਆਦਾ 7 ਮਰੀਜ਼ ਮੋਹਾਲੀ 'ਚ ਮਿਲੇ ਹਨ। ਇੱਥੇ ਪੌਜ਼ੇਟੀਵਿਟੀ ਰੇਟ ਵੀ 3.24 ਰਿਹਾ ਹੈ। ਪਟਿਆਲਾ 'ਚ 1.03% ਪੌਜ਼ੇਟੀਵਿਟੀ ਰੇਟ ਨਾਲ 4 ਮਰੀਜ਼ ਮਿਲੇ ਸੀ। ਪਠਾਨਕੋਟ 'ਚ 3 ਮਰੀਜ਼ ਮਿਲੇ ਪਰ ਪੌਜ਼ੇਟੀਵਿਟੀ ਰੇਟ 3.23% ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ਤੇ ਕਪੂਰਥਲਾ 'ਚ 2-2, ਬਠਿੰਡਾ, ਫਾਜ਼ਿਲਕਾ ਤੇ ਲੁਧਿਆਣਾ 'ਚ 1-1 ਮਰੀਜ਼ ਮਿਲਿਆ। ਅਪ੍ਰੈਲ ਦੀ ਰਿਪੋਰਟ ਦੀ ਗੱਲ ਕਰੀਏ ਜੇਕਰ ਕੋਰੋਨਾ ਮਰੀਜ਼ਾਂ ਦੀ ਗਿਣਤੀ 329 ਤਕ ਪਹੁੰਚ ਚੁੱਕੀ ਹੈ। ਇਨ੍ਹਾਂ 'ਚੋਂ 2 ਮੌਤਾਂ ਹੋ ਚੁੱਕੀਆਂ ਹਨ ਜਦਕਿ 263 ਲੋਕ ਠੀਕ ਹੋ ਕੇ ਡਿਸਚਾਰਜ ਹੋ ਗਏ ਹਨ। ਫਿਲਹਾਲ 3 ਮਰੀਜ਼ ਆਕਸੀਜਨ ਸਪੋਰਟ 'ਤੇ ਹਨ। ਦੂਜੇ ਪਾਸੇ ਸਰਕਾਰ ਨੇ ਹੁਣ ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਨੇ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਮਾਸਕ ਪਾਉਣ ਦੇ ਨਿਯਮ ਮੁੜ ਜਾਰੀ ਕਰ ਦਿੱਤੇ ਗਏ ਸਨ ਤੇ ਲੋਕਾਂ ਨੂੰ ਹੋਰ ਵੀ ਹਦਾਇਤਾਂ ਦਿੱਤੀਆਂ ਸਨ। ਇਸ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਹੋਣ ਲਈ ਪ੍ਰੇਰਿਆ ਜਾ ਰਿਹਾ ਹੈ। ਸਕੂਲਾਂ ਵਿੱਚ ਵੀ ਕੋਰੋਨਾ ਨੂੰ ਲੈ ਕੇ ਸਖ਼ਤੀ ਕਰ ਦਿੱਤੀ ਗਈ ਹੈ। -PTC News