ਪੰਜਾਬ 'ਚ ਕੋਰੋਨਾ ਦਾ ਕਹਿਰ: 2,803 ਨਵੇਂ ਮਾਮਲੇ ਆਏ ਸਾਹਮਣੇ, 22 ਲੋਕਾਂ ਦੀ ਹੋਈ ਮੌਤ
ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਪੰਜਾਬ ਦੀ ਗੱਲ ਕਰੀਏ ਜੇਕਰ ਪੰਜਾਬ ਵਿੱਚ ਐਤਵਾਰ ਨੂੰ ਕੋਵਿਡ-19 ਦੇ 2,803 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਇਸ ਦੀ ਕੋਰੋਨਾ ਮਾਮਲਿਆਂ ਦੀ ਗਿਣਤੀ 7,41,185 ਹੋ ਗਈ ਹੈ, ਜਦੋਂ ਕਿ ਇੱਕ ਮੈਡੀਕਲ ਬੁਲੇਟਿਨ ਅਨੁਸਾਰ, ਕੋਰੋਨਵਾਇਰਸ ਕਾਰਨ 22 ਹੋਰ ਮੌਤਾਂ ਹੋਈਆਂ ਹਨ ਤੇ ਇਸ ਦ ਨਾਲ ਹੀ ਮੌਤਾਂ ਦੀ ਗਿਣਤੀ 17,214 ਹੋ ਗਈ ਹੈ।
ਬੁਲੇਟਿਨ ਵਿੱਚ ਦੱਸਿਆ ਗਿਆ ਹੈ ਕਿ ਮੋਹਾਲੀ ਵਿੱਚ 412 ਨਵੇਂ ਕੇਸ ਸਾਹਮਣੇ ਆਏ, ਇਸ ਤੋਂ ਬਾਅਦ ਲੁਧਿਆਣਾ ਵਿੱਚ 404 ਅਤੇ ਜਲੰਧਰ ਵਿੱਚ 35 ਨਵੇਂ ਕੋਰੋਨਾਵਾਇਰਸ ਕੇਸਾਂ ਸਾਹਮਣੇ ਆਏ ਹਨ। ਪੰਜਾਬ ਵਿੱਚ ਤਾਜ਼ਾ ਕੋਵਿਡ-19 ਮੌਤਾਂ ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ, ਗੁਰਦਾਸਪੁਰ ਅਤੇ ਲੁਧਿਆਣਾ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਹੋਈਆਂ ਹਨ। ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ, ਪੰਜਾਬ ਵਿੱਚ ਕੁੱਲ 26,791 ਐਕਟਿਵ ਕੇਸ ਹਨ, ਜਦੋਂ ਕਿ 1,082 ਮਰੀਜ਼ ਆਕਸੀਜਨ ਸਪੋਰਟ 'ਤੇ ਹਨ ਅਤੇ 96 ਗੰਭੀਰ ਮਰੀਜ਼ ਵੈਂਟੀਲੇਟਰ ਸਪੋਰਟ 'ਤੇ ਹਨ।
ਇਨਫੈਕਸ਼ਨ ਤੋਂ 5,433 ਹੋਰ ਮਰੀਜ਼ ਠੀਕ ਹੋ ਗਏ ਹਨ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ 6,97,180 ਹੋ ਗਈ ਹੈ। ਇਸ ਦੌਰਾਨ, ਚੰਡੀਗੜ੍ਹ ਵਿੱਚ 441 ਨਵੇਂ ਕੇਸਾਂ ਦੇ ਨਾਲ ਕੋਰੋਨਾਵਾਇਰਸ ਦੀ ਗਿਣਤੀ ਵੱਧ ਕੇ 89,144 ਹੋ ਗਈ ਹੈ, ਜਦੋਂ ਕਿ ਬੁਲੇਟਿਨ ਦੇ ਅਨੁਸਾਰ, ਤਿੰਨ ਨਵੀਆਂ ਮੌਤਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 1,118 ਹੋ ਗਈ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 3,452 ਹੈ। ਹੁਣ ਤੱਕ, 84,574 ਤੋਂ ਵੱਧ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।
-PTC News