ਪੰਜਾਬ 'ਚ ਲਗਾਤਾਰ ਵੱਧ ਰਹੇ ਨੇ ਕੋਰੋਨਾ ਪਾਜ਼ੀਟਿਵ ਕੇਸ, ਹੁਣ ਤੱਕ 772 ਮਾਮਲਿਆਂ ਦੀ ਪੁਸ਼ਟੀ
ਪੰਜਾਬ 'ਚ ਲਗਾਤਾਰ ਵੱਧ ਰਹੇ ਨੇ ਕੋਰੋਨਾ ਪਾਜ਼ੀਟਿਵ ਕੇਸ, ਹੁਣ ਤੱਕ 772 ਮਾਮਲਿਆਂ ਦੀ ਪੁਸ਼ਟੀ:ਜਲੰਧਰ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਰੋਜ਼ਾਨਾ ਕਈ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਇਸ ਦਾ ਮੁੱਖ ਕਾਰਨ ਜਿਹੜੇ ਸ਼ਰਧਾਲੂ ਸ੍ਰੀ ਹਜੂਰ ਸਾਹਿਬ ਤੋਂ ਆਏ ਹਨ,ਉਨ੍ਹਾਂ 'ਚੋਂ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ, ਜਿਸ ਕਾਰਨ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਧ ਰਹੀ ਹੈ। ਮੋਗਾ 'ਚ ਬੀਤੇ ਦਿਨੀਂ ਸ੍ਰੀ ਨੰਦੇੜ ਸਾਹਿਬ ਤੋਂ ਵਾਪਸ ਪਰਤੇ ਲੋਕਾਂ ਦੀਆਂ ਜਾਂਚ ਲਈ ਭੇਜੀਆਂ ਰਿਪੋਰਟਾਂ 'ਚੋਂ ਅੱਜ ਹੋਰ 22 ਦੀ ਰਿਪੋਰਟ ਪਾਜ਼ੀਟਿਵ ਆ ਗਈ ਹੈ। ਹੁਣ ਤੱਕ ਮੋਗਾ ਸ਼ਹਿਰ ਕੋਰੋਨਾ ਤੋਂ ਬਚਿਆ ਹੋਇਆ ਸੀ ਤੇ ਇਥੇ ਸਿਰਫ ਕੋਰੋਨਾ ਦੇ 2 ਹੀ ਮਾਮਲੇ ਸਨ ਪਰ ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਕਦਮ ਹੀ ਇਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 24 ਹੋ ਗਈ ਹੈ। ਜਲੰਧਰ 'ਚ ਅੱਜ ਸ਼ਾਮ 5:30 ਵਜੇ ਤੱਕ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਕੁੱਲ 15 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 5 ਔਰਤਾਂ ਅਤੇ 10 ਮਰਦ ਸ਼ਾਮਿਲ ਹਨ। ਇਨ੍ਹਾਂ ਸਭ ਨੂੰ ਮਿਲ਼ਾ ਕੇ ਜ਼ਿਲ੍ਹੇ ਵਿੱਚ ਕੁੱਲ ਪਾਜ਼ੀਟਿਵ ਕੇਸ 120 ਹੋ ਗਏ ਹਨ। ਜਿਨ੍ਹਾਂ ਵਿਚੋਂ 1 ਮਰੀਜ਼ ਪੀਜੀਆਈ ਵਿਖੇ ਅਤੇ 1 ਪਟਿਆਲਾ ਵਿਖੇ ਦਾਖ਼ਿਲ ਹੈ। ਹੁਣ ਤੱਕ ਜ਼ਿਲ੍ਹੇ 'ਚੋਂ 8 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 4 ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 772 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਅੰਮ੍ਰਿਤਸਰ – 143 , ਜਲੰਧਰ – 119, ਲੁਧਿਆਣਾ – 94, ਮੋਹਾਲੀ – 93 ,ਪਟਿਆਲਾ – 89, ਹੁਸ਼ਿਆਰਪੁਰ – 42 , ਮੋਗਾ – 28 , ਫਿਰੋਜ਼ਪੁਰ - 27, ਪਠਾਨਕੋਟ – 25 , ਨਵਾਂਸ਼ਹਿਰ – 23 , ਤਰਨ ਤਾਰਨ -14 , ਮਾਨਸਾ – 13, ਕਪੂਰਥਲਾ – 13 , ਫਤਿਹਗੜ੍ਹ ਸਾਹਿਬ – 12 , ਫਰੀਦਕੋਟ – 6 , ਸੰਗਰੂਰ – 6 , ਰੋਪੜ – 5 , ਗੁਰਦਾਸਪੁਰ- 5 , ਸ੍ਰੀ ਮੁਕਤਸਰ ਸਾਹਿਬ – 7 , ਫਾਜ਼ਿਲਕਾ - 4 , ਬਰਨਾਲਾ – 2 , ਬਠਿੰਡਾ -2 , ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 20 ਮੌਤਾਂ ਹੋ ਚੁੱਕੀਆਂ ਹਨ ਅਤੇ 112 ਮਰੀਜ਼ ਠੀਕ ਹੋ ਚੁੱਕੇ ਹਨ। -PTCNews