Thu, Nov 14, 2024
Whatsapp

ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ ਦੌਰਾਨ 20,139 ਕੇਸ ਆਏ ਸਾਹਮਣੇ, 38 ਲੋਕਾਂ ਦੀ ਹੋਈ ਮੌਤ

Reported by:  PTC News Desk  Edited by:  Riya Bawa -- July 14th 2022 10:31 AM
ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ ਦੌਰਾਨ 20,139 ਕੇਸ ਆਏ ਸਾਹਮਣੇ, 38 ਲੋਕਾਂ ਦੀ ਹੋਈ ਮੌਤ

ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ ਦੌਰਾਨ 20,139 ਕੇਸ ਆਏ ਸਾਹਮਣੇ, 38 ਲੋਕਾਂ ਦੀ ਹੋਈ ਮੌਤ

Coronavirus Update: ਦੇਸ਼ ਵਿਚ ਅੱਜ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਭਾਰਤ 'ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ 'ਚ ਅੱਜ 24 ਘੰਟਿਆਂ ਦੌਰਾਨ 20,139 ਕੇਸ ਮਿਲੇ ਹਨ। ਇਸ ਦੇ ਨਾਲ ਹੀ 16,482 ਕੋਰੋਨਾ ਕੇਸ ਰਿਕਵਰ ਹੋਏ ਹਨ ਤੇ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। Coronavirus Update ਦੱਸ ਦੇਈਏ ਕਿ ਕੱਲ੍ਹ ਦੇ ਅੰਕੜਿਆਂ ਵਿੱਚ 16,906 ਮਾਮਲੇ ਸਾਹਮਣੇ ਆਏ ਸਨ ਅਤੇ 45 ਮਰੀਜ਼ਾਂ ਦੀ ਮੌਤ ਹੋ ਗਈ ਸੀ। ਹਾਲਾਂਕਿ, ਪਿਛਲੇ 24 ਘੰਟਿਆਂ ਵਿੱਚ 16,482 ਲੋਕਾਂ ਨੂੰ ਛੁੱਟੀ ਵੀ ਦਿੱਤੀ ਗਈ ਹੈ। ਦੇਸ਼ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 1,36,076 ਹੋ ਗਈ ਹੈ ਜੋ ਕਿ ਕੱਲ੍ਹ ਨਾਲੋਂ 3,619 ਵੱਧ ਹੈ। ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ 52,55,57 ਲੋਕਾਂ ਦੀ ਮੌਤ ਹੋ ਚੁੱਕੀ ਹੈ। Coronavirus Update ਇਹ ਵੀ ਪੜ੍ਹੋ: ਕੈਨੇਡਾ ਨੇ 'Monkeypox' ਦੇ 477 ਮਾਮਲਿਆਂ ਦੀ ਕੀਤੀ ਪੁਸ਼ਟੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 490 ਮਾਮਲੇ ਸਾਹਮਣੇ ਆਏ ਹਨ ਅਤੇ ਤਿੰਨ ਲੋਕਾਂ ਦੀ ਮੌਤ ਵੀ ਹੋਈ ਹੈ। ਦੱਸ ਦੇਈਏ ਕਿ ਪਿਛਲੇ ਦਿਨ ਦੇ ਅੰਕੜਿਆਂ ਵਿੱਚ ਦਿੱਲੀ ਵਿੱਚ ਕੋਰੋਨਾ ਦੇ 400 ਮਾਮਲੇ ਸਾਹਮਣੇ ਆਏ ਸਨ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 15,495 ਕੋਰੋਨਾ ਟੈਸਟ ਕੀਤੇ ਗਏ ਹਨ। ਜਿਸ 'ਚ 3.16 ਫੀਸਦੀ ਦੀ ਸਕਾਰਾਤਮਕ ਦਰ ਦੇਖੀ ਗਈ। ਇਸ ਸਮੇਂ, ਦਿੱਲੀ ਵਿੱਚ ਕੋਰੋਨਾ ਸੰਕਰਮਣ ਕਾਰਨ ਮੌਤ ਦਰ ਹੁਣ 1.35% ਹੈ। ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ ਦੌਰਾਨ 20,139 ਕੇਸ ਆਏ ਸਾਹਮਣੇ, 38 ਲੋਕਾਂ ਦੀ ਹੋਈ ਮੌਤ  Coronavirus Update, Punjabi news, latest news,  india coronavirus update, Coronavirus case, coron ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ ਕੱਲ੍ਹ ਦੇ ਮੁਕਾਬਲੇ ਅੱਜ ਕੋਰੋਨਾ ਦੇ ਘੱਟ ਮਾਮਲੇ ਸਾਹਮਣੇ ਆਏ ਹਨ, ਜੋ ਕਿ ਰਾਹਤ ਵਾਲੀ ਖਬਰ ਹੈ। ਮੁੰਬਈ ਵਿੱਚ ਪਿਛਲੇ 24 ਘੰਟਿਆਂ ਵਿੱਚ 383 ਮਾਮਲੇ ਦਰਜ ਕੀਤੇ ਗਏ ਹਨ ਜੋ ਕਿ ਕੱਲ੍ਹ ਨਾਲੋਂ 37 ਘੱਟ ਹਨ। ਇਸ ਦੇ ਨਾਲ ਹੀ ਇਸ ਦੌਰਾਨ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ। ਦੱਸ ਦੇਈਏ ਕਿ ਕੱਲ ਯਾਨੀ ਬੁੱਧਵਾਰ ਦੇ ਅੰਕੜਿਆਂ ਵਿੱਚ ਸੰਕਰਮਿਤਾਂ ਦੀ ਗਿਣਤੀ 420 ਸੀ। -PTC News


Top News view more...

Latest News view more...

PTC NETWORK