ਪੰਜਾਬ 'ਚ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 2415 ਨਵੇਂ ਕੇਸ, 30 ਮੌਤਾਂ
ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ 2415 ਨਵੇਂ ਕੇਸ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਨਾਲ 30 ਲੋਕਾਂ ਦੀ ਮੌਤ ਹੋ ਗਈ। ਪੰਜਾਬ ਵਿੱਚ 5478 ਮਰੀਜ਼ ਸਿਹਤਯਾਬ ਹੋਏ ਹਨ। ਇਸ ਤੋਂ ਇਲਾਵਾ 10 ਮਰੀਜ਼ਾਂ ਦੀ ਸਥਿਤੀ ਨਾਜ਼ੁਕ ਦੱਸੀ ਜਾ ਰਹੀ ਹੈ। ਕੋਰੋਨਾ ਦੀ ਰਫ਼ਤਾਰ ਵਧੀ ਹੈ। ਕੋਰੋਨਾ ਦੇ ਮੋਹਾਲੀ ਤੋਂ 267, ਪਟਿਆਲਾ ਤੋਂ 42, ਲੁਧਿਆਣਾ ਤੋਂ 267, ਜਲੰਧਰ ਤੋਂ 292, ਹੁਸ਼ਿਆਰਪੁਰ ਤੋਂ 236, ਪਠਾਨਕੋਟ ਤੋਂ 81, ਅੰਮ੍ਰਿਤਸਰ ਤੋਂ 91, ਰੋਪੜ ਤੋ 87, ਗੁਰਦਾਸਪੁਰ ਤੋਂ 62 ਅਤੇ ਤਰਨਤਾਰਨ ਤੋਂ 84 ਕੇਸ ਸਾਹਮਣੇ ਆਏ ਹਨ। ਪੰਜਾਬ ਭਰ ਵਿੱਚੋਂ ਇੱਕ ਵੱਡੀ ਰਾਹਤ ਸਾਹਮਣੇ ਆਈ ਹੈ ਕਿ 5478 ਮਰੀਜ਼ ਸਿਹਤਯਾਬ ਹੋਏ ਹਨ। ਰਾਜਧਾਨੀ ਦਿੱਲੀ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਗਿਰਾਵਟ ਆ ਰਹੀ ਹੈ।ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 2,779 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨਫੈਕਸ਼ਨ ਦੀ ਦਰ 6.20 ਫੀਸਦੀ ਦਰਜ ਕੀਤੀ ਗਈ ਹੈ। ਇਸ ਦੌਰਾਨ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਦੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਵਿੱਚ 5,502 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਇਹ ਵੀ ਪੜ੍ਹੋ:ਚੰਡੀਗੜ੍ਹ ਪ੍ਰਸ਼ਾਸਨ ਦਾ ਫੈਸਲਾ, 1 ਫਰਵਰੀ ਤੋਂ 10ਵੀਂ ਤੇ 12ਵੀਂ ਲਈ ਆਫ਼ਲਾਈਨ ਹੋਣਗੇ ਸਕੂਲ -PTC News