ਪੰਜਾਬ 'ਚ ਕੋਰੋਨਾ ਦਾ ਮੁੜ ਕਹਿਰ ਸ਼ੁਰੂ, ਪਿਛਲੇ 24 ਘੰਟਿਆਂ 'ਚ 4 ਲੋਕਾਂ ਦੀ ਮੌਤ, 60 ਮਰੀਜ਼ਾਂ ਦੀ ਸਥਿਤੀ ਗੰਭੀਰ
ਚੰਡੀਗੜ੍ਹ: ਪੰਜਾਬ ਵਿੱਚ ਮੁੜ ਕੋਰੋਨਾ ਦਾ ਕਹਿਰ ਸ਼ੁਰੂ ਹੋ ਗਿਆ ਹੈ। ਸੂਬੇ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਵਿੱਚ ਲੁਧਿਆਣਾ ਵਿੱਚ 2 ਅਤੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ 1-1 ਮਰੀਜ਼ ਦੀ ਮੌਤ ਹੋ ਗਈ ਹੈ। ਉਥੇ ਹੀ 60 ਮਰੀਜ਼ਾਂ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ ਜਿਸ ਵਿੱਚ 53 ਨੂੰ ਆਕਸੀਜਨ ਤੇ 7 ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ।
ਬੀਤੇ ਦਿਨ ਪੰਜਾਬ ਵਿੱਚ ਕੁੱਲ 356 ਮਰੀਜ਼ ਪਾਏ ਗਏ। ਸਕਾਰਾਤਮਕਤਾ ਦਰ ਵਧ ਕੇ 3.02% ਹੋ ਗਈ ਹੈ। ਇਸ ਦੌਰਾਨ 12,118 ਸੈਂਪਲ ਲੈ ਕੇ 11,778 ਦੀ ਜਾਂਚ ਕੀਤੀ ਗਈ। ਕੋਰੋਨਾ ਵਾਇਰਸ ਨੇ ਮੁੜ ਪੰਜਾਬ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਸਭ ਤੋਂ ਵੱਧ 89 ਮਰੀਜ਼ ਮੋਹਾਲੀ ਵਿੱਚ, ਬਠਿੰਡਾ ਅਤੇ ਲੁਧਿਆਣਾ ਵਿੱਚ 46-46 ਮਰੀਜ਼, ਪਟਿਆਲਾ ਵਿੱਚ 41 ਅਤੇ ਜਲੰਧਰ ਵਿੱਚ 30 ਮਰੀਜ਼ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਬਾਕੀ ਜ਼ਿਲ੍ਹਿਆਂ ਵਿੱਚ ਮਰੀਜ਼ਾਂ ਦੀ ਗਿਣਤੀ 20 ਤੋਂ ਘੱਟ ਹੈ।
ਪੰਜਾਬ ਵਿੱਚ ਮੋਹਾਲੀ ਵਿੱਚ ਸਭ ਤੋਂ ਵੱਧ 449 ਐਕਟਿਵ ਕੇਸ ਹਨ। ਦੂਜੇ ਨੰਬਰ 'ਤੇ ਲੁਧਿਆਣਾ 'ਚ 254 ਐਕਟਿਵ ਕੇਸ ਹਨ। ਜਲੰਧਰ ਵਿੱਚ 213, ਬਠਿੰਡਾ ਵਿੱਚ 182 ਅਤੇ ਪਟਿਆਲਾ ਵਿੱਚ 142 ਐਕਟਿਵ ਕੇਸ ਹਨ। ਬਾਕੀ ਜ਼ਿਲ੍ਹਿਆਂ ਵਿੱਚ 100 ਤੋਂ ਘੱਟ ਐਕਟਿਵ ਕੇਸ ਹਨ।
ਇਹ ਵੀ ਪੜ੍ਹੋ:15 ਅਗਸਤ ਤੋਂ ਸ਼ੁਰੂ ਹੋਣਗੇ 75 ਮੁਹੱਲਾ ਕਲੀਨਿਕ, ਤਸਵੀਰਾਂ ਆਈਆ ਸਾਹਮਣੇ
-PTC News