ਅਮਿਤਾਭ ਬੱਚਨ ਦੇ ਘਰ ਕੋਰੋਨਾ ਨੇ ਦਿੱਤੀ ਦਸਤਕ, ਸਟਾਫ ਮੈਂਬਰ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ
Coronavirus in Mumbai: ਮੁੰਬਈ 'ਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਫੈਲ ਰਹੇ ਹਨ। ਅੱਜ ਅਮਿਤਾਭ ਬੱਚਨ ਦੇ ਘਰ ਵਿਚ ਇੱਕ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਦੱਸ ਦੇਈਏ ਕਿ ਜਾਂਚ ਲਈ 31 ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ। ਫਿਲਹਾਲ ਬੱਚਨ ਪਰਿਵਾਰ ਦੇ ਮੈਂਬਰਾਂ ਵਿੱਚੋ ਕਿਸੇ ਦੇ ਵੀ ਕੋਰੋਨਾ ਤੋਂ ਸੰਕ੍ਰਮਿਤ ਹੋਣ ਦੀ ਕੋਈ ਸੂਚਨਾ ਨਹੀਂ ਹੈ। ਕੋਰੋਨਾ ਕਾਰਨ ਅਮਿਤਾਭ ਇੱਕ ਵਾਰ ਫਿਰ ਮੁਸੀਬਤ ਨਾਲ ਜੂਝ ਰਹੇ ਹਨ।
ਆਪਣੇ ਆਖ਼ਰੀ ਲਿਖੇ ਬਲਾਗ ਵਿੱਚ ਅਮਿਤਾਭ ਬੱਚਨ ਨੇ ਖੁਦ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਲਿਖਿਆ- ਮੈਂ ਘਰ ਵਿੱਚ ਕੋਵਿਡ ਦੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹਾਂ ਤੇ ਬਾਅਦ ਵਿੱਚ (ਪ੍ਰਸ਼ੰਸਕਾਂ) ਨਾਲ ਸੰਪਰਕ ਕਰਾਂਗਾ…।” ਜ਼ਿਕਰਯੋਗ ਹੈ ਕਿ 3-4 ਜਨਵਰੀ ਨੂੰ ਬੀਤੀ ਰਾਤ ਲਿਖੀ ਇਸ ਪੋਸਟ ਜ਼ਰੀਏ ਅਮਿਤਾਭ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਕਿਸ ਨੂੰ ਘਰ 'ਚ ਕੋਵਿਡ ਹੈ। ਅਜਿਹੇ 'ਚ ਇਸ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਜੁਲਾਈ 'ਚ ਅਮਿਤਾਭ ਬੱਚਨ ਕੋਰੋਨਾ ਪਾਜ਼ੀਟਿਵ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਵਿਲੇ ਪਾਰਲੇ ਦੇ ਨਾਨਾਵਤੀ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ। ਅਮਿਤਾਭ ਤੋਂ ਬਾਅਦ ਅਭਿਸ਼ੇਕ, ਐਸ਼ਵਰਿਆ ਅਤੇ ਆਰਾਧਿਆ ਵੀ ਪਿਛਲੇ ਸਾਲ ਕੋਰੋਨਾ ਸੰਕਰਮਿਤ ਪਾਏ ਗਏ ਸਨ।
ਦੱਸਣਯੋਗ ਇਹ ਹੈ ਕਿ ਅਮਿਤਾਭ ਆਪਣੀ ਨਿੱਜੀ ਜ਼ਿੰਦਗੀ ਦੀਆਂ ਕਈ ਘਟਨਾਵਾਂ ਆਪਣੇ ਬਲਾਗ 'ਤੇ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਇਸੇ ਦੇ ਚਲਦੇ ਉਹਨਾਂ ਨੇ ਕੱਲ ਰਾਤ ਨੂੰ ਆਪਣੇ ਬਲਾਗ ਵਿੱਚ ਲਿਖਿਆ ਕਿ ਉਹ ਘਰ ਵਿੱਚ ਕੋਵਿਡ ਦੀ ਸਥਿਤੀ ਵਿੱਚੋਂ ਲੰਘ ਰਹੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਬਾਅਦ ਵਿੱਚ ਜੁੜਨਗੇ। ਇਸ ਪੋਸਟ ਕਾਰਨ ਬੱਚਨ ਪਰਿਵਾਰ 'ਚ ਕੋਰੋਨਾ ਸਥਿਤੀ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ।
-PTC News