ਦੇਸ਼ 'ਚ ਕੋਰੋਨਾ ਨੂੰ ਪਈ ਠੱਲ, 5,921 ਨਵੇਂ ਕੇਸ, 289 ਮੌਤਾਂ
ਚੰਡੀਗੜ੍ਹ:ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੇ ਮਾਮਲਿਆ ਨੂੰ ਠੱਲ ਪਈ ਹੈ। ਉਥੇ ਹੀ ਪੌਜ਼ੀਟਿਵ ਕੇਸ ਦੀ ਗਿਣਤੀ ਦਿਨੋਂ ਦਿਨ ਘੱਟ ਜਾ ਰਹੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 5,921 ਨਵੇਂ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ 289 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ। ਕੋਰੋਨਾ ਦੇ ਸਿਹਤ 11651 ਮਰੀਜ਼ ਠੀਕ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸਕਾਰਾਤਮਕਤਾ ਦਰ ਹੁਣ 0.15 ਹੈ। ਜਦਕਿ ਰਿਕਵਰੀ ਦੇਸ਼ ਵਿੱਚ 4,23,78,721 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।
ਦੇਸ਼ ਵਿੱਚ ਕੋਰੋਨਾ ਨਾਲ ਮਰਨ ਵਾਲਿਆ ਦਾ ਅੰਕੜਾ 5,14,878 ਹੈ। ਦੇਸ਼ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 63878 ਹੈ ਅਤੇ ਜੋ 0.15 ਫੀਸਦੀ ਹੈ। ਉੱਥੇ ਹੀ ਰੋਜ਼ਾਨਾ ਪੌਜ਼ੀਟਿਵ ਦਰ 0.63 ਰਹਿ ਗਈ ਹੈ ਉੱਥੇ ਦੇਸ਼ ਵਿੱਚ ਕੋਰੋਨਾ ਨੂੰ ਠੱਲ ਪਈ ਹੈ। ਹੁਣ ਤੱਕ ਦੇਸ਼ ਭਰ ਵਿੱਚ 1,78,55,66,940 ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਉੱਥੇ ਹੀ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ ਦਿਨ ਘੱਟਦਾ ਜਾ ਰਿਹਾ ਹੈ। ਇਹ ਵੀ ਪੜ੍ਹੋ:Ukraine-Russia war: ਰੂਸ ਨੇ ਫੇਸਬੁੱਕ, ਟਵਿੱਟਰ ਅਤੇ ਯੂਟਿਊਬ 'ਤੇ ਲਗਾਈ ਪਾਬੰਦੀ -PTC NewsIndia reports 5,921 fresh #COVID19 cases, 11,651 recoveries, and 289 deaths in the last 24 hours. Active case: 63,878 (0.15%) Daily positivity rate: 0.63% Total recoveries: 4,23,78,721 Death toll: 5,14,878 Total vaccination: 1,78,55,66,940 pic.twitter.com/Lp6gJ5AwQ6 — ANI (@ANI) March 5, 2022