ਦੇਸ਼ 'ਚ ਕੋਰੋਨਾ ਦਾ ਕਹਿਰ ਮੁੜ ਹੋਇਆ ਸ਼ੁਰੂ, ਨਵੇਂ ਕੇਸ 2380
ਚੰਡੀਗੜ੍ਹ: ਕੋਰੋਨਾ ਦਾ ਕਹਿਰ ਮੁੜ ਤੋਂ ਫਿਰ ਸ਼ੁਰੂ ਹੋਣ ਜਾ ਰਿਹਾ ਹੈ। ਦੇਸ਼ ਵਿੱਚ ਪਿਛਲੇ 11 ਹਫ਼ਤਿਆਂ ਵਿੱਚ ਗਿਰਾਵਟ ਤੋਂ ਬਾਅਦ, ਫਿਰ ਇਕ ਹਫ਼ਤੇ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਅੰਕੜਿਆਂ ਮੁਤਾਬਕ ਇਸ ਹਫਤੇ ਪਿਛਲੇ ਹਫਤੇ ਦੇ ਮੁਕਾਬਲੇ 35 ਫੀਸਦੀ ਦਾ ਵਾਧਾ ਹੋਇਆ ਹੈ। ਕੋਰੋਨਾ ਦੇ ਨਵੇ ਕੇਸ 2380 ਸਾਹਮਣੇ ਆਏ ਹਨ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 13433 ਹੋ ਗਈ ਹੈ।
ਦੇਸ਼ ਵਿੱਚ 1231 ਵਿਅਕਤੀਆਂ ਨੇ ਕੋਰੋਨਾ ਨੂੰ ਹਰਾ ਕੇ ਘਰ ਵਾਪਸ ਚੱਲੇ ਗਏ ਹਨ। ਕੋਰੋਨਾ ਨਾਲ 56 ਲੋਕਾਂ ਦੀ ਮੌਤ ਹੋ ਚੁੱਕੀ ਹੈ।India reports 2,380 new COVID19 cases today; Active caseload at 13,433 pic.twitter.com/azHYnOp9hq — ANI (@ANI) April 21, 2022
ਦਿੱਲੀ ਵਿੱਚ ਇਸ ਹਫ਼ਤੇ 2,307 ਕੇਸ ਆਏ, ਜੋ ਪਿਛਲੇ ਹਫ਼ਤੇ ਦੇ 943 ਦੇ ਮੁਕਾਬਲੇ 145% ਵੱਧ ਹਨ। ਇਸ ਹਫ਼ਤੇ ਦੇਸ਼ ਦੇ ਕੁੱਲ ਕੇਸਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਦਿੱਲੀ ਦੇ ਹਨ। ਹਰਿਆਣਾ ਵਿੱਚ ਹਫਤਾਵਾਰੀ ਮਾਮਲਿਆਂ ਵਿੱਚ 118% ਦਾ ਵਾਧਾ ਹੋਇਆ ਹੈ। ਪਿਛਲੇ ਹਫ਼ਤੇ 514 ਦੇ ਮੁਕਾਬਲੇ ਇਸ ਹਫ਼ਤੇ 1,119 ਮਾਮਲੇ ਸਨ।