ਪੰਜਾਬ 'ਚ ਕੋਰੋਨਾ ਨੂੰ ਪਈ ਠੱਲ, 444 ਨਵੇਂ ਕੇਸ, 8 ਮੌਤਾਂ
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 444 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਸਕਾਰਾਤਮਕਤਾ ਦਰ 1.50 ਫੀਸਦੀ ਦਰਜ ਕੀਤੀ ਗਈ ਹੈ। ਨਵੀਆਂ ਰਿਪੋਰਟਾਂ ਦੇ ਮੁਤਾਬਿਕ ਪੰਜਾਬ ਵਿੱਚ ਸੰਕਰਮਣ ਦੀ ਕੁੱਲ ਸੰਖਿਆ 7,55,234 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਨੂੰ ਠੱਲ ਪਈ ਹੈ। ਕੋਰੋਨਾ ਦੇ ਕੇਸਾਂ ਵਿੱਚ ਵੱਡੀ ਗਿਰਾਵਟ ਸਾਹਮਣੇ ਆਈ ਹੈ।ਪਿਛਲੇ 24 ਘੰਟਿਆਂ ਵਿੱਚ 1111 ਮਰੀਜ਼ ਸਿਹਤਯਾਬ ਹੋ ਗਏ ਹਨ। ਪੰਜਾਬ ਵਿੱਚ ਕੋਵਿਡ ਦੇ 8 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 17,588 ਹੋ ਗਈ ਹੈ। ਪੰਜਾਬ ਵਿੱਚ ਬਠਿੰਡਾ ਵਿੱਚ 2, ਹੁਸ਼ਿਆਰਪੁਰ ਵਿੱਚ 2, ਲੁਧਿਆਣਾ ਵਿੱਚ 2 ਅਤੇ ਸੰਗਰੂਰ ਤੇ ਮੋਹਾਲੀ ਵਿੱਚ ਕੋਰੋਨਾ ਨਾਲ 1-1 ਮੌਤ ਹੋ ਚੁੱਕੀ ਹੈ। ਜ਼ਿਲ੍ਹਿਆਂ ਵਿੱਚੋਂ, ਐਸਏਐਸ ਨਗਰ ਵਿੱਚ ਪੰਜਾਬ ਵਿੱਚ ਕੋਵਿਡ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ,। ਮੋਹਾਲੀ ਤੋਂ 80, ਜਲੰਧਰ ਤੋਂ 58, ਪਠਾਨਕੋਟ ਤੋਂ 40, ਲੁਧਿਆਣਾ ਤੋਂ 32, ਅੰਮ੍ਰਿਤਸਰ ਤੇ ਫਰੀਦਕੋਟ ਤੋਂ 26, ਬਠਿੰਡਾ 22, ਫਾਜ਼ਿਲਕਾ 20, ਮੁਕਤਸਰ 19, ਫਿਰੋਜ਼ਪੁਰ ਤੋਂ 17 ਅਤੇ ਪਟਿਆਲਾ ਤੋਂ 15 ਕੇਸ ਸਾਹਮਣੇ ਆਏ ਹਨ। ਕੋਰੋਨਾ ਦੇ 9 ਮਰੀਜ਼ ਆਈਸੀਯੂ ਵਿੱਚ ਭਰਤੀ ਹਨ ਅਤੇ ਦੋ ਮਰੀਜ਼ਾ ਬੇਹੱਦ ਨਾਜ਼ੁਕ ਦੱਸੇ ਜਾ ਰਹੇ ਹਨ। ਲੁਧਿਆਣਾ ਵਿੱਚ 2 ਮਰੀਜ਼ ਵੈਨਟੀਲੇਟਰ ਦੀ ਸਪੋਟ ਉੱਤੇ ਹਨ।ਹੁਣ ਪੰਜਾਬ ਵਿੱਚ 4247 ਐਕਟਿਵ ਕੇਸ ਹਨ ਪਰ ਮਰੀਜ਼ ਬਹੁਤ ਰਫਤਾਰ ਨਾਲ ਸਿਹਤਯਾਬ ਹੋ ਕੇ ਘਰ ਜਾ ਰਹੇ ਹਨ। ਇਹ ਵੀ ਪੜ੍ਹੋ:ਕਿੱਥੇ ਹੈ ਕਾਂਗਰਸ ਦੀ ਅੰਦਰੂਨੀ ਲੜਾਈ? ਨਵਜੋਤ ਸਿੱਧੂ ਨੇ ਕਿਹਾ ਹਾਈ ਕਮਾਨ ਦੇ ਫੈਸਲੇ ਨਾਲ ਕਿਸੇ ਨੂੰ ਕੋਈ ਮਸਲਾ ਨਹੀਂ ਹੈ -PTC News