ਮੋਹਾਲੀ ਵਿਚ ਕਰੋਨਾ ਦਾ ਧਮਾਕਾ, ਚੰਡੀਗੜ੍ਹ ਵੀ ਵਿਗੜਨ ਲੱਗੇ ਹਲਾਤ
ਚੰਡੀਗੜ੍ਹ, 3 ਅਗਸਤ: ਚੰਡੀਗੜ੍ਹ 'ਚ ਇਕ ਵਾਰ ਫਿਰ ਕਰੋਨਾ ਨੇ ਦਹਿਸ਼ਤ ਮਚਾਣੀ ਸ਼ੁਰੂ ਕਰ ਦਿੱਤੀ ਹੈ। ਮੌਸਮੀ ਬਿਮਾਰੀਆਂ ਦੇ ਨਾਲ-ਨਾਲ ਕਰੋਨਾ ਦੇ ਮਾਮਲੇ ਵੀ ਵਧਣ ਲੱਗੇ ਹਨ। ਮੰਗਲਵਾਰ ਨੂੰ ਚੰਡੀਗੜ੍ਹ 'ਚ ਕਰੋਨਾ ਨਾਲ 1 ਮਰੀਜ਼ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 101 ਨਵੇਂ ਮਾਮਲੇ ਸਾਹਮਣੇ ਆਏ ਹਨ। ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ 'ਚ ਕਰੋਨਾ ਨਾਲ 2 ਦੀ ਮੌਤ ਹੋ ਗਈ ਹੈ। ਚੰਡੀਗੜ੍ਹ ਵਿੱਚ ਇੱਕ ਵਕਤੀ ਦੀ ਮੌਤ ਦੇ ਨਾਲ ਸਕਾਰਾਤਮਕਤਾ ਦਰ 8.19 ਪਹੁੰਚ ਗਈ ਹੈ। ਚੰਡੀਗੜ੍ਹ ਵਿੱਚ ਕੋਵਿਡ19 ਸਕਾਰਾਤਮਕ ਮਾਮਲਿਆਂ ਦੀ ਗਿਣਤੀ 936 ਹੋ ਗਈ ਹੈ। ਚੰਡੀਗੜ੍ਹ ਸ਼ਹਿਰ ਵਿੱਚ ਹੁਣ ਤੱਕ 96,771 ਮਰੀਜ਼ ਪਾਜ਼ੀਟਿਵ ਪਾਏ ਗਏ ਹਨ ਅਤੇ 94,665 ਠੀਕ ਹੋ ਚੁੱਕੇ ਹਨ, ਜਦਕਿ 1,170 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਚੰਡੀਗੜ੍ਹ ਦੇ ਨਾਲ ਲੱਗਦਾ ਮੋਹਾਲੀ ਕਰੋਨਾ ਦਾ ਹੱਬ ਬਣਿਆ ਹੋਇਆ ਹੈ, ਇੱਥੇ ਪਾਜ਼ੀਟਿਵ ਦਰ 18.5 ਫੀਸਦੀ ਵਧ ਗਈ ਹੈ, ਪੰਜਾਬ 'ਚ ਵੀ ਕਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਮੰਗਲਵਾਰ ਨੂੰ ਮੋਹਾਲੀ 'ਚ ਪਾਜ਼ੀਟਿਵ ਦਰ 18.5 'ਤੇ ਰਹੀ ਅਤੇ 121 ਨਵੇਂ ਮਾਮਲੇ ਸਾਹਮਣੇ ਆਏ ਹਨ। ਪੰਜਾਬ ਭਰ ਵਿੱਚ 491 ਨਵੇਂ ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿੱਚ ਕਰੋਨਾ ਐਕਟਿਵ ਕੇਸਾਂ ਦੀ ਗਿਣਤੀ 3,061 ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ ਮੋਹਾਲੀ ਵਿੱਚ 734 ਐਕਟਿਵ ਕੇਸ ਹਨ। -PTC News