ਪੰਜਾਬ 'ਚ ਕੋਰੋਨਾ ਦਾ ਧਮਾਕਾ, ਪਿਛਲੇ 24 ਘੰਟਿਆ 'ਚ 87 ਆਏ ਨਵੇਂ ਕੇਸ
ਚੰਡੀਗੜ੍ਹ: ਪੰਜਾਬ ਵਿੱਚ ਮੁੜ ਕੋਰੋਨਾ ਆਪਣੇ ਪੈਰ ਫੈਲਾਉਂਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 87 ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ।ਬੀਤੇ ਦਿਨ ਪੰਜਾਬ ਵਿੱਚ 72 ਕੇਸ ਸਾਹਮਣੇ ਆਏ ਸਨ। ਉਥੇ ਹੀ ਇਕ ਰਾਹਤ ਭਰੀ ਖਬਰ ਹੈ ਕਿ 37 ਮਰੀਜ਼ ਠੀਕ ਹੋ ਗਏ ਸਨ। ਪੰਜਾਬ ਵਿੱਚ ਪਟਿਆਲਾ ਤੋਂ 63, ਮੋਹਾਲੀ ਤੋਂ 6, ਬਠਿੰਡਾ ਤੋਂ 4, ਫਰੀਦਕੋਟ ਤੋਂ 3, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਰੋਪੜ ਅਤੇ ਨਵਾਂ ਸ਼ਹਿਰ ਤੋਂ 2 ਕੇਸ ਅਤੇ ਜਲੰਧਰ ਤੋਂ 2 ਕੇਸ ਸਾਹਮਣੇ ਆਏ ਹਨ। ਅੱਜ ਪਟਿਆਲਾ ਤੋਂ ਕੋਰੋਨਾ ਦੇ ਵੱਧ ਕੇਸ ਸਾਹਮਣੇ ਆਏ ਹਨ। ਕੋਰੋਨਾ ਦੇ ਐਕਟਿਵ ਕੇਸਾ ਦੀ ਗਿਣਤੀ 280 ਹੋ ਗਈ ਹੈ ਅਤੇ ਪੌਜ਼ੀਟਿਵ ਰੇਟ 1.01 ਫੀਸਦੀ ਹੈ। ਠੀਕ ਹੋਏ ਮਰੀਜ਼ਾ ਦਾ ਵੇਰਵਾ ਅੰਮ੍ਰਿਤਸਰ, ਫਿਰੋਜ਼ਪੁਰ, ਗੁਰਦਾਸਪੁਰ, ਮਾਨਸਾ ਅਤੇ ਪਠਾਨਕੋਟ ਤੋਂ ਇਕ-ਇਕ, ਬਠਿੰਡਾ, ਜਲੰਧਰ ਅਤੇ ਪਟਿਆਲਾ ਤੋਂ 2, ਫਰੀਦਕੋਟ ਅਤੇ ਕਪੂਰਥਲਾ ਤੋਂ 3 ਅਤੇ ਲੁਧਿਆਣਾ ਤੋਂ 8 ਮਰੀਜ਼ ਠੀਕ ਹੋਏ ਹਨ। ਇਹ ਵੀ ਪੜ੍ਹੋ:ਮਨੀ ਐਕਸਚੇਂਜ ਦੁਕਾਨ 'ਤੇ ਲੁੱਟ ਦੀ ਕੋਸ਼ਿਸ਼, ਲੁਟੇਰੇ ਮੌਕੇ 'ਤੇ ਕੀਤੇ ਕਾਬੂ, ਵੀਡੀਓ ਵਾਇਰਲ -PTC News