IIT ਮਦਰਾਸ 'ਚ ਕੋਰੋਨਾ ਦਾ ਧਮਾਕਾ, 12 ਲੋਕ ਆਏ ਪੌਜ਼ਟਿਵ
Coronavirus Cases: ਕੋਰੋਨਾ ਦਾ ਕਹਿਰ ਮੁੜ ਤੋਂ ਫਿਰ ਸ਼ੁਰੂ ਹੋਣ ਜਾ ਰਿਹਾ ਹੈ। ਦੇਸ਼ ਵਿੱਚ ਪਿਛਲੇ 11 ਹਫ਼ਤਿਆਂ ਵਿੱਚ ਗਿਰਾਵਟ ਤੋਂ ਬਾਅਦ, ਫਿਰ ਇਕ ਹਫ਼ਤੇ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਵਿਚਾਲੇ IIT ਮਦਰਾਸ 'ਚ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਇਸ ਦੌਰਾਨ IIT ਮਦਰਾਸ 'ਚ 12 ਲੋਕ ਆਏ ਪੌਜ਼ਟਿਵ ਹਨ। ਤਾਮਿਲਨਾਡੂ ਵਿੱਚ ਬੁੱਧਵਾਰ ਨੂੰ 31 ਨਵੇਂ ਕੋਵਿਡ -19 ਕੇਸ ਸਾਹਮਣੇ ਆਏ ਸਨ, ਜਿਸ ਨਾਲ ਸੂਬੇ ਦੇ ਸਿਹਤ ਸਕੱਤਰ ਨੇ ਲੋਕਾਂ ਨੂੰ ਮਾਸਕ ਪਾਉਣ ਅਤੇ ਕੋਰੋਨਵਾਇਰਸ ਸਾਵਧਾਨੀਆਂ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, 2,380 ਨਵੇਂ ਕੋਰੋਨਾਵਾਇਰਸ ਸੰਕਰਮਣ ਦੇ ਨਾਲ, ਭਾਰਤ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ ਵੀਰਵਾਰ ਨੂੰ 4,30,49,974 ਹੋ ਗਈ, ਜਦੋਂ ਕਿ ਐਕਟਿਵ ਕੇਸ ਵਧ ਕੇ 13,433 ਹੋ ਗਏ। ਅੰਕੜਿਆਂ ਮੁਤਾਬਕ ਇਸ ਹਫਤੇ ਪਿਛਲੇ ਹਫਤੇ ਦੇ ਮੁਕਾਬਲੇ 35 ਫੀਸਦੀ ਦਾ ਵਾਧਾ ਹੋਇਆ ਹੈ। ਕੋਰੋਨਾ ਦੇ ਨਵੇ ਕੇਸ 2380 ਸਾਹਮਣੇ ਆਏ ਹਨ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 13433 ਹੋ ਗਈ ਹੈ।
ਇਹ ਵੀ ਪੜ੍ਹੋ:ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜੱਥਾ ਅੱਜ ਪਰਤੇਗਾ ਵਤਨ
ਦਿੱਲੀ ਵਿੱਚ ਇਸ ਹਫ਼ਤੇ 2,307 ਕੇਸ ਆਏ, ਜੋ ਪਿਛਲੇ ਹਫ਼ਤੇ ਦੇ 943 ਦੇ ਮੁਕਾਬਲੇ 145% ਵੱਧ ਹਨ। ਇਸ ਹਫ਼ਤੇ ਦੇਸ਼ ਦੇ ਕੁੱਲ ਕੇਸਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਦਿੱਲੀ ਦੇ ਹਨ। ਹਰਿਆਣਾ ਵਿੱਚ ਹਫਤਾਵਾਰੀ ਮਾਮਲਿਆਂ ਵਿੱਚ 118% ਦਾ ਵਾਧਾ ਹੋਇਆ ਹੈ। ਪਿਛਲੇ ਹਫ਼ਤੇ 514 ਦੇ ਮੁਕਾਬਲੇ ਇਸ ਹਫ਼ਤੇ 1,119 ਮਾਮਲੇ ਸਨ।
-PTC News