Tue, Mar 18, 2025
Whatsapp

ਮੰਜੀ ਸਾਹਿਬ ਦੇ ਹਾਲ 'ਚ ਪੱਖੇ ਤੇ ਏਸੀ ਬੰਦ ਕਰਨ ਨੂੰ ਲੈ ਕੇ ਹੋਇਆ ਵਿਵਾਦ

Reported by:  PTC News Desk  Edited by:  Ravinder Singh -- July 01st 2022 09:06 AM -- Updated: July 01st 2022 09:51 AM
ਮੰਜੀ ਸਾਹਿਬ ਦੇ ਹਾਲ 'ਚ ਪੱਖੇ ਤੇ ਏਸੀ ਬੰਦ ਕਰਨ ਨੂੰ ਲੈ ਕੇ ਹੋਇਆ ਵਿਵਾਦ

ਮੰਜੀ ਸਾਹਿਬ ਦੇ ਹਾਲ 'ਚ ਪੱਖੇ ਤੇ ਏਸੀ ਬੰਦ ਕਰਨ ਨੂੰ ਲੈ ਕੇ ਹੋਇਆ ਵਿਵਾਦ

ਅੰਮ੍ਰਿਤਸਰ: ਅੱਤ ਦੀ ਗਰਮੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੇ ਹਾਲ ਵਿੱਚ ਪੱਖੇ ਅਤੇ ਏਸੀ ਬੰਦ ਕਰਨ ਨੂੰ ਲੈ ਕੇ ਵਿਵਾਦ ਹੋ ਗਿਆ। ਲੋਕਾਂ ਨੇ ਕਿਹਾ ਕਿ ਗਰਮੀਆਂ ਵਿੱਚ ਪੱਖੇ ਅਤੇ ਏ.ਸੀ. ਚਲਾਉਣੇ ਚਾਹੀਦੇ ਹਨ ਤੇ ਇਸ ਦੇ ਉਲਟ ਮੁਲਾਜ਼ਮਾਂ ਨੇ ਕਿਹਾ ਕਿ ਉਪਰੋਂ ਹੁਕਮ ਇਸ ਲਈ ਬੰਦ ਕੀਤੇ ਗਏ ਹਨ। ਇਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਗਰਮੀ ਦੇ ਕਹਿਰ 'ਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਪੱਖੇ ਤੇ ਏਸੀ ਬੰਦ ਕਰ ਦਿੱਤੇ। ਇਸ ਮਗਰੋਂ ਸ਼ਰਧਾਲੂਆਂ 'ਚ ਹਾਹਾਕਾਰ ਮੱਚ ਗਈ। ਇਸ ਨੂੰ ਲੈ ਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਹੰਗਾਮਾ ਵੀ ਹੋਇਆ ਜਿਸ ਨੂੰ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸ਼ਾਂਤ ਕੀਤਾ। ਮੰਜੀ ਸਾਹਿਬ ਦੇ ਹਾਲ 'ਚ ਪੱਖੇ ਤੇ ਏਸੀ ਬੰਦ ਕਰਨ ਨੂੰ ਲੈ ਕੇ ਹੋਇਆ ਵਿਵਾਦਜਾਣਕਾਰੀ ਅਨੁਸਾਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਕੁਝ ਸ਼ਰਧਾਲੂਆਂ ਨੇ ਦੋਸ਼ ਲਾਇਆ ਕਿ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਯਾਤਰੂਆਂ ਨੂੰ ਬੈਠਣ ਤੋਂ ਰੋਕਣ ਲਈ ਪ੍ਰਬੰਧਕਾਂ ਵੱਲੋਂ ਇੱਥੇ ਪੱਖੇ ਤੇ ਏਸੀ ਬੰਦ ਕਰ ਦਿੱਤੇ ਜਾਂਦੇ ਹਨ। ਜਦੋਂਕਿ ਦੂਜੇ ਪਾਸੇ ਪ੍ਰਬੰਧਕਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਚੱਲ ਰਹੀ ਸਫਾਈ ਦੌਰਾਨ ਪੱਖੇ ਕੁਝ ਸਮੇਂ ਲਈ ਬੰਦ ਕੀਤੇ ਗਏ ਸਨ। ਮੰਜੀ ਸਾਹਿਬ ਦੇ ਹਾਲ 'ਚ ਪੱਖੇ ਤੇ ਏਸੀ ਬੰਦ ਕਰਨ ਨੂੰ ਲੈ ਕੇ ਹੋਇਆ ਵਿਵਾਦਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੱਖੇ ਬੰਦ ਕਰਨ ਸਬੰਧੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਹੈ, ਜਿਸ ਵਿੱਚ ਕੁਝ ਸ਼ਰਧਾਲੂ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਕੁਝ ਸ਼ਰਧਾਲੂ ਸ਼੍ਰੋਮਣੀ ਕਮੇਟੀ ਉਤੇ ਦੋਸ਼ ਲਾ ਰਹੇ ਹਨ ਕਿ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾਲੂਆਂ ਲਈ ਪੱਖੇ ਤੇ ਏਸੀ ਬੰਦ ਕਰ ਦਿੱਤੇ ਜਾਂਦੇ ਹਨ। ਸ਼ਰਧਾਲੂਆਂ ਨੇ ਆਖਿਆ ਕਿ ਗੁਰੂ ਘਰ ਸੰਗਤਾਂ ਵਾਸਤੇ ਹੈ ਤੇ ਇਹ ਸਭ ਕੁਝ ਸੰਗਤਾਂ ਵਾਸਤੇ ਚੜ੍ਹਾਵੇ ਨਾਲ ਬਣਾਇਆ ਗਿਆ ਹੈ। ਇਸ ਲਈ ਇੱਥੇ ਪੱਖੇ ਅਤੇ ਏਸੀ ਬੰਦ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਮੰਜੀ ਸਾਹਿਬ ਦੇ ਹਾਲ 'ਚ ਪੱਖੇ ਤੇ ਏਸੀ ਬੰਦ ਕਰਨ ਨੂੰ ਲੈ ਕੇ ਹੋਇਆ ਵਿਵਾਦਉਧਰ, ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਚੱਲ ਰਹੀ ਸਫਾਈ ਦੌਰਾਨ ਕੁਝ ਸਮੇਂ ਵਾਸਤੇ ਪੱਖੇ ਤੇ ਏਸੀ ਆਦਿ ਬੰਦ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਨੂੰ ਦੇਖਦਿਆਂ ਦਰਬਾਰ ਸਾਹਿਬ ਸਮੂਹ ਵਿੱਚ ਵੱਖ-ਵੱਖ ਥਾਵਾਂ ’ਤੇ ਸੰਗਤ ਲਈ ਕੂਲਰ ਤੇ ਪੱਖੇ ਵੀ ਲਾਏ ਗਏ ਹਨ। ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵੀ ਦਿਨ-ਰਾਤ ਪੱਖੇ ਤੇ ਏਸੀ ਚੱਲਦੇ ਰਹਿੰਦੇ ਹਨ। ਜਿਹੜੀਆਂ ਸੰਗਤਾਂ ਰੂਟੀਨ ਵਿੱਚ ਆਉਂਦੀਆਂ ਹਨ ਉਨ੍ਹਾਂ ਨੂੰ ਸਭ ਕੁਝ ਪਤਾ। ਇਥੇ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹੋ। ਇਹ ਵੀ ਪੜ੍ਹੋ : ਪੰਜਾਬ 'ਚ ਭਰਵਾਂ ਮੀਂਹ ਪੈਣ ਨਾਲ ਪਾਵਰਕਾਮ ਨੇ ਲਿਆ ਸੁੱਖ ਦਾ ਸਾਹ


Top News view more...

Latest News view more...

PTC NETWORK