ਗੰਦੇ ਪਾਣੀ ਦੀਆਂ ਭਰੀਆਂ ਬਾਲਟੀਆਂ ਲੈ ਕੇ ਕੌਂਸਲਰ ਦਫ਼ਤਰ ਪੁਹੰਚੇ ਲੋਕ ,ਕਰਤਾ ਪਾਣੀ- ਪਾਣੀ
ਲੁਧਿਆਣਾ: ਲੁਧਿਆਣਾ ਦੇ ਵਾਰਡ ਨੰਬਰ 47 ਵਿਚ ਇਲਾਕਾ ਕੌਂਸਲਰ ਪ੍ਰਿਆ ਖੇੜਾ ਦੇ ਦਫਤਰ 'ਤੇ ਗੰਦੇ ਪਾਣੀ ਦੀਆਂ ਬਾਲਟੀਆਂ ਨਾਲ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ ਹੈ। ਇਸ ਤੋਂ ਬਾਅਦ ਕੌਂਸਲਰ ਖਿਲਾਫ ਲੋਕਾਂ ਦਾ ਗੁੱਸਾ ਹੋਰ ਵੀ ਜਿਆਦਾ ਵੱਧ ਗਿਆ ਹੈ। ਦਫਤਰ 'ਚ ਭਰੀਆਂ ਗੰਦੇ ਪਾਣੀ ਦੀਆਂ ਬਾਲਟੀਆਂ ਦੀਆ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਕੌਂਸਲਰ ਪਤੀ ਕਾਂਗਰਸੀ ਆਗੂ ਨਿਰਮਲ ਕੇੜਾ ਨੇ ਵਿਰੋਧੀ ਪਾਰਟੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਹ ਹਮਲਾ ਕਰਨ ਆਏ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਰਮਲ ਕੇੜਾ ਨੇ ਇਸ ਘਟਨਾ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੰਜਾਮ ਦੇਣ ਦੀ ਗੱਲ ਆਖਦਿਆਂ ਕਿਹਾ ਕਿ ਜੇਕਰ ਉਹ ਇਸ ਮਾਮਲੇ ਵਿਚ ਹੁੰਦੇ ਤਾਂ ਉਨ੍ਹਾਂ 'ਤੇ ਹਮਲਾ ਹੋ ਸਕਦਾ ਸੀ, ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਸੀ.ਸੀ.ਟੀ.ਵੀ. ਸਾਹਮਣੇ ਆਇਆ ਹੈਜਿਸ ਦੇ ਆਧਾਰ 'ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਨੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਇਹ ਲੋਕ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਲੁਧਿਆਣਾ ਦੇ ਵਾਰਡ ਨੰਬਰ 47 ਵਿੱਚ ਗਲੀ ਵਿੱਚ ਸੀਵਰੇਜ ਦਾ ਪਾਣੀ ਖੜ੍ਹਾ ਹੋਣ ਕਾਰਨ ਇਲਾਕਾ ਨਿਵਾਸੀਆਂ ਨੇ ਰੋਹ ਵਿੱਚ ਆ ਕੇ ਪ੍ਰਸ਼ਾਦ ਦੇ ਦਫ਼ਤਰ ਅੰਦਰ ਗੰਦੇ ਪਾਣੀ ਦੀਆਂ ਬਾਲਟੀਆਂ ਸੁੱਟ ਦਿੱਤੀਆਂ। -PTC News