ਮਿਲੀਭੁਗਤ ਨਾਲ ਨਾਜਾਇਜ਼ ਇਮਾਰਤਾਂ ਦੀ ਉਸਾਰੀ ਧੜੱਲੇ ਨਾਲ ਜਾਰੀ
ਹੁਸ਼ਿਆਪੁਰ : ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਧੜੱਲੇ ਨਾਲ ਨਾਜਾਇਜ਼ ਉਸਾਰੀਆਂ ਹੋ ਰਹੀਆਂ ਹਨ। ਗੜ੍ਹਸ਼ੰਕਰ ਸ਼ਹਿਰ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਾਜਾਇਜ਼ ਇਮਾਰਤਾਂ ਬਣਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਇਸ ਸਾਰੇ ਮਾਮਲੇ ਵਿੱਚ ਪ੍ਰਸ਼ਾਸਨ ਬਣਦੀ ਕਾਰਵਾਈ ਕਰਨ ਦੀ ਗੱਲ ਕਹਿ ਰਿਹਾ ਹੈ।
ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਉਸਾਰੀਆਂ ਇਮਾਰਤਾਂ ਉਤੇ ਸ਼ਿਕੰਜਾ ਕੱਸਣ ਦੀ ਗੱਲ ਕਹੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਨਾਜਾਇਜ਼ ਇਮਾਰਤਾਂ ਦੀਆਂ ਉਸਾਰੀਆਂ ਧੜੱਲੇ ਨਾਲ ਲਗਾਤਾਰ ਜਾਰੀ ਹੈ।
ਇਮਾਰਤਾਂ ਦੀ ਨਾਜਾਇਜ਼ ਉਸਾਰੀ ਨਾਲ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਸ਼ਹਿਰ ਗੜ੍ਹਸ਼ੰਕਰ ਵਿਖੇ ਵੀ ਗ਼ੈਰ ਕਾਨੂੰਨੀ ਇਮਾਰਤਾਂ ਬਣਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਗੜ੍ਹਸ਼ੰਕਰ ਦੇ ਹੁਸ਼ਿਆਰਪੁਰ ਰੋਡ ਨਜ਼ਦੀਕ ਗੁੱਗਾ ਮਾੜੀ ਦੇ ਕੋਲ ਪੁਰਾਣੀ ਬਿਲਡਿੰਗ ਦਾ ਨਕਸ਼ਾ ਪਾਸ ਕਰ ਕੇ ਨਵੀਂ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਅਜਿਹੇ ਸ਼ਹਿਰ ਗੜ੍ਹਸ਼ੰਕਰ ਵਿੱਚ ਹੋਰ ਕਈ ਥਾਵਾਂ ਦੇ ਉੱਪਰ ਸਰਕਾਰ ਦੀਆਂ ਹਦਾਇਤਾਂ ਨੂੰ ਟਿੱਚ ਜਾਣਦੇ ਹੋਏ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਲਾਕਾ ਵਾਸੀਆਂ ਨੇ ਸਬੰਧਤ ਵਿਭਾਗ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਦਾ ਦੋਸ਼ ਲਗਾਇਆ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ।
ਉੱਧਰ ਇਸ ਸਾਰੇ ਮਾਮਲੇ ਬਾਰੇ ਨਗਰ ਕੌਂਸਲ ਗੜ੍ਹਸ਼ੰਕਰ ਦੇ ਸੁਰਿੰਦਰ ਭਾਟੀਆ ਬਿਲਡਿੰਗ ਕਲਰਕ ਨੇ ਕਿਹਾ ਕਿ ਸ਼ਹਿਰ ਗੜ੍ਹਸ਼ੰਕਰ ਵਿੱਚ ਬਣ ਰਹੀਆਂ ਨਾਜਾਇਜ਼ ਇਮਾਰਤਾਂ ਬਣਾਉਣ ਵਾਲੇ ਦੇ ਉੱਪਰ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ।
ਇਸ ਸਬੰਧ ਵਿੱਚ ਡਿਪਟੀ ਸਪੀਕਰ ਪੰਜਾਬ ਤੇ ਵਿਧਾਇਕ ਗੜ੍ਹਸ਼ੰਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਕਸ਼ੇ ਦੀ ਫ਼ੀਸਾਂ ਨੂੰ ਲੈ ਕੇ ਕਟੌਤੀ ਕੀਤੀ ਜਾ ਰਹੀ ਹੈ ਪਰ ਜੇ ਫ਼ਿਰ ਵੀ ਕੋਈ ਗੈਰ ਕਾਨੂੰਨੀ ਬਿਲਡਿੰਗ ਬਣਾਉਣਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਰਾਵਾਂ 'ਤੇ GST ਦੇ ਮੁੱਦੇ 'ਚ ਆਇਆ ਨਵਾਂ ਮੋੜ, ਟੈਕਸ ਇਕੱਠਾ ਕਰਨ ਲਈ ਨਹੀਂ ਭੇਜਿਆ ਗਿਆ ਕੋਈ ਨੋਟਿਸ