Sun, Mar 30, 2025
Whatsapp

ਹਰਿਆਣਾ ਨੂੰ ਹਿਲਾ ਦੇਣ ਦੀ ਸਾਜਿਸ਼ ਅਸਫਲ: STF ਦੀ ਵੱਡੀ ਕਾਰਵਾਈ, 1.5 ਕਿਲੋ RDX ਬਰਾਮਦ

Reported by:  PTC News Desk  Edited by:  Riya Bawa -- September 13th 2022 08:39 AM -- Updated: September 13th 2022 12:39 PM
ਹਰਿਆਣਾ ਨੂੰ ਹਿਲਾ ਦੇਣ ਦੀ ਸਾਜਿਸ਼ ਅਸਫਲ: STF ਦੀ ਵੱਡੀ ਕਾਰਵਾਈ, 1.5 ਕਿਲੋ RDX ਬਰਾਮਦ

ਹਰਿਆਣਾ ਨੂੰ ਹਿਲਾ ਦੇਣ ਦੀ ਸਾਜਿਸ਼ ਅਸਫਲ: STF ਦੀ ਵੱਡੀ ਕਾਰਵਾਈ, 1.5 ਕਿਲੋ RDX ਬਰਾਮਦ

ਕੈਥਲ: ਹਰਿਆਣਾ 'ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ। ਹਰਿਆਣਾ ਦੇ ਕੈਥਲ 'ਚ ਦੇਵਬਨ ਕੈਂਚੀ ਚੌਕ 'ਤੇ ਸੋਮਵਾਰ ਸ਼ਾਮ ਨੂੰ ਭਾਰੀ ਮਾਤਰਾ 'ਚ ਵਿਸਫੋਟਕ ਬਰਾਮਦ ਹੋਇਆ ਜਿਸ ਨੂੰ ਅੰਬਾਲਾ ਐਸਟੀਐਫ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸੋਮਵਾਰ ਸ਼ਾਮ ਅੰਬਾਲਾ ਐਸਟੀਐਫ ਤੋਂ ਸੂਚਨਾ ਮਿਲਣ 'ਤੇ ਕੈਥਲ ਦੇ ਐਸਪੀ ਮਕਸੂਦ ਅਹਿਮਦ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਟੀਮ ਸਮੇਤ ਮੌਕੇ ’ਤੇ ਪੁੱਜੇ। ਉਕਤ ਸਥਾਨ 'ਤੇ ਇਕ ਸ਼ੱਕੀ ਬਾਕਸ 'ਚ ਵਿਸਫੋਟਕ ਸਮੱਗਰੀ ਹੋਣ ਦੀ ਗੱਲ ਕਹੀ ਗਈ ਸੀ। rdx ਮਧੂਬਨ ਤੋਂ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ। ਅੰਬਾਲਾ ਐਸਟੀਐਫ ਵੀ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਜਦੋਂ ਇਲਾਕੇ ਨੂੰ ਸੀਲ ਕਰਕੇ ਕਾਰਵਾਈ ਕੀਤੀ ਤਾਂ ਸ਼ਾਮ ਨੂੰ ਮੌਕੇ ’ਤੇ ਡੇਢ ਕਿਲੋ ਆਰਡੀਐਕਸ, ਡੈਟੋਨੇਟਰ ਅਤੇ ਮੈਗਨੇਟ ਬਰਾਮਦ ਹੋਏ ਜਿਸ ਨੂੰ ਅੰਬਾਲਾ ਐਸਟੀਐਫ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਹ ਵੀ ਪੜ੍ਹੋ:NIA ਵੱਲੋਂ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਦੱਸਿਆ ਜਾ ਰਿਹਾ ਹੈ ਕਿ ਅੰਬਾਲਾ ਐਸਟੀਐਫ ਟੀਮ ਵੱਲੋਂ ਕੈਥਲ ਪੁਲਿਸ ਨੂੰ ਸੂਚਨਾ ਦਿੱਤੀ ਗਈ। ਕੈਂਚੀ ਚੌਕ ਨੂੰ ਤਿੰਨੋਂ ਪਾਸਿਓਂ ਬੰਦ ਕਰ ਦਿੱਤਾ ਗਿਆ। ਚੌਕ 'ਤੇ ਇਕ ਸਾਈਨ ਬੋਰਡ ਦੇ ਹੇਠਾਂ ਬਕਸਾ ਹੋਣ ਦੀ ਸੂਚਨਾ ਮਿਲੀ ਸੀ। ਇਸ ਵਿੱਚ ਬੰਬ ਹੋਣ ਦਾ ਸ਼ੱਕ ਜਤਾਇਆ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਜੂਦ ਸਨ। ਪੁਲਿਸ ਫੋਰਸ ਸਮੇਤ ਐਸਟੀਐਫ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। ਇਸ ਮਾਮਲੇ ਦੀ ਜਾਣਕਾਰੀ ਡੀਜੀਪੀ ਨੂੰ ਵੀ ਦੇ ਦਿੱਤੀ ਗਈ ਹੈ। ਐਸਪੀ ਮਕਸੂਦ ਅਹਿਮਦ ਟੀਮ ਸਮੇਤ ਪੁੱਜੇ ਅਤੇ ਤਿੰਨੋਂ ਸੜਕਾਂ ਨੂੰ ਸੌ ਮੀਟਰ ਪਹਿਲਾਂ ਹੀ ਸੀਲ ਕਰ ਦਿੱਤਾ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ। -PTC News


Top News view more...

Latest News view more...

PTC NETWORK