Mon, Dec 23, 2024
Whatsapp

ਪਾਕਿਸਤਾਨ ਨਹੀਂ ਆ ਰਿਹਾ ਬਾਜ਼, ਸਰਹੱਦ ਨੇੜੇ ਖੇਤਾਂ 'ਚੋਂ ਮਿਲੀ ਹਥਿਆਰਾਂ ਦੀ ਖੇਪ

Reported by:  PTC News Desk  Edited by:  Riya Bawa -- September 28th 2022 04:10 PM
ਪਾਕਿਸਤਾਨ ਨਹੀਂ ਆ ਰਿਹਾ ਬਾਜ਼, ਸਰਹੱਦ ਨੇੜੇ ਖੇਤਾਂ 'ਚੋਂ ਮਿਲੀ ਹਥਿਆਰਾਂ ਦੀ ਖੇਪ

ਪਾਕਿਸਤਾਨ ਨਹੀਂ ਆ ਰਿਹਾ ਬਾਜ਼, ਸਰਹੱਦ ਨੇੜੇ ਖੇਤਾਂ 'ਚੋਂ ਮਿਲੀ ਹਥਿਆਰਾਂ ਦੀ ਖੇਪ

ਫ਼ਿਰੋਜ਼ਪੁਰ: ਪੰਜਾਬ ਦੀਆਂ ਸਰਹੱਦਾਂ 'ਤੇ ਆਏ ਦਿਨ ਡਰੋਨ ਦੇਖਿਆ ਜਾਂਦਾ ਹੈ ਤੇ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਇੱਕ ਪਿੰਡ ਵਿੱਚੋਂ ਬੁੱਧਵਾਰ ਨੂੰ ਇੱਕ ਏਕੇ-56 ਰਾਈਫ਼ਲ ਅਤੇ ਦੋ ਮੈਗਜ਼ੀਨਾਂ ਤੋਂ ਇਲਾਵਾ 60 ਕਾਰਤੂਸ ਬਰਾਮਦ ਕੀਤੇ ਗਏ ਹਨ। ਦੱਸ ਦੇਈਏ ਕਿ ਪਾਕਿਸਤਾਨ 'ਚ ਬੈਠੇ ਤਸਕਰਾਂ ਨੇ ਲਗਾਤਾਰ ਭਾਰਤੀ ਸਰਹੱਦ 'ਤੇ ਡਰੋਨ ਰਾਹੀ ਸਾਮਾਨ ਭੇਜਦੇ ਹਨ। ਪਿਛਲੇ 4 ਦਿਨਾਂ ਤੋਂ ਪਾਕਿਸਤਾਨ ਵਾਲੇ ਪਾਸੇ ਤੋਂ ਲਗਾਤਾਰ ਡਰੋਨ ਭੇਜੇ ਜਾਣ ਕਾਰਨ ਭਾਰਤੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। BSF ਹਾਸਲ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੋਂ ਕਰੀਬ ਛੇ ਕਿਲੋਮੀਟਰ ਦੂਰ ਪਿੰਡ ਆਰਿਫ਼ ਕੇ ਦੇ ਖੇਤਾਂ ਵਿੱਚ ਕੱਲ੍ਹ ਰਾਤ ਪਾਕਿਸਤਾਨੀ ਡ੍ਰੋਨ ਰਾਹੀਂ ਕੁਝ ਹਥਿਆਰ ਸੁੱਟੇ ਗਏ। ਲੰਘੀ ਦੇਰ ਸ਼ਾਮ ਪਿੰਡ ਦੇ ਕੁਝ ਲੋਕਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਡ੍ਰੋਨ ਆਉਂਦਾ ਦੇਖਿਆ ਤਾਂ ਤੁਰੰਤ ਥਾਣਾ ਆਰਿਫ਼ ਕੇ ਦੀ ਪੁਲਿਸ ਨੂੰ ਸੂਚਿਤ ਕੀਤਾ। ਕੁਝ ਚਿਰ ਮਗਰੋਂ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਖੇਤ ਦੀ ਤਲਾਸ਼ੀ ਲਈ। ਇਹ ਵੀ ਪੜ੍ਹੋ: ਸੋਸ਼ਲ ਮੀਡੀਆ USERS ਨੇ ਇਸ ਗੱਲ ਨੂੰ ਲੈ ਕੇ ਅਨਨਿਆ ਪਾਂਡੇ ਨੂੰ ਕੀਤਾ ਟ੍ਰੋਲ ਇਸ ਸੰਬੰਧੀ ਗੱਲ ਕਰਦਿਆਂ ਪਿੰਡ ਦੇ ਲੋਕਾਂ ਨੇ ਦੱਸਿਆ ਜਦੋਂ ਇਕ ਮਜ਼ਦੂਰ ਖੇਤ ਵਿੱਚ ਸਪਰੇਅ ਕਰ ਰਿਹਾ ਸੀ ਤਾਂ ਉਸ ਨੇ ਇਕ ਬੋਰੀ ਦੇਖੀ, ਜਿਸ ਬਾਰੇ ਉਸ ਨੇ ਆਪਣੇ ਮਾਲਕ ਨੂੰ ਦੱਸਿਆ।ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਸਥਾਨਕ ਪੁਲਸ ਥਾਣੇ ਦਿੱਤੀ। ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਨੇ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਉਕਤ ਸਾਮਾਨ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਇਸ ਗੰਢ 'ਚੋਂ AK 47 ਅਤੇ ਮੈਗਜ਼ੀਨ ਬਰਾਮਦ ਹੋਏ ਹਨ ਪਰ ਅਜੇ ਤੱਕ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਦੱਸ ਦੇਈਏ ਕਿ ਇਸ ਗੰਢ 'ਤੇ 1 ਲਿਖਿਆ ਹੋਇਆ ਹੈ , ਜਿਸ ਤੋਂ ਅੰਦਾਜ਼ਾ ਲਿਆ ਜਾ ਰਿਹਾ ਹੈ ਕਿ ਹਥਿਆਰਾਂ ਨਾਲ ਭਰੀਆਂ ਅਜਿਹੀਆਂ ਹੋਰ ਵੀ ਗੰਢਾਂ ਹੋ ਸਕਦੀਆਂ ਹਨ।   -PTC News


  • Tags

Top News view more...

Latest News view more...

PTC NETWORK