ਸੋਨੀਆ ਗਾਂਧੀ ਬਣੇ ਕਾਂਗਰਸ ਪਾਰਟੀ ਦੇ ਅੰਤਰਿਮ ਪ੍ਰਧਾਨ
ਸੋਨੀਆ ਗਾਂਧੀ ਬਣੇ ਕਾਂਗਰਸ ਪਾਰਟੀ ਦੇ ਅੰਤਰਿਮ ਪ੍ਰਧਾਨ,ਨਵੀਂ ਦਿੱਲੀ:ਕਾਂਗਰਸ ਵਰਕਿੰਗ ਕਮੇਟੀ ਦੀ ਦੇਰ ਰਾਤ ਚੱਲੀ ਦੂਸਰੇ ਦੌਰ ਦੀ ਬੈਠਕ ਦੌਰਾਨ ਕਾਂਗਰਸ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਸੋਨੀਆ ਗਾਂਧੀ ਨੂੰ ਅੰਤ੍ਰਿਮ ਪ੍ਰਧਾਨ ਬਣਾ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਦੇ ਮੁਤਾਬਕ ਰਾਹੁਲ ਗਾਂਧੀ ਦਾ ਅਸਤੀਫਾ ਪ੍ਰਵਾਨ ਕਰਦਿਆਂ ਸਰਬਸੰਮਤੀ ਨਾਲ ਸੋਨੀਆ ਦੇ ਨਾਂ 'ਤੇ ਅੰਤਿਮ ਮੋਹਰ ਲਾਈ।
ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪ੍ਰਧਾਨ ਦੀ ਚੋਣ ਲਈ ਪਾਰਟੀ ਦੀ ਸਰਵਉੱਚ ਨੀਤੀ ਨਿਰਧਾਰਨ ਇਕਾਈ ਵਰਕਿੰਗ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਬੈਠਕ ਕਾਫੀ ਦੇਰ ਚੱਲੀ ਸੀ।ਇਸ ਬੈਠਕ 'ਚ ਯੂ. ਪੀ. ਏ. ਚੈਅਰਪਰਸਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪਾਰਟੀ ਮੁੱਖ ਸਕੱਤਰ ਪ੍ਰਿੰਯਕਾ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਵੀ ਬੈਠਕ 'ਚ ਮੌਜੂਦ ਸਨ।
ਹੋਰ ਪੜ੍ਹੋ:ਦਿੱਲੀ ਕਮੇਟੀ ਦੀ ਉੱਚ ਸਿੱਖਿਆ ਕਮੇਟੀ ਦੇ ਭੂਪਿੰਦਰ ਸਿੰਘ ਆਨੰਦ ਬਣੇ ਚੇਅਰਮੈਨ
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਪਹਿਲਾਂ ਇਸ ਬੈਠਕ ਤੋਂ ਕਿਨਾਰਾ ਕੀਤਾ ਸੀ, ਪਰ ਬਾਅਦ 'ਚ ਉਹ ਬੈਠਕ 'ਚ ਸ਼ਾਮਲ ਹੋ ਗਏ ਸਨ। ਉਹ ਇਸ ਬੈਠਕ ਤੋਂ ਦੂਰ ਹੀ ਰਹੇ।
ਉਥੇ ਹੀ ਰਾਹੁਲ ਗਾਂਧੀ ਨੇ ਬੈਠਕ ਤੋਂ ਬਾਹਰ ਆ ਕੇ ਦੱਸਿਆ ਕਿ ਮੈਨੂੰ ਜੰਮੂ-ਕਸ਼ਮੀਰ 'ਤੇ ਚਰਚਾ ਲਈ ਬੁਲਾਇਆ ਗਿਆ ਸੀ। ਰਾਹੁਲ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਹਾਲਾਤ ਖਰਾਬ ਹਨ ਸਰਕਾਰ ਨੂੰ ਇਸ ਦੇ ਬਾਰੇ 'ਚ ਜਵਾਬ ਦੇਣਾ ਚਾਹੀਦਾ ਹੈ।
-PTC News