ਵੀਡੀਓ: ਅਕਾਲੀ ਉਮੀਦਵਾਰ ਦੀ ਹਿੰਮਤ ਸਦਕਾ ਕਾਂਗਰਸੀ ਸਰਪੰਚ ਦਾ ਪਰਦਾਫਾਸ਼
ਚੰਡੀਗੜ੍ਹ: ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਹੀਮਾਬਾਦ ਦੇ ਕਾਂਗਰਸੀ ਸਰਪੰਚ ਦੇ ਘਰ ਦੇਸੀ ਸ਼ਰਾਬ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਦੇਰ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਵਲੋਂ ਆਪਣੇ ਕੁਝ ਸਾਥੀਆਂ ਸਮੇਤ ਕਾਂਗਰਸੀ ਸਰਪੰਚ ਦੇ ਘਰੇ ਪਹੁੰਚ ਕਿ ਇਸ ਅਪਰਾਧ ਦਾ ਪਰਦਾਫਾਸ਼ ਕੀਤਾ ਗਿਆ ਹੈ।
ਰਵੀਕਰਨ ਸਿੰਘ ਕਾਹਲੋਂ ਨੇ ਮੌਕੇ 'ਤੇ ਪਹੁੰਚੇ ਐਸ.ਐਚ.ਓ 'ਤੇ ਵੀ ਸਮੇਂ ਸਿਰ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ। ਅਕਾਲੀ ਉਮੀਦਵਾਰ ਦਾ ਕਹਿਣਾ ਹੈ ਕਿ ਇਹ ਨਾਜਾਇਜ਼ ਦੇਸੀ ਸ਼ਰਾਬ ਚੋਣਾਂ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਵਰਤਾਈ ਜਾਣੀ ਸੀ।
ਇਹ ਵੀ ਪੜ੍ਹੋ: ਦੀਪ ਸਿੱਧੂ ਮਾਮਲੇ 'ਚ ਟਰੱਕ ਚਾਲਕ 'ਕਾਸਿਮ' ਗਿਰਫ਼ਤਾਰ, ਭਲਕੇ ਨੂੰ ਅਦਾਲਤ 'ਚ ਕੀਤਾ ਜਾਵੇਗਾ ਪੇਸ਼
ਉਨ੍ਹਾਂ ਦੱਸਿਆ ਕਿ ਮੌਕੇ 'ਤੇ ਦੇਸੀ ਲਾਹਣ ਨਾਲੀਆਂ ਵਿਚ ਸਾਫ ਰੁੜਦੀ ਦਿਸ ਰਹੀ ਸੀ ਪਰ ਫਿਰ ਵੀ ਐਸ.ਐਚ.ਓ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸਤੋਂ ਬਾਅਦ ਮੌਕੇ 'ਤੇ ਪਹੁੰਚੇ ਡੀ.ਐਸ.ਪੀ. ਵਲੋਂ ਕਾਰਵਾਈ ਦਾ ਭਰੋਸਾ ਜਤਾਇਆ ਗਿਆ।
ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ, ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ ਸੂਚਿਤ ਕੀਤਾ ਸੀ ਕਿ ਸੂਬੇ ਵਿੱਚ 18 ਤੋਂ 20 ਫਰਵਰੀ ਤੱਕ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਰਹੇਗੀ।
ਪੰਜਾਬ ਦੇ ਸੀ.ਈ.ਓ. ਨੇ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਜੰਮੂ-ਕਸ਼ਮੀਰ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਡਰਾਈ ਡੇਅ ਐਲਾਨਣ ਤੋਂ ਇਲਾਵਾ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਚੋਣ ਕਮਿਸ਼ਨ ਭਾਰਤ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ 18 ਫ਼ਰਵਰੀ 2022 ਨੂੰ ਸ਼ਾਮ 6 ਵਜੇ ਤੋਂ 20 ਫ਼ਰਵਰੀ 2022 ਨੂੰ ਪੋਲਿੰਗ ਦਾ ਕੰਮ ਮੁਕੰਮਲ ਹੋਣ ਤੱਕ ਅਤੇ 10 ਮਾਰਚ 2022 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਚੰਨੀ ਦੀ ਯੂਪੀ, ਬਿਹਾਰ ਵਾਲੀ ਟਿਪਣੀ 'ਤੇ ਵੇਖੋ ਕਿਹੜੇ ਵੱਡੇ ਲੀਡਰ ਨੇ ਕੀ ਕਿਹਾ
ਇਸ ਦੌਰਾਨ ਕਿਸੇ ਵੀ ਪ੍ਰਕਾਰ ਦੇ ਨਸ਼ੀਲੇ ਪਦਾਰਥ ਵੇਚਣ, ਸ਼ਰਾਬ ਸਟੋਰ ਕਰਨ ਤੇ ਵੇਚਣ ਤੇ ਪੂਰਨ ਤੌਰ ਤੇ ਰੋਕ ਲਗਾਈ ਗਈ ਹੈ।
-PTC News