Wed, Nov 13, 2024
Whatsapp

Congress President Election 2022 : ਵੋਟਿੰਗ ਪ੍ਰਕਿਰਿਆ ਆਰੰਭ, ਸੋਨੀਆ ਗਾਂਧੀ ਤੇ ਹੋਰ ਸੀਨੀਆਰ ਆਗੂਆਂ ਨੇ ਪਾਈ ਵੋਟ

Reported by:  PTC News Desk  Edited by:  Ravinder Singh -- October 17th 2022 12:48 PM
Congress President Election 2022 : ਵੋਟਿੰਗ ਪ੍ਰਕਿਰਿਆ ਆਰੰਭ, ਸੋਨੀਆ ਗਾਂਧੀ ਤੇ ਹੋਰ ਸੀਨੀਆਰ ਆਗੂਆਂ ਨੇ ਪਾਈ ਵੋਟ

Congress President Election 2022 : ਵੋਟਿੰਗ ਪ੍ਰਕਿਰਿਆ ਆਰੰਭ, ਸੋਨੀਆ ਗਾਂਧੀ ਤੇ ਹੋਰ ਸੀਨੀਆਰ ਆਗੂਆਂ ਨੇ ਪਾਈ ਵੋਟ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਅੱਜ ਚੋਣ ਲਈ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦੇਸ਼ ਭਰ ਵਿੱਚ 9,000 ਤੋਂ ਵੱਧ ਡੈਲੀਗੇਟ ਨਵੇਂ ਪ੍ਰਧਾਨ ਦੀ ਚੋਣ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟਾਂ ਪੈਣ ਦਾ ਅਮਲ ਅੱਜ ਸਵੇਰੇ 10 ਵਜੇ ਸ਼ੁਰੂ ਹੋ ਗਿਆ। ਪਾਰਟੀ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਤੇ ਸ਼ਸ਼ੀ ਥਰੂਰ ਏਆਈਸੀਸੀ ਮੁਖੀ ਦੇ ਅਹੁਦੇ ਲਈ ਮੈਦਾਨ ਵਿੱਚ ਹਨ। ਇਲੈਕਟੋਰਲ ਕਾਲਜ 'ਚ ਸ਼ਾਮਲ ਪ੍ਰਦੇਸ਼ ਕਾਂਗਰਸ ਕਮੇਟੀ ਦੇ 9000 ਤੋਂ ਵੱਧ ਡੈਲੀਗੇਟ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਗੁਪਤ ਵੋਟ ਜ਼ਰੀਏ ਨਵੇਂ ਪਾਰਟੀ ਪ੍ਰਧਾਨ ਦੀ ਚੋਣ ਕਰਨਗੇ। ਕੌਮੀ ਰਾਜਧਾਨੀ ਵਿੱਚ ਵੋਟਿੰਗ ਲਈ ਏਆਈਸੀਸੀ ਹੈੱਡਕੁਆਰਟਰ ਵਿੱਚ ਪੋਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਜਦੋਂਕਿ ਪਾਰਟੀ ਦੇ ਸੂਬਾਈ ਦਫ਼ਤਰਾਂ 'ਚ ਵੀ ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਵੋਟਿੰਗ ਪ੍ਰਕਿਰਿਆ ਆਰੰਭ, ਸੋਨੀਆ ਗਾਂਧੀ ਤੇ ਹੋਰ ਸੀਨੀਆਰ ਆਗੂਆਂ ਨੇ ਪਾਈ ਵੋਟਗਾਂਧੀ ਪਰਿਵਾਰ ਦੇ ਕਰੀਬੀ ਸਹਿਯੋਗੀ ਮੱਲਿਕਾਰਜੁਨ ਖੜਗੇ ਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਦਰਮਿਆਨ ਦਿਲਚਸਪ ਮੁਕਾਬਲਾ ਹੈ। ਵੋਟਾਂ ਦੀ ਗਿਣਤੀ ਬੁੱਧਵਾਰ ਨੂੰ ਹੋਵੇਗੀ। ਵੋਟਾਂ ਦੀ ਗਿਣਤੀ ਮਗਰੋਂ ਲਗਭਗ 24 ਸਾਲਾਂ ਬਾਅਦ ਕਾਂਗਰਸ ਦਾ ਪ੍ਰਧਾਨ ਗੈਰ-ਗਾਂਧੀ ਪਰਿਵਾਰ ਤੋਂ ਹੋਵੇਗਾ। ਸੋਨੀਆ ਅਤੇ ਪ੍ਰਿਅੰਕਾ ਗਾਂਧੀ ਦਿੱਲੀ 'ਚ ਵੋਟ ਪਾਉਣਗੇ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਦਿੱਲੀ ਸਥਿਤ ਕਾਂਗਰਸ ਹੈੱਡਕੁਆਰਟਰ ਵਿਖੇ ਆਪਣੀ ਵੋਟ ਪਾਈ। ਕਾਂਗਰਸ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਲਿਕਾਰਜੁਨ ਖੜਗੇ ਨੇ ਆਪਣੀ ਵੋਟ ਪਾਈ ਹੈ। ਇਹ ਵੀ ਪੜ੍ਹੋ : ਆਈਲੈਟਸ ਦੀ ਕਲਾਸ ਲਗਾਉਣ ਗਏ ਨੌਜਵਾਨ ਦੀ ਨਸ਼ੇ ਕਾਰਨ ਮੌਤ ਉਨ੍ਹਾਂ ਨੇ ਬੈਂਗਲੁਰੂ ਦੇ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਸ਼ਸ਼ੀ ਥਰੂਰ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ। ਕਾਂਗਰਸ ਦਾ ਭਵਿੱਖ ਪਾਰਟੀ ਵਰਕਰਾਂ ਦੇ ਹੱਥਾਂ ਵਿੱਚ ਹੈ। ਸਾਡੇ ਅਤੇ ਪਾਰਟੀ ਨੇਤਾਵਾਂ ਦੇ ਖਿਲਾਫ ਔਕੜਾਂ ਦੇ ਢੇਰ ਲੱਗੇ ਹੋਏ ਹਨ। ਸੋਨੀਆ ਗਾਂਧੀ ਨੇ ਪਾਰਟੀ ਪ੍ਰਧਾਨ ਦੀ ਚੋਣ ਲਈ ਵੋਟ ਪਾਉਣ ਮਗਰੋਂ ਕਿਹਾ ਕਿ ਉਨ੍ਹਾਂ ਨੂੰ ਇਸ ਦਿਨ ਦੀ ਲੰਮੇ ਸਮੇਂ ਤੋਂ ਉਡੀਕ ਸੀ। ਪੱਤਰਕਾਰਾਂ ਵੱਲੋਂ ਚੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਗਾਂਧੀ ਨੇ ਕਿਹਾ ਮੈਂ ਲੰਮੇ ਸਮੇਂ ਤੋਂ ਅੱਜ ਦੇ ਦਿਨ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਪਾਰਟੀ ਹੈੱਡਕੁਆਰਟਰ ਉਤੇ ਬਣੇ ਪੋਲਿੰਗ ਬੂਥ ਉਪਰ ਵੋਟ ਪਾਈ। ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਏਆਈਸੀਸੀ ਹੈੱਡਕੁਆਰਟਰ ਉਤੇ ਸਭ ਤੋਂ ਪਹਿਲਾਂ ਵੋਟ ਪਾਈ। ਜੈਰਾਮ ਰਮੇਸ਼, ਅੰਬਿਕਾ ਸੋਨੀ, ਅਜੈ ਮਾਕਨ ਤੇ ਵਿਵੇਕ ਤਨਖਾ ਨੇ ਵੀ ਇਸੇ ਬੂਥ ਉਤੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। -PTC News


Top News view more...

Latest News view more...

PTC NETWORK