ਕਾਂਗਰਸ 'ਨਵ ਸੰਕਲਪ ਸ਼ਿਵਰ' ਦੀ ਸ਼ੁਰੂਆਤ ਸੋਨੀਆ ਗਾਂਧੀ ਦੇ ਭਾਸ਼ਣ ਨਾਲ ਹੋਵੇਗੀ, ਰਾਜਾ ਵੜਿੰਗ ਪੁੱਜੇ
ਜੈਪੁਰ : ਰਾਜਸਥਾਨ ਵਿੱਚ 9 ਸਾਲਾਂ ਵਿੱਚ ਦੂਜੀ ਵਾਰ ਕਾਂਗਰਸ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। 2013 ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ ਨੇ 2022 ਵਿੱਚ ਉਦੈਪੁਰ ਵਿੱਚ 13 ਤੋਂ 15 ਮਈ ਤੱਕ ਹੋਣ ਵਾਲੇ ਕਾਂਗਰਸ ਨਵ ਸੰਕਲਪ ਸ਼ਿਵਿਰ ਦੇ ਸਬੰਧ ਵਿੱਚ ਸ਼ਡਿਊਲ ਜਾਰੀ ਕੀਤਾ ਹੈ। ਇਸ ਸਬੰਧੀ ਕਾਂਗਰਸ ਦੇ ਸੀਨੀਅਰ ਆਗੂ ਪੁੱਜਣੇ ਸ਼ੁਰੂ ਹੋ ਗਏ ਹਨ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੁੱਜ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਸ਼ੁਰੂ ਹੋ ਰਹੇ 3 ਰੋਜ਼ਾ ਤਿੰਨ ਸ਼ਿਵਿਰ ਦੀ ਪੂਰਵ ਸੰਧਿਆ ਉਤੇ ਦੇ ਸੀਨੀਅਰ ਨੇਤਾਵਾਂ ਤੇ ਸਹਿਯੋਗੀਆਂ ਨਾਲ ਗੱਲਬਾਤ ਕਰਕੇ ਖ਼ੁਸ਼ੀ ਹੋਈ। 13 ਮਈ ਤੋਂ ਸ਼ੁਰੂ ਹੋਣ ਵਾਲੇ ਚਿੰਤਨ ਸ਼ਿਵਿਰ ਦੀ ਸ਼ੁਰੂਆਤ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸੰਬੋਧਨ ਨਾਲ ਹੋਵੇਗੀ। 400 ਤੋਂ ਵੱਧ ਡੈਲੀਗੇਟ ਅਤੇ ਆਗੂ ਸਵੇਰੇ 11 ਵਜੇ ਤੱਕ ਚਿੰਤਨ ਸ਼ਿਵਿਰ ਪੁੱਜਣਗੇ ਤੇ ਉਸ ਮਗਰੋਂ ਦੁਪਹਿਰ 12 ਵਜੇ ਚਿੰਤਨ ਸ਼ਿਵਿਰ ਸ਼ੁਰੂ ਹੋਵੇਗਾ। ਦੁਪਹਿਰ 2 ਵਜੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਚਿੰਤਨ ਸ਼ਿਵਿਰ 'ਚ ਸ਼ਾਮਲ ਹੋਣਗੇ ਜਿੱਥੇ ਸੂਬਾ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਦੋਤਸਰਾ ਸੋਨੀਆ ਗਾਂਧੀ ਦਾ ਸਵਾਗਤ ਕਰਨਗੇ। ਉਸ ਤੋਂ ਬਾਅਦ ਸੋਨੀਆ ਗਾਂਧੀ ਦੇ ਸਨਮਾਨ ਵਿੱਚ ਸਵਾਗਤੀ ਭਾਸ਼ਣ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ 2:10 ਵਜੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਚਿੰਤਨ ਸ਼ਿਵਿਰ ਵਿੱਚ ਆਏ ਲੋਕਾਂ ਨੂੰ ਸੰਬੋਧਨ ਕਰਨਗੇ। ਜਿਸ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਚਿੰਤਨ ਸ਼ਿਵਿਰ ਦੇ ਉਦੇਸ਼ ਅਤੇ ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਆਪਣਾ ਸੰਬੋਧਨ ਕਰਨਗੇ। ਉਸ ਤੋਂ ਬਾਅਦ ਦੁਪਹਿਰ 3 ਵਜੇ ਤੋਂ ਚਿੰਤਨ ਸ਼ਿਵਿਰ ਵਿੱਚ ਸਮੂਹ ਸੰਵਾਦ ਸ਼ੁਰੂ ਹੋਵੇਗਾ ਜੋ ਸ਼ਾਮ 5 ਵਜੇ ਤੱਕ ਚੱਲੇਗਾ। ਇਸ ਨਾਲ ਚਿੰਤਨ ਸ਼ਿਵਿਰ ਦੇ ਪਹਿਲੇ ਦਿਨ ਦਾ ਪ੍ਰੋਗਰਾਮ ਸੰਪੰਨ ਹੋਵੇਗਾ। ਚਿੰਤਨ ਸ਼ਿਵਿਰ ਦਾ ਪ੍ਰੋਗਰਾਮ 14 ਮਈ ਨੂੰ ਸਵੇਰੇ 10.30 ਵਜੇ ਸਮੂਹ ਸੰਵਾਦ ਨਾਲ ਸ਼ੁਰੂ ਹੋਵੇਗਾ। ਇਸ ਪਿੱਛੋਂ ਸਮੂਹ ਸੰਵਾਦ ਦੁਪਹਿਰ 2:30 ਵਜੇ ਤੱਕ ਚੱਲੇਗਾ ਅਤੇ ਦੂਜੇ ਦਿਨ ਦਾ ਪ੍ਰੋਗਰਾਮ ਰਾਤ 8 ਵਜੇ ਸਮਾਪਤ ਹੋਵੇਗਾ। ਚਿੰਤਨ ਸ਼ਿਵਿਰ ਦਾ ਪ੍ਰੋਗਰਾਮ 15 ਮਈ ਨੂੰ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗਾ। ਉਪਰੰਤ ਚਿੰਤਨ ਸ਼ਿਵਿਰ ਵਿੱਚ ਵੱਖ-ਵੱਖ ਪ੍ਰਸਤਾਵ ਪਾਸ ਕੀਤੇ ਜਾਣਗੇ। ਦੁਪਹਿਰ 1 ਵਜੇ ਚਿੰਤਨ ਸ਼ਿਵਿਰ 'ਚ ਆਏ ਸਾਰੇ ਨੁਮਾਇੰਦਿਆਂ ਨਾਲ ਗਰੁੱਪ ਫੋਟੋ ਸੈਸ਼ਨ ਹੋਵੇਗਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਦੁਪਹਿਰ 3 ਵਜੇ ਸੰਬੋਧਨ ਕਰਨਗੇ। ਰਾਹੁਲ ਗਾਂਧੀ ਦੇ ਭਾਸ਼ਣ ਪਿਛੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਚਿੰਤਨ ਸ਼ਿਵਿਰ 'ਚ ਆਏ ਸਾਰੇ ਨੇਤਾਵਾਂ ਦਾ ਧੰਨਵਾਦ ਕਰਨਗੇ। ਇਸ ਤੋਂ ਬਾਅਦ ਸ਼ਾਮ 4.15 ਵਜੇ ਚਿੰਤਨ ਸ਼ਿਵਿਰ ਦੀ ਸਮਾਪਤੀ ਹੋਵੇਗੀ ਅਤੇ ਚਿੰਤਨ ਸ਼ਿਵਿਰ ਵਿੱਚ ਆਏ ਆਗੂਆਂ ਦੀ ਰਵਾਨਗੀ ਵੀ ਸ਼ੁਰੂ ਹੋਵੇਗੀ। ਇਹ ਵੀ ਪੜ੍ਹੋ : ਉੱਤਰੀ ਕੋਰੀਆ 'ਚ 'ਬੁਖਾਰ' ਨਾਲ ਛੇ ਦੀ ਮੌਤ, ਦੋ ਲੱਖ ਲੋਕ ਆਈਸੋਲੇਸ਼ਨ 'ਚBirthday greetings to Hon’ble @INCPunjab Incharge and Former Cabinet Minister of Rajasthan Sh. Harish Chaudhary Ji. May you be blessed with good health and long life. @Barmer_Harish pic.twitter.com/JZ4RRi6x98 — Amarinder Singh Raja (@RajaBrar_INC) May 13, 2022