ਕਾਂਗਰਸੀ ਨੇਤਾ ਸਚਿਨ ਪਾਇਲਟ ਨੂੰ ਹੋਇਆ ਕੋਰੋਨਾ
ਕੋਰੋਨਾ ਮਹਾਮਾਰੀ ਦਾ ਕਹਿਰ ਅਜੇ ਵੀ ਜਾਰੀ ਹੈ, ਜਿਸ ਦੀ ਚਪੇਟ 'ਚ ਹੁਣ ਕਾਂਗਰਸ ਦੇ ਨੇਤਾ ਸਚਿਨ ਪਾਇਲਟ ਵੀ ਆ ਗਏ ਹਨ। ਇਸ ਦੀ ਜਾਣਕਾਰੀ ਉਹਨਾਂ ਨੇ ਟਵੀਟ ਕਰਕੇ ਦਿੱਤੀ। ਵੀਰਵਾਰ ਨੂੰ ਉਨ੍ਹਾਂ ਦੀ ਕੋਵਿਡ-19 ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ, ਜਿਹੜੇ ਲੋਕ ਮੇਰੇ ਸੰਪਰਕ 'ਚ ਆਏ ਹਨ ਉਹ ਆਪਣਾ ਕੋਰੋਨਾ ਟੈਸਟ ਕਰਵਾ ਲੈਣ। ਡਾਕਟਰਾਂ ਦੀ ਸਲਾਹ ਲੈ ਰਿਹਾ ਹਾਂ। ਜਲਦ ਠੀਕ ਹੋਣ ਦੀ ਉਮੀਦ ਹੈ।
ਤੁਹਾਨੂੰ ਦੱਸ ਦਈਏ ਕਿ ਸਚਿਨ ਪਾਇਲਟ ਤੋਂ ਪਹਿਲਾਂ ਕੋਰੋਨਾ ਦੀ ਚਪੇਟ 'ਚ ਰਾਜਸਥਾਨ ਦੇ ਕਈ ਨੇਤਾ ਆ ਚੁੱਕੇ ਹਨ ਇਸ ਤੋਂ ਪਹਿਲਾਂ ਵੀਰਵਾਰ ਨੂੰ ਹੀ ਗੁੱਜਰ ਨੇਤਾ ਕਰਨਲ ਕਿਰੋੜੀ ਬੈਂਸਲਾ ਅਤੇ ਕੈਬਨਿਟ ਮੰਤਰੀ ਉਦੈਲਾਲ ਆਂਜਨਾ ਵੀ ਕੋਰੋਨਾ ਪੀੜਤ ਪਾਏ ਗਏ।
https://twitter.com/SachinPilot/status/1326888873436180481?s=20