ਕਾਂਗਰਸੀ ਆਗੂ ਅਰਵਿੰਦਰ ਲਵਲੀ ਨੇ ਕੇਜਰੀਵਾਲ ਨੂੰ ਘੇਰਿਆ, ਕਿਹਾ-ਪੰਜਾਬ ਦੇ ਲੋਕਾਂ ਨਾਲ ਕਰੇਗਾ ਧੋਖਾ
ਨਵੀਂ ਦਿੱਲੀ: ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਲਵਲੀ ਨੇ ਦਿੱਲੀ ਦੇ ਸੀਐਮ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਉੱਤੇ ਵੱਡੇ ਇਲਜ਼ਾਮ ਲਗਾਏ ਹਨ ਉਨ੍ਹਾਂ ਨੇ ਕਿਹਾ ਹੈ ਕਿ ਕੇਜਰੀਵਾਲ ਦਿੱਲੀ ਮਾਡਲ ਦੇ ਨਾਮ ਉੱਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨਗੇ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਬੁਨਿਆਦ ਧੋਖੇ ਉੱਤੇ ਟਿਕੀ ਹੈ ਅਤੇ ਤੁਸੀ ਦਿੱਲੀ ਮਾਡਲ ਨੂੰ ਆ ਕੇ ਵੇਖੋ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ। ਅਰਵਿੰਦਰ ਸਿੰਘ ਲਵਲੀ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਜੋ ਦਿੱਲੀ ਵਿੱਚ ਅੰਨਾ ਹਜ਼ਾਰੇ, ਯੋਗੇਂਦਰ ਯਾਦਵ, ਪ੍ਰਸ਼ਾਤ ਭੂਸ਼ਣ ਦੀ ਹਾਲਤ ਕੀਤੀ ਹੈ ਉਹੀ ਪੰਜਾਬ ਵਿੱਚ ਭਗਵੰਤ ਮਾਨ ਦੀ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਝੂਠ ਬੋਲਦੀ ਹੈ ਅਤੇ ਇਹ ਦਿੱਲੀ ਮਾਡਲ ਦੇ ਨਾਂਅ ਉੱਤੇ ਪੰਜਾਬੀਆਂ ਨਾਲ ਧੋਖਾ ਕਰ ਰਹੇ ਹਨ। ਇਹ ਵੀ ਪੜ੍ਹੋ:ਗਾਂ ਨੂੰ ਰੋਟੀ ਦੇਣ ਗਈ ਮਨੀਸ਼ਾ ਗੁਲਾਟੀ 'ਤੇ ਹੋਇਆ ਹਮਲਾ -PTC News