ਕਾਂਗਰਸ ਵੱਲੋਂ 13 ਨੁਕਾਤੀ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ 'ਤੇ ਕੇਂਦਰਿਤ ਚੋਣ ਪੱਤਰ ਜਾਰੀ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ-ਸ਼ੋਰ ਨਾਲ ਕੋਸ਼ਿਸ਼ਾਂ ਕਰ ਰਹੀਆਂ ਹਨ। ਪੰਜਾਬ ਵਿਧਾਨਸਭਾ ਚੋਣਾਂ 2022 ( Punjab Assembly Election 2022) ਨੂੰ ਲੈ ਕੇ ਅੱਜ ਚੋਣ ਪ੍ਰਚਾਰ ਦਾ ਆਖਿਰੀ ਦਿਨ ਹੈ। ਇਸ ਦੌਰਾਨ ਚੋਣ ਪ੍ਰਚਾਰ ਦੇ ਆਖਿਰੀ ਦਿਨ ਕਾਂਗਰਸ ਪਾਰਟੀ ਵੱਲੋਂ ਆਪਣਾ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਕੇਸੀ ਵੇਣੂਗੋਪਾਲ, ਪੰਜਾਬ ਚੋਣ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਕੌਮੀ ਬੁਲਾਰੇ ਪਵਨ ਖੇੜਾ ਪ੍ਰੈੱਸ ਕਾਨਫਰੰਸ ਕੀਤੀ ਹੈ। ਪੰਜਾਬ ਕਾਂਗਰਸ ਦੇ 13 ਮਾਡਲ 1. ਸ਼ਾਸਨ ਸੁਧਾਰ 2. ਆਮਦਨ 3. ਕਿਸਾਨੀ/ ਕਿਸਾਨ 4. ਮਹਿਲਾ ਸਸ਼ਕਤੀਕਰਨ 5. ਰੁਜ਼ਗਾਰ ਅਤੇ ਕਿਰਤ ਸੁਧਾਰ 6. ਸਿਹਤ ਸੰਭਾਲ 7. ਅਧਿਆਪਕ/ਸਿੱਖਿਆ 8. ਉਦਯੋਗ 9. ਹੁਨਰ ਅਤੇ ਉੱਦਮਤਾ 10. ਕਾਨੂੰਨ ਅਤੇ ਵਿਵਸਥਾ 11. ਡਿਜੀਟਲ ਪੰਜਾਬ 12. ਵਾਤਾਵਰਣ ਅਤੇ ਨਾਗਰਿਕ ਸਹੂਲਤਾਂ 13. ਸਮਾਜ ਭਲਾਈ (ਐਨ.ਆਰ.ਆਈ. ਭਲਾਈ ਸਮੇਤ) ਕਾਂਗਰਸ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਵਿੱਚ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ 'ਤੇ ਖ਼ਾਸ ਧਿਆਨ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ਵੱਲੋਂ 13 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕਰਨ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜੀਵ ਸ਼ੁਕਲਾ, ਹਰੀਸ਼ ਚੌਧਰੀ ਅਤੇ ਪਵਨ ਖੇੜਾ ਮੌਜੂਦ ਰਹੇ। ਇਸ ਦੌਰਾਨ ਹਰੀਸ਼ ਚੌਧਰੀ ਨੇ ਕਿਹਾ ਕਿ ਪੰਜਾਬ 'ਚ ਚੋਣ ਪ੍ਰਚਾਰ ਦੇ ਆਖਿਰੀ ਦਿਨ ਪੰਜਾਬ ਦੇ ਲੋਕਾਂ ਦੇ ਵਿਚਾਲੇ ਸੰਦੇਸ਼ ਪਹੁੰਚਾਉਣ ਦੇ ਲਈ ਸਾਰੇ ਇੱਥੇ ਇਕੱਠੇ ਹੋਏ ਹਨ। ਪੰਜਾਬ ਚ ਕਾਂਗਰਸ ਨੇ ਪਾਜ਼ੀਟਿਵ ਕੰਪੈਨ ਕੀਤਾ। ਇਸ ਦੌਰਾਨ ਕਾਂਗਰਸ ਨੇ ਮੁੱਦਿਆਂ ਦੀ ਗੱਲ ਕੀਤੀ ਅਤੇ ਰੋਡ ਮੈਪ ਵੀ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ 'ਚ ਲੋਕ ਕਾਂਗਰਸ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ ਅਤੇ 20 ਫਰਵਰੀ ਨੂੰ ਪੰਜਾਬ ਦੀ ਸਰਕਾਰ ਚੁਣਨਗੇ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਆਦਾ ਨਿੰਦਾ ਕਰਨ ਦੀ ਥਾਂ ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਕਿਵੇਂ ਸਰਬਤ ਦਾ ਭਲਾ ਹੋਵੇ। ਇੱਕ ਬਦਲਾਅ ਲੈ ਕੇ ਆਉਣਾ ਚਾਹੁੰਦੇ ਹਾਂ ਅੱਜ ਰਾਜਨੀਤੀ ਬਦਲ ਰਹੀ ਹੈ ਅਤੇ ਬਦਲਦੀ ਰਾਜਨੀਤੀ ਦਾ ਕਾਰਣ ਹੈ ਮਾਫੀਆ ਰਾਜ ਅਤੇ ਉਸ ਨੂੰ ਖਤਮ ਕਰਨ ਦੇ ਲਈ ਇੱਕ ਵਿਜ਼ਨ ਬਣਾਉਣਾ ਜਰੂਰੀ ਹੈ। ਇਹ ਵੀ ਪੜ੍ਹੋ:ਸ਼ਿਵ ਸੈਨਾ ਨੇ ਕੇਜਰੀਵਾਲ ਦਾ ਪੁਤਲਾ ਫੂਕਿਆ, ਕਿਹਾ-ਹਿੰਦੂ ਵਿਰੋਧੀ ਸੋਚ ਨੂੰ ਸਵੀਕਾਰ ਨਹੀਂ ਕਰੇਗਾ -PTC News