ਸਥਾਨਕ ਚੋਣਾਂ : ਮੋਹਾਲੀ ਦੇ ਵਾਰਡ ਨੰਬਰ - 12 ਤੋਂ ਕਾਂਗਰਸ ਦੇ ਉਮੀਦਵਾਰ ਪਰਮਜੀਤ ਸਿੰਘ ਹੈਪੀ ਨੇ ਜਿੱਤੀ ਚੋਣ
ਮੋਹਾਲੀ : ਮੋਹਾਲੀ ਨਗਰ ਨਿਗਮ ਲਈ ਬੀਤੇ ਕੱਲ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਮੋਹਾਲੀ ਦੇ ਸੈਕਟਰ -78 'ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਮੋਹਾਲੀ ਨਗਰ ਨਿਗਮ ਦੇ 260 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ। ਮੋਹਾਲੀ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਪਾਰਟੀ ਨੇ ਮੁਹਾਲੀ ਦੇ ਵਾਰਡ ਨੰ. 1 ਤੋਂ ਜਿੱਤ ਨਾਲ ਖਾਤਾ ਖੋਲ੍ਹਿਆ ਹੈ।
ਮੋਹਾਲੀ ਦੇ ਵਾਰਡ ਨੰਬਰ -1 ਤੋਂ ਕਾਂਗਰਸ ਦੀ ਉਮੀਦਵਾਰ ਜਸਪ੍ਰੀਤ ਕੌਰ ਜੇਤੂ ਕਰਾਰ ਦਿੱਤੀ ਗਈ ਹੈ।
ਮੋਹਾਲੀ ਦੇ ਵਾਰਡ ਨੰਬਰ - 2 ਤੋਂ ਆਜ਼ਾਦ ਉਮੀਦਵਾਰ ਮਨਜੀਤ ਸਿੰਘ ਸੇਠੀ ਚੋਣ ਜਿੱਤੇ ਹਨ।
ਮੋਹਾਲੀ ਦੇ ਵਾਰਡ ਨੰਬਰ - 3 ਤੋਂ ਕਾਂਗਰਸ ਦੀ ਉਮੀਦਵਾਰ ਦਵਿੰਦਰ ਕੌਰ ਵਾਲੀਆ ਜੇਤੂ ਕਰਾਰ ਦਿੱਤੀ ਗਈ ਹੈ।
ਮੋਹਾਲੀ ਦੇ ਵਾਰਡ ਨੰਬਰ - 4 ਤੋਂ ਕਾਂਗਰਸ ਦਾ ਉਮੀਦਵਾਰ ਰਾਜਿੰਦਰ ਸਿੰਘ ਰਾਣਾ ਜੇਤੂ ਰਹੇ ਹਨ।
ਮੋਹਾਲੀ ਦੇ ਵਾਰਡ ਨੰਬਰ - 5 ਤੋਂ ਕਾਂਗਰਸ ਦੀ ਉਮੀਦਵਾਰ ਰੁਪਿੰਦਰ ਕੌਰ ਰੀਨਾ ਨੇ ਚੋਣ ਜਿੱਤੀ ਹੈ।
ਮੋਹਾਲੀ ਦੇ ਵਾਰਡ ਨੰਬਰ - 6 ਤੋਂ ਕਾਂਗਰਸ ਦੇ ਉਮੀਦਵਾਰ ਜਸਪ੍ਰੀਤ ਸਿੰਘ ਗਿੱਲ ਨੇ ਚੋਣ ਜਿੱਤੀ ਹੈ।
ਮੋਹਾਲੀ ਦੇ ਵਾਰਡ ਨੰਬਰ - 7 ਤੋਂ ਕਾਂਗਰਸ ਦੀ ਉਮੀਦਵਾਰ ਬਲਜੀਤ ਕੌਰ ਨੇ ਚੋਣ ਜਿੱਤੀ ਹੈ।
ਮੋਹਾਲੀ ਦੇ ਵਾਰਡ ਨੰਬਰ - 8 ਤੋਂ ਕਾਂਗਰਸ ਦੇ ਉਮੀਦਵਾਰ ਕੁਲਜੀਤ ਸਿੰਘ ਬੇਦੀ ਨੇ ਚੋਣ ਜਿੱਤੀ ਹੈ।
ਮੋਹਾਲੀ ਦੇ ਵਾਰਡ ਨੰਬਰ - 9 ਤੋਂ ਕਾਂਗਰਸ ਦੀ ਉਮੀਦਵਾਰਬਲਰਾਜ ਕੌਰ ਧਾਲੀਵਾਲ ਜੇਤੂ ਰਹੀ ਹੈ।
ਮੋਹਾਲੀ ਦੇ ਵਾਰਡ ਨੰਬਰ -10 ਤੋਂ ਕਾਂਗਰਸ ਦੇ ਉਮੀਦਵਾਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਚੋਣ ਜਿੱਤੀ ਹੈ।
ਮੋਹਾਲੀ ਦੇ ਵਾਰਡ ਨੰਬਰ -11 ਤੋਂ ਕਾਂਗਰਸ ਦੀ ਉਮੀਦਵਾਰ ਅਨੁਰਾਧਾ ਆਨੰਦ ਨੇ ਚੋਣ ਜਿੱਤੀ ਹੈ।
ਮੋਹਾਲੀ ਦੇ ਵਾਰਡ ਨੰਬਰ - 12 ਤੋਂ ਕਾਂਗਰਸ ਦੇ ਉਮੀਦਵਾਰ ਪਰਮਜੀਤ ਸਿੰਘ ਹੈਪੀ ਨੇ ਚੋਣ ਜਿੱਤੀ ਹੈ।
ਮੋਹਾਲੀ ਦੇ ਵਾਰਡ ਨੰਬਰ - 13 ਤੋਂ ਕਾਂਗਰਸ ਦੀ ਉਮੀਦਵਾਰ ਨਮਰਤਾ ਢਿੱਲੋਂ ਨੇ ਚੋਣ ਜਿੱਤੀ ਹੈ।
ਮੋਹਾਲੀ ਦੇ ਵਾਰਡ ਨੰਬਰ - 26 ਤੋਂ ਆਜ਼ਾਦ ਉਮੀਦਵਾਰ ਰਵਿੰਦਰ ਬਿੰਦਰਾ ਜੇਤੂ ਰਹੇ ਹਨ।
ਮੋਹਾਲੀ ਦੇ ਵਾਰਡ ਨੰਬਰ - 27 ਤੋਂ ਕਾਂਗਰਸੀ ਉਮੀਦਵਾਰ ਜੇਤੂ
ਮੋਹਾਲੀ ਦੇ ਵਾਰਡ ਨੰਬਰ - 28 ਤੋਂ ਆਜ਼ਾਦ ਉਮੀਦਵਾਰ ਰਮਨਪ੍ਰੀਤ ਕੌਰ ਕੁੰਭੜਾ ਜੇਤੂ ਰਹੇ ਹਨ।
ਮੋਹਾਲੀ ਦੇ ਵਾਰਡ ਨੰਬਰ - 29 ਤੋਂ ਆਜ਼ਾਦ ਉਮੀਦਵਾਰ ਰਾਜਿੰਦਰ ਕੌਰ ਕੁੰਭੜਾ ਜੇਤੂ ਰਹੇ ਹਨ।
ਮੋਹਾਲੀ ਦੇ ਵਾਰਡ ਨੰਬਰ - 30 ਤੋਂ ਕਾਂਗਰਸੀ ਉਮੀਦਵਾਰ ਜੇਤੂ
ਦਰਅਸਲ 'ਚ ਮੋਹਾਲੀ ਨਗਰ ਨਿਗਮ ਦੇ ਵਾਰਡ ਨੰਬਰ -10 ਦੇ 2 ਬੂਥਾਂ (ਬੂਥ ਨੰਬਰ 32 ਅਤੇ 33) 'ਤੇ 17 ਫ਼ਰਵਰੀ ਨੂੰ ਦੁਬਾਰਾ ਪੋਲਿੰਗ ਕਰਵਾਈ ਗਈ ਸੀ।ਜਿਸ ਦੌਰਾਨ ਵੋਟਾਂ ਪਾਉਣ ਦਾ ਕੰਮ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਆਰੰਭ ਕੀਤਾ ਗਿਆ ਸੀ ਪਰ ਬਾਅਦ ਵਿੱਚ ਉੱਥੇ ਰੌਲਾ ਪੈ ਗਿਆ ਸੀ।ਮੋਹਾਲੀ ਨਗਰ ਨਿਗਮ ਦੇ 2 ਬੂਥਾਂ 'ਤੇ ਗੜਬੜੀ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਮੁੜ ਪੋਲਿੰਗ ਹੋਈ ਸੀ।
ਦੱਸਣਯੋਗ ਹੈ ਕਿ ਮੋਹਾਲੀ ਦੇ ਇਨ੍ਹਾਂ ਵਾਰਡਾਂ ਵਿਚ ਵੋਟਾਂ ਦੌਰਾਨ ਹੰਗਾਮਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਕ ਧਿਰ ਦੇ ਵਿਅਕਤੀ 'ਤੇ ਚੋਣਾਂ ਦੌਰਾਨ ਪੈਸੇ ਵੰਡਣ ਦੇ ਦੋਸ਼ ਵੀ ਲੱਗੇ ਸਨ। ਜਿਸ ਤੋਂ ਬਾਅਦ ਇਨ੍ਹਾਂ ਥਾਵਾਂ 'ਤੇ ਰਾਜ ਚੋਣ ਕਮਿਸ਼ਨ ਨੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਸਨ।
-PTCNews