ਕਾਂਗਰਸ ਅਤੇ ਆਪ ਵਿਚਾਲੇ ਦਿੱਲੀ-ਹਰਿਆਣਾ ਵਿੱਚ ਗਠਜੋੜ 'ਤੇ ਬਣੀ ਸਹਿਮਤੀ : ਸੂਤਰ
ਕਾਂਗਰਸ ਅਤੇ ਆਪ ਵਿਚਾਲੇ ਦਿੱਲੀ-ਹਰਿਆਣਾ ਵਿੱਚ ਗਠਜੋੜ 'ਤੇ ਬਣੀ ਸਹਿਮਤੀ : ਸੂਤਰ:ਦਿੱਲੀ : ਸਿਆਸਤ 'ਚ ਪਾਰਟੀਆਂ ਅਤੇ ਨੇਤਾਵਾਂ ਵੱਲੋਂ ਕਿੰਨੇ ਰੰਗ ਬਦਲੇ ਜਾਂਦੇ ਹਨ ਪਰ ਅਸਲ ਸੱਚਾਈ ਦਾ ਆਮ ਲੋਕਾਂ ਨੂੰ ਪਤਾ ਹੀ ਨਹੀਂ ਚਲਦਾ।ਹੁਣ ਤਾਜ਼ਾ ਮਾਮਲਾ ਕਾਂਗਰਸ ਤੇ 'ਆਪ' ਵਿਚਕਾਰ ਹੋਣ ਜਾ ਰਹੇ ਗਠਜੋੜ ਦਾ ਹੈ, ਜੇ ਇਸ ਗਠਜੋੜ ਲਈ ਚਲ ਰਹੀ ਗੱਲਬਾਤ ਸਿਰੇ ਚੜ੍ਹ ਜਾਂਦੀ ਹੈ ਤਾਂ ਨੇਤਾਵਾਂ ਦਾ ਅਸਲੀ ਚਿਹਰਾ ਲੋਕਾਂ ਨੂੰ ਵੇਖਣ ਨੂੰ ਮਿਲੇਗਾ।
[caption id="attachment_278718" align="aligncenter" width="300"] ਕਾਂਗਰਸ ਅਤੇ ਆਪ ਵਿਚਾਲੇ ਦਿੱਲੀ-ਹਰਿਆਣਾ ਵਿੱਚ ਗਠਜੋੜ 'ਤੇ ਬਣੀ ਸਹਿਮਤੀ : ਸੂਤਰ[/caption]
ਸੂਤਰ ਅਨੁਸਾਰ ਖ਼ਬਰ ਮਿਲੀ ਹੈ ਕਿ ਦਿੱਲੀ-ਹਰਿਆਣਾ ਵਿੱਚ ਕਾਂਗਰਸ ਅਤੇ ਆਪ ਵਿਚਾਲੇ ਗਠਜੋੜ 'ਤੇ ਸਹਿਮਤੀ ਬਣ ਗਈ ਹੈ ਪਰ ਅਜੇ ਪੰਜਾਬ ਬਾਰੇ ਅਜੇ ਕੋਈ ਵੀ ਫ਼ੈਸਲਾ ਨਹੀਂ ਲਿਆ।ਇਸ ਦੇ ਲਈ ਲੋਕ ਸਭਾ ਚੋਣਾਂ ਸਾਂਝੇ ਤੌਰ 'ਤੇ ਲੜਨ ਲਈ ਕਾਂਗਰਸ ਤੇ ਆਪ ਵਿਚਕਾਰ ਗੱਲਬਾਤ ਦਾ ਦੌਰ ਕਾਫ਼ੀ ਸਮੇਂ ਤੋਂ ਚੱਲ ਰਿਹਾ ਸੀ ,ਜਿਸ ਬਾਰੇ ਆਉਣ ਵਾਲੇ ਸਮੇਂ ਵਿੱਚ ਸਪੱਸਟ ਹੋ ਜਾਵੇਗਾ।
[caption id="attachment_278719" align="aligncenter" width="300"]
ਕਾਂਗਰਸ ਅਤੇ ਆਪ ਵਿਚਾਲੇ ਦਿੱਲੀ-ਹਰਿਆਣਾ ਵਿੱਚ ਗਠਜੋੜ 'ਤੇ ਬਣੀ ਸਹਿਮਤੀ : ਸੂਤਰ[/caption]
ਇਸ ਦੌਰਾਨ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਜੇ ਇਹ ਸਮਝੌਤਾ ਸਿਰੇ ਚੜ੍ਹ ਜਾਂਦਾ ਹੈ ਤਾਂ ਪੰਜਾਬ ਦੀ ਜਨਤਾ ਨੂੰ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਆਗੂਆਂ ਦਾ ਅਸਲ ਚਹਿਰਾ ਵੇਖਣ ਨੂੰ ਮਿਲੇਗਾ।ਜਦੋਂ ਪੰਜਾਬ 'ਚ ਇੱਕ ਪਾਸੇ ਆਪ ਤੇ ਕਾਂਗਰਸੀ ਆਗੂ ਇੱਕ ਦੂਸਰੇ 'ਤੇ ਦੂਸ਼ਣਬਾਜੀ ਕਰਦੇ ਹੋਏ ਕਈ ਤਰ੍ਹਾਂ ਦੇ ਇਲਜ਼ਾਮ ਲਾਉਣਗੇ ਪਰ ਦੂਜੇ ਪਾਸੇ ਦਿੱਲੀ ਦੀ ਹੱਦ 'ਚ ਦਾਖਲ ਹੁੰਦੇ ਹੀ ਦੋਸਤਾਨਾ ਰਿਸ਼ਤੇ ਨੂੰ ਨਿਭਾਉਣਗੇ।
-PTCNews