ਭਾਰਤੀ ਹਾਕੀ ਟੀਮ ਨੂੰ ਤਮਗ਼ਾ ਜਿੱਤਣ 'ਤੇ ਸੁਖਬੀਰ ਸਿੰਘ ਬਾਦਲ , ਹਰਸਿਮਰਤ ਕੌਰ ਬਾਦਲ ਤੇ ਕੈਪਟਨ ਨੇ ਦਿੱਤੀ ਵਧਾਈ
ਚੰਡੀਗੜ੍ਹ : ਟੋਕੀਓ ਓਲੰਪਿਕ ( Tokyo Olympics ) 'ਚ ਭਾਰਤੀ ਪੁਰਸ਼ ਹਾਕੀ ਟੀਮ ( Indian hockey team ) ਨੇ ਅੱਜ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ 41 ਸਾਲ ਦੇ ਸੋਕੇ ਨੂੰ ਖ਼ਤਮ ਕਰਦੇ ਹੋਏ ਭਾਰਤ ਨੂੰ ਹਾਕੀ ਵਿਚ ਬਰੌਂਜ਼ ਮੈਡਲ (Men's hockey bronze ) ਦਿਵਾਇਆ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਇਹ ਮੈਡਲ ਜਿੱਤਿਆ ਹੈ। ਦੋਵੇਂ ਟੀਮਾਂ ਸੈਮੀਫਾਈਨਲ ਵਿੱਚ ਹਾਰ ਗਈਆਂ ਸਨ। ਭਾਰਤ ਨੂੰ 1980 ਤੋਂ ਬਾਅਦ ਇਹ ਮੈਡਲ ਮਿਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਾਕੀ ਟੀਮ ਦੀ ਇਸ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ ਹੈ। ਹਾਕੀ ਟੀਮ ਨੂੰ ਵਧਾਈ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਟਵੀਟ ਕੀਤਾ, ਇਹ ਇੱਕ ਇਤਿਹਾਸਕ ਪਲ ਹੈ ! ਸ਼ਾਬਾਸ਼ ਸ਼ੇਰੋ, ਤੁਸੀਂ ਬਹੁਤ ਸ਼ਾਨਦਾਰ ਖੇਡ ਖੇਡੀ! ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਣ 'ਤੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਮੇਰੇ ਵੱਲੋਂ ਬਹੁਤ ਮੁਬਾਰਕਾਂ। ਤੁਹਾਡੀ ਇਸ ਜਿੱਤ 'ਤੇ ਸਾਰਾ ਦੇਸ਼ ਮਾਣ ਕਰ ਰਿਹਾ ਹੈ, ਅਤੇ ਤੁਹਾਡੇ ਲਈ ਦੁਆਵਾਂ ਭੇਜ ਰਿਹਾ ਹੈ।This is historic! Bravo boys, you were outstanding! I congratulate the #IndianHockey team for bagging a bronze by defeating Germany. India is rejoicing for you and with you! #TokyoOlympics #Olympics pic.twitter.com/N69AeWco8U — Sukhbir Singh Badal (@officeofssbadal) August 5, 2021
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਹਾਕੀ ਟੀਮ ਦੀ ਇਸ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ ਹੈ।ਹਾਕੀ ਟੀਮ ਨੂੰ ਵਧਾਈ ਦਿੰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ, 41 ਸਾਲ ਲੰਮੀ ਉਡੀਕ ਤੋਂ ਬਾਅਦ ਹਾਸਲ ਹੋਈ ਇਸ ਇਤਿਹਾਸਕ ਘੜੀ ਮੌਕੇ, ਸਾਡਾ ਮਨ, ਸਾਡਾ ਦਿਲ, ਤੇ ਸਾਡਾ ਧਿਆਨ, ਸਭ ਕੁਝ ਭਾਰਤੀ ਪੁਰਸ਼ ਹਾਕੀ ਟੀਮ 'ਤੇ ਕੇਂਦਰਿਤ ਹੋ ਗਿਆ ਹੈ। ਤੁਸੀਂ ਸਾਡਾ ਸਭ ਦਾ ਸਿਰ ਫ਼ਖ਼ਰ ਨਾਲ ਉੱਚਾ ਚੁੱਕ ਦਿੱਤਾ ਹੈ। ਹੁਣ ਭਾਰਤੀ ਮਹਿਲਾ ਹਾਕੀ ਟੀਮ ਦੀ ਜਿੱਤ ਦੇ ਨਾਲ ਦੂਹਰੀ ਖੁਸ਼ੀ ਦੀ ਉਮੀਦ ਹੋਰ ਵੀ ਵਧ ਗਈ ਹੈ। ਦਿਲੋਂ ਸ਼ੁਭਕਾਮਨਾਵਾਂ! [caption id="attachment_520759" align="aligncenter" width="275"]After a long wait of 41 years, the #IndianHockeyTeam has again captured our hearts and imagination. You have made us all proud! ? Hoping for a double delight with a win from the #IndianWomenHockeyTeam now. All the best! #TokyoOlympics #Olympics pic.twitter.com/Jzmg2DNvge
— Harsimrat Kaur Badal (@HarsimratBadal_) August 5, 2021