ਡਾ.ਅੰਬੇਡਕਰ ਜਯੰਤੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀਆਂ ਵਧਾਈਆ, ਕਹੀ ਇਹ ਵੱਡੀ ਗੱਲ
ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਰਕਾਰੀ ਕੋ-ਐਜੂਕੇਸ਼ਨ ਕਾਲਜ, ਬੂਟਾਂ ਮੰਡੀ ਵਿਖੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਡਾ.ਭੀਮ ਰਾਓ ਅੰਬੇਡਕਰ ਦੀ ਜਯੰਤੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਿੱਖਿਆ ਦੇ ਧਨੀ ਡਾ. ਅੰਬੇਡਕਰ ਦੀ ਜਯੰਤੀ ਉੱਤੇ ਬੋਲਣ ਦਾ ਪਹਿਲੀ ਵਾਰੀ ਮੌਕਾ ਮਿਲਿਆ ਅਤੇ ਮੈਂ ਬਹੁਤ ਮਾਣ ਕਰ ਰਿਹਾ ਹਾਂ। ਉਨ੍ਹਾਂ ਨੇ ਹਰ ਵਿਅਕਤੀ ਨੂੰ ਸੰਵਿਧਾਨਕ ਅਧਿਕਾਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸੰਵਿਧਾਨ ਅਨੁਸਾਰ ਕੋਈ ਮੁੰਡਾ-ਕੁੜੀ ਮੁੱਖ ਮੰਤਰੀ ਬਣ ਸਕਦਾ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਡਾ. ਅੰਬੇਡਕਰ ਕੋਲ 6 ਡਾਕਰੇਟ ਦੀਆਂ ਡਿਗਰੀਆਂ ਸਨ। ਉਨ੍ਹਾਂ ਨੇ ਕਿਹਾ ਹੈ ਕਿ ਸੰਵਿਧਾਨ ਤੋਂ ਬਿਨ੍ਹਾਂ ਬੁਰਾ ਹਾਲ ਹੁੰਦਾ ਹੈ ਜਿਵੇ ਤੁਸੀ ਪਾਕਿਸਤਾਨ ਦਾ ਹਾਲ ਵੇਖ ਸਕਦੇ ਹੋ ਕਿਉਕਿ ਉੱਥੇ ਡੈਮੋਕਰੇਸੀ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਲੰਧਰ ਸ਼ਹਿਰ ਵਿੱਚ ਵੱਡੀ ਸਪੋਰਸ ਯੂਨੀਵਰਸਿਟੀ ਬਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਜਲੰਧਰ ਨੂੰ ਸਪੋਰਸ ਹੱਬ ਬਣਾਇਆ ਜਾਵੇਗਾ। ਉਥੇ ਬਿਜਲੀ ਅਧਿਕਾਰੀਆਂ ਦੇ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਦੇ ਮੁੱਦੇ ਤੇ ਮੁਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਖੁਦ ਪਿਛਲੇ ਦਿਨਾਂ ਦਿੱਲੀ ਦੇ ਵਿਚ ਟ੍ਰੇਨਿੰਗ ਉੱਤੇ ਭੇਜਿਆ ਸੀ ਅਤੇ ਕੀਤੇ ਹੋਰ ਵੀ ਭੇਜਣਾ ਪਿਆ ਤਾਂ ਭੇਜਿਆ ਜਾਵੇਗਾ। ਮੁਖਮੰਤਰੀ ਨੇ ਕਿਹਾ ਕਿ ਵਿਰੋਧੀਆਂ ਨੂੰ ਆਉਣ ਵਾਲੀ 16 ਅਪ੍ਰੈਲ ਨੂੰ ਵੱਡਾ ਜਵਾਬ ਮਿਲੇਗਾ ਅਤੇ ਜਲਦ ਹੀ ਇਸ ਬਾਬਤ ਅਤੇ ਹੋਰ ਗਰੰਟੀਆਂ ਨੂੰ ਪੂਰਾ ਕੀਤਾ ਜਾਵੇਗਾ । ਸਾਬਕਾ ਮੁਖਮੰਤਰੀ ਚੰਨੀ ਨੂੰ ED ਵੱਲੋਂ ਭੇਜੇ ਸੰਮਨ ਦੇ ਬਾਰੇ ਮੁਖਮੰਤਰੀ ਭਗਵੰਤ ਮਾਨ ਨੇ ਕਿਹਾ ਜੋ ਕਰਨਗੇ ਉਹ ਭਰਨਗੇ। ਇਹ ਵੀ ਪੜ੍ਹੋ:ਨਿਊਯਾਰਕ 'ਚ ਸਿੱਖਾਂ 'ਤੇ ਹਮਲੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ: ਵਿਦੇਸ਼ ਮੰਤਰੀ -PTC News