ਕਾਂਗਰਸ ਦੇ ਆਸ਼ੂ ਬਾਂਗੜ ਧੋਖਾਧੜੀ ਦੇ ਦੋਸ਼ 'ਚ ਗ੍ਰਿਫਤਾਰ, ਪ੍ਰਦੇਸ਼ ਕਾਂਗਰਸ ਪ੍ਰਧਾਨ ਵੜਿੰਗ ਨੇ 'ਸਿਆਸੀ ਬਦਲਾਖੋਰੀ' ਦੇ ਲਾਏ ਇਲਜ਼ਾਮ
ਚੰਡੀਗੜ੍ਹ, 9 ਜੁਲਾਈ: ਮੋਗਾ ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਕਾਂਗਰਸੀ ਆਗੂ ਆਸ਼ੂ ਬਾਂਗੜ ਨੂੰ ਜਾਅਲਸਾਜ਼ੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਇਹ ‘ਸਿਆਸੀ ਬਦਲਾਖੋਰੀ’ ਹੈ। ਇਹ ਵੀ ਪੜ੍ਹੋ : ਜਲੰਧਰ 'ਚ 300 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਗੁਪਤ ਮਿਸ਼ਨ ਤਹਿਤ ਕੀਤੀ ਛਾਪੇਮਾਰੀ, ਇਕ ਔਰਤ ਨੂੰ ਕੀਤਾ ਗ੍ਰਿਫਤਾਰ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੁਲਿਸ ਨੇ 'ਆਪ' ਦੀ ਟਿਕਟ ਰੱਦ ਕਰਕੇ ਫਿਰੋਜ਼ਪੁਰ (ਦਿਹਾਤੀ) ਤੋਂ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜਨ ਵਾਲੇ ਡਾਕਟਰ ਆਸ਼ੂ ਬਾਂਗੜ ਨੂੰ ਧੋਖਾਧੜੀ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਅਨੁਸਾਰ ਕਾਂਗਰਸੀ ਆਗੂ ਬਾਂਗੜ ਇਮੀਗ੍ਰੇਸ਼ਨ ਅਤੇ ਨੌਕਰੀ ਦੇ ਚਾਹਵਾਨ ਲੋਕਾਂ ਨੂੰ ਮੋਗਾ ਮੈਡੀਸਿਟੀ ਹਸਪਤਾਲ ਦੇ ਜਾਅਲੀ ਤਜਰਬੇ ਅਤੇ ਰੁਜ਼ਗਾਰ ਸਰਟੀਫਿਕੇਟ ਪ੍ਰਦਾਨ ਕਰਨ ਦਾ ਰੈਕੇਟ ਚਲਾ ਰਿਹਾ ਸੀ। ਮੋਗਾ ਪੁਲਿਸ ਨੇ ਬਾਂਗੜ ਅਤੇ ਮੁਕਤਸਰ ਦੇ ਹਰਦੀਪ ਸਿੰਘ ਬਰਾੜ ਦੇ ਖਿਲਾਫ ਮੋਗਾ ਸਿਟੀ ਪੁਲਿਸ ਸਟੇਸ਼ਨ ਵਿਖੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 420 (ਧੋਖਾਧੜੀ), 465 (ਜਾਅਲਸਾਜ਼ੀ), 467 (ਕੀਮਤੀ ਸੁਰੱਖਿਆ ਦੀ ਜਾਅਲਸਾਜ਼ੀ), 468 (ਧੋਖਾਧੜੀ ਦੇ ਮਕਸਦ ਨਾਲ ਜਾਅਲਸਾਜ਼ੀ) ਅਤੇ 120 ਬੀ (ਅਪਰਾਧਿਕ ਸਾਜ਼ਿਸ਼) ਤਹਿਤ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਬਾਂਗੜ ਨੂੰ ਫਿਰੋਜ਼ਪੁਰ ਦਿਹਾਤੀ 'ਆਪ' ਦੀ ਟਿਕਟ ਮਿਲੀ ਸੀ ਪਰ ਚੋਣਾਂ ਤੋਂ ਕੁਝ ਦਿਨ ਪਹਿਲਾਂ ਉਹ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਬਾਂਗੜ ਨੂੰ ਉਸੇ ਸੀਟ ਲਈ ਕਾਂਗਰਸ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਸੀ, ਪਰ 'ਆਪ' ਦੇ ਰਜਨੀਸ਼ ਦਹੀਆ ਨੇ ਉਨ੍ਹਾਂ ਨੂੰ ਹਰਾਇਆ। ਸ਼ਨੀਵਾਰ ਨੂੰ ਇੱਕ ਮੀਡੀਆ ਬ੍ਰੀਫਿੰਗ ਨੂੰ ਸੰਬੋਧਿਤ ਕਰਦੇ ਹੋਏ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ "ਪੰਜਾਬ 'ਆਪ' ਸਰਕਾਰ ਪੂਰੀ ਤਰ੍ਹਾਂ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਪੂਰੀ ਜਾਂਚ ਤੋਂ ਬਿਨਾਂ ਧੋਖਾਧੜੀ ਜਾਂ ਦਾ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ, ਪਰ ਉਨ੍ਹਾਂ ਨੇ ਸਿਰਫ਼ ਇੱਕ ਝੂਠੇ ਕੇਸ ਦੇ ਆਧਾਰ 'ਤੇ ਉਸ ਵਿਰੁੱਧ ਇੱਕ ਝੂਠਾ ਕੇਸ ਦਰਜ ਕੀਤਾ ਹੈ, ਉਹ ਵੀ ਪੁਲਿਸ ਅਧਿਕਾਰੀ ਦਾ ਬਿਆਨ ਅਤੇ ਇੱਕ ਵੌਇਸ ਸੰਦੇਸ਼ ਦੇ ਅਧਾਰ 'ਤੇ ਅਤੇ ਬਿਨਾਂ ਕੋਈ ਸ਼ਿਕਾਇਤ ਪ੍ਰਾਪਤ ਕੀਤੇ।" ਇਹ ਵੀ ਪੜ੍ਹੋ: ਉੱਤਰਾਖੰਡ ਹਾਦਸਾ: ਢੇਲਾ ਨਦੀ 'ਚ ਰੂੜੀ ਕਾਰ, 9 ਦੀ ਮੌਤ, 1 ਨੂੰ ਬਚਾ ਲਿਆ ਗਿਆ ਇਸ ਤੋਂ ਇਲਾਵਾ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਦਿਨ ਦਿਹਾੜੇ ਹੋਈ ਹੱਤਿਆ ਨੂੰ ਇੱਕ ਮਹੀਨਾ ਬੀਤ ਚੁੱਕਾ ਹੈ ਪਰ ਪੰਜਾਬ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਨਾਕਾਮ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਅਤੇ ਲੋਕ ਕੇਂਦਰ ਦੀ ਅਗਨੀਪਥ ਸਕੀਮ ਤੋਂ ਵੀ ਪਰੇਸ਼ਾਨ ਹਨ। -PTC News