ਲਾਅ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਖਿਲਾਫ਼ ਮਿਲੀ ਸ਼ਿਕਾਇਤ, ਚੋਣ ਕਮਿਸ਼ਨ ਨੇ ਮੰਗਿਆ ਜਵਾਬ
ਪਟਿਆਲਾ: ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਅਤੇ ਲਾਅ ਪਟਿਆਲਾ ਦੇ ਵਾਈਸ ਚਾਂਸਲਰ ਵੱਲੋਂ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਸਹਾਇਕ ਪ੍ਰੋਫ਼ੈਸਰਾਂ ਅਤੇ ਹੋਰ ਸਟਾਫ ਦੀ ਭਰਤੀ ਲਈ ਇੰਟਰਵਿਊ ਕਰਨ ਦੀ ਸ਼ਿਕਾਇਤ ਮਿਲੀ ਹੈ। ਸ਼ਿਕਾਇਤ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ ਕਰੁਣਾ ਰਾਜੂ ਨੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ 24 ਘੰਟਿਆਂ ਵਿੱਚ ਇਸ ਦੀ ਜਾਂਚ ਕਰਕੇ ਜਵਾਬ ਦੇਣ ਲਈ ਪੱਤਰ ਲਿਖਿਆ ਹੈ। ਜ਼ਿਕਰਯੋਗ ਹੈ ਕਿ ਇਹ ਸ਼ਿਕਾਇਤ 2 ਦਿਨ ਪਹਿਲਾਂ ਪੰਜਾਬ ਹਿਊਮਨ ਰਾਈਟਸ ਆਰਗਨਾਈਜੇਸ਼ਨ ਦੇ ਜਨਰਲ ਸੈਕਟਰੀ ਆਰ ਐਸ ਬੈਂਸ ਵੱਲੋਂ ਕੀਤੀ ਗਈ ਸੀ। ਚੋਣ ਕਮਿਸ਼ਨ ਵੱਲੋਂ ਕ੍ਰਿਸ਼ਨ ਕੁਮਾਰ ਨੂੰ ਪੱਤਰ ਜਾਰੀ ਕੀਤਾ ਹੈ ਗਿਆ ਹੈ ਜਿਸ ਵਿੱਚ ਚੋਣ ਕਮਿਸ਼ਨ ਨੇ ਲਿਖਿਆ ਹੈ ਕਿ ਲਾਅ ਦੇ ਵਾਈਸ ਚਾਂਸਲਰ ਨੇ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਵੀ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਜਾਰੀ ਰੱਖਿਆ ਹੈ। ਇਹ ਵੀ ਪੜ੍ਹੋ:ਥਾਣੇ ਵਿਚ ਹਵਾਲਾਤੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ -PTC News