ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਲਾਉਣੀ ਪਈ ਮਹਿੰਗੀ; ਵਿਭਾਗ ਨੇ ਛਾਪਾ ਮਾਰ ਠੋਕਿਆ ਜੁਰਮਾਨਾ
ਨਰਿੰਦਰ ਸਿੰਘ, (ਤਰਨਤਾਰਨ, 15 ਜੂਨ): ਮੁਖ ਮੰਤਰੀ ਭਗਵੰਤ ਮਾਨ ਵੱਲੋ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਮੰਤਵ ਨਾਲ ਜਾਰੀ ਕੀਤੇ ਹੈਲਪ ਲਾਇਨ ਨੰਬਰ ’ਤੇ ਸ਼ਿਕਾਇਤ ਕਰਨੀ ਖਪਤਕਾਰ ਨੂੰ ਉਸ ਵੇਲੇ ਮਹਿੰਗੀ ਪਈ। ਜਦੋਂ ਸ਼ਿਕਾਇਤ ਵਾਪਸੀ ਅਤੇ ਸਮਝੌਤੇ ਦਾ ਹਰ ਹੱਥਕੰਢਾ ਫੇਲ੍ਹ ਹੋਣ 'ਤੇ ਪਾਵਰਕਾਮ ਦੀ ਟੀਮ ਨੇ ਮੁਦਈ ਘਰ ਛਾਪਾ ਮਾਰਿਆ ਅਤੇ ਸਿੱਧੀ ਬਿਜਲੀ ਚੋਰੀ ਦੀ ਗੱਲ ਕਰਦਿਆਂ ਜੁਰਮਾਨਾ ਪਾ ਦਿੱਤਾ। ਇਹ ਵੀ ਪੜ੍ਹੋ: ਐਡਵੋਕੇਟ ਸਿੱਪੀ ਸਿੱਧੂ ਕਤਲ ਮਾਮਲੇ 'ਚ ਹਾਈ ਕੋਰਟ ਦੀ ਜਸਟਿਸ ਦੀ ਧੀ ਗ੍ਰਿਫ਼ਤਾਰ ਪੀੜ੍ਹਤ ਹਰਪਾਲ ਸੋਨੀ ਨੇ ਲਾਇਨਮੈਨ ਮਲਕੀਤ ਸਿੰਘ ’ਤੇ ਕਥਿੱਤ ਤੌਰ 'ਤੇ ਰਿਸ਼ਵਤ ਦੇ ਦੋਸ਼ ਲਉਦਿਆਂ ਮੁਖ ਮੰਤਰੀ ਦੀ ਹੈਲਪ ਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ 'ਚ ਉਨ੍ਹਾਂ ਦੱਸਿਆ ਸੀ ਕਿ ਵਿਭਾਗ ਵੱਲੋਂ ਉਸਤੇ 23,000 ਦੇ ਕਰੀਬ ਬਕਾਏ ਦੀ ਰਕਮ ਠੋਕ ਦਿੱਤੀ ਗਈ। ਜਿਸਤੋਂ ਬਾਅਦ ਵਿਭਾਗ ਵੱਲੋਂ ਮੀਟਰ ਪੁੱਟ ਲਿਆ ਗਿਆ ਅਤੇ ਨਵਾਂ ਮੀਟਰ ਲਾਉਣ ਬਦਲੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਗਈ। ਪੀੜਤ ਨੇ ਦੱਸਿਆ ਕਿ ਸ਼ਿਕਾਇਤ ਵਾਪਸ ਲੈਣ ਲਈ ਉਸ 'ਤੇ ਦਬਾਓ ਬਣਾਇਆ ਗਿਆ, ਇੱਥੋਂ ਤੱਕ ਕੇ ਐਸਡੀਉ ਸਤਪਾਲ ਸਿੰਘ ਨੇ ਕਥਿੱਤ ਤੌਰ 'ਤੇ ਉਸ ਦੇ ਘਰ ਆ ਕੇ ਕਿਹਾ ਕਿ ਜੇਕਰ ਸ਼ਿਕਾਇਤ ਵਾਪਸ ਨਾ ਲਈ ਤਾਂ ਉਸਨੂੰ ਭਾਰੀ ਜੁਰਮਾਨੇ ਭੁਗਤਣੇ ਪੈ ਸਕਦੇ ਹਨ। ਹਰਪਾਲ ਸੋਨੀ ਨੇ ਕਿਹਾ ਕਿ ਉਸਨੇ ਸ਼ਿਕਾਇਤ ਤਾਂ ਰਿਸ਼ਵਤ ਲੈਣ ਸਬੰਧੀ ਕੀਤੀ ਸੀ ਪਰ ਵਿਭਾਗ ਵੱਲੋਂ ਰਿਸ਼ਵਤ ਮਾਮਲੇ ਦੀ ਪੜਤਾਲ ਕਰਨ ਦੀ ਥਾਂ ਚੈਕਿੰਗ ਦੇ ਬਹਾਨੇ ਜੁਰਮਾਨੇ ਪਾਉਣ ਦਾ ਦਬਾਅ ਬਣਾ ਕੇ ਸ਼ਿਕਾਇਤ ਵਾਪਸ ਕਰਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਸਬੰਧੀ ਸੰਪਰਕ ਕਰਨ 'ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਪੀਟੀਸੀ ਦੇ ਰਿਪੋਰਟਰ ਨੂੰ ਕਿਹਾ ਕਿ ਵਿਭਾਗ ਵੱਲੋਂ ਉੱਚ ਅਫਸਰਾਂ ਦੇ ਆਦੇਸ਼ਾਂ ਮੁਤਾਬਿਕ ਚੈਕਿੰਗ ਕੀਤੀ ਗਈ, ਜਿਸ ਲਈ ਪੱਟੀ ਡਵੀਜਨ ਦੇ ਅਧਿਕਾਰੀਆਂ ਨੇ ਅਗਵਾਈ ਕੀਤੀ। ਇਸ ਸਬੰਧੀ ਐਸਡੀਓ ਸਤਪਾਲ ਸਿੰਘ ਨਾਲ ਰਾਬਤਾ ਕੀਤਾ ਗਈ ਤਾਂ ਉਹਨਾਂ ਕਿਹਾ ਕਿ ਪਾਵਰਕਾਮ ਡਵੀਜਨ ਪੱਟੀ ਦੇ ਐਕਸੀਅਨ ਸੁਰਿੰਦਰਪਾਲ ਸਿੰਘ ਨੂੰ ਹੈਲਪ ਲਾਈਨ ਤੋਂ ਸ਼ਿਕਾਇਤ ਪ੍ਰਾਪਤ ਹੋਈ ਸੀ। ਜਿਸ ਦੇ ਆਧਾਰ 'ਤੇ ਛਾਮੇਮਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੇ ਆਧਾਰ ਤੇ ਤਿੰਨ ਘਰਾਂ ’ਚ ਚੈਕਿੰਗ ਕੀਤੀ ਗਈ ਤੇ ਇਸਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਹਰਪਾਲ ਸੋਨੀ ਦੀ ਭੈਣ ਅਮਨਦੀਪ ਕੌਰ ਨੇ ਦੱਸਿਆ ਕਿ ਜਦ ਪਾਵਰਕਾਮ ਟੀਮ ਘਰ ਆਈ ਤਾਂ ਉਹ ਘਰ ਵਿੱਚ ਇਕੱਲੀ ਸੀ। ਐਸਡੀਓ ਨੇ ਉਸ ਨੂੰ ਧੱਕੇ ਮਾਰੇ ਅਤੇ ਕੱਪੜੇ ਪਾੜ ਦਿੱਤੇ। ਪੁਲਿਸ ਹੈਲਪ ਲਾਇਨ 112 'ਤੇ ਕੀਤੀ ਸ਼ਿਕਾਇਤ ਰਾਹੀਂ ਅਮਨਦੀਪ ਕੌਰ ਨੇ ਕਿਹਾ ਕਿ ਐਸਡੀਓ ਦਾ ਕਹਿਣਾ ਸੀ ਕਿ ਉਸ ਦੇ ਭਰਾ ਨੇ ਜੋ ਕਰਮਚਾਰੀ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ ਉਸ ਨੂੰ ਤਾਂ ਬਚਾ ਲਵਾਗੇਂ ਪਰ ਤੁਹਾਨੂੰ ਇਹ ਕੰਮ ਬਹੁਤ ਮਹਿੰਗਾ ਪਵੇਗਾ। ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਵੱਲਾ ਰੋਡ 'ਤੇ ਚੱਲਦੇ ਟਰੱਕ ਨੂੰ ਲੱਗੀ ਅੱਗ ਇਸ ਸਬੰਧੀ ਐਸਡੀਓ ਨੇ ਕਿਹਾ ਕਿ ਉਹ ਤਾਂ ਕੁਝ ਦਿਨ ਪਹਿਲਾਂ ਵੀ ਮੁਦਈ ਘਰ ਮਾਮਲਾ ਜਾਨਣ ਲਈ ਗਿਆ ਸੀ ਰ ਇਹਨਾਂ ਨੇ ਕੋਈ ਸਹਿਯੋਗ ਨਹੀ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਚੈਕਿੰਗ ਦੌਰਾਨ ਵੀਡੀਓ ਗ੍ਰਾਫੀ ਕੀਤੀ ਗਈ ਹੈ ਅਤੇ ਆਂਢ-ਗੁਆਂਢ ਦੀ ਹਾਜ਼ਰੀ ਵਿਚ ਚੈਕਿੰਗ ਕੀਤੀ ਗਈ। ਉਨ੍ਹਾਂ ਬਦਸਲੂਕੀ ਵਾਲੇ ਇਲਜ਼ਾਮਾਂ ਨੂੰ ਬੇਬੁਨਿਆਦੀ ਠਹਿਰਾਇਆ। -PTC News