ਬਠਿੰਡਾ 'ਚ ਪਟਾਕਿਆਂ ਦੀਆਂ ਸਟਾਲਾਂ ਨੂੰ ਲੈ ਕੇ ਹੋਇਆ ਹੰਗਾਮਾ, ਪ੍ਰਸ਼ਾਸਨ ਨੇ ਬੰਦ ਕਰਵਾਈਆਂ ਦੁਕਾਨਾਂ
ਬਠਿੰਡਾ: ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਦੀਵਾਲੀ ਤੇ ਪਟਾਕੇ ਵੇਚਣ ਦੀਆਂ ਸਟਾਲਾਂ ਨੂੰ ਲਾਇਸੰਸ ਜਾਰੀ ਕਰਕੇ 18 ਦੇ ਕਰੀਬ ਸਟਾਲ ਲਗਾਏ ਗਏ ਹਨ। ਇਹ ਸਟਾਲ ਸਪੋਰਟਸ ਸਟੇਡੀਅਮ ਵਿੱਚ ਲਗਾਏ ਗਏ ਹਨ। ਪ੍ਰੰਤੂ ਕੁਝ ਲੋਕਾਂ ਵੱਲੋਂ ਇਹ ਪਟਾਕਿਆਂ ਦੇ ਸਟਾਲ 18 ਤੋਂ 60 ਕਰ ਲਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਬਠਿੰਡਾ ਦੇ ਹੁਕਮਾਂ ਅਨੁਸਾਰ ਇਹ ਸਟਾਲਾਂ ਲੋੜ ਤੋਂ ਵੱਧ ਲੱਗ ਗਈਆਂ ਜਿਸ ਨੂੰ ਲੈ ਕੇ ਕੁਝ ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤਾਂ ਕੀਤੀਆਂ ਜਿਸ ਦੇ ਆਧਾਰ ਤੇ ਡਿਪਟੀ ਕਮਿਸ਼ਨਰ ਨੇ ਤੁਰੰਤ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਪੁਲਿਸ ਨੂੰ ਬੰਦ ਕਰਵਾਉਣ ਦੇ ਹੁਕਮ ਦਿੱਤੇ ਹਨ। ਪੁਲਿਸ ਨੇ ਗੈਰਕਾਨੂੰਨੀ ਲੱਗੀਆ ਪਟਾਕਿਆਂ ਦੀਆਂ ਸਟਾਲਾਂ ਨੂੰ ਤੁਰੰਤ ਬੰਦ ਕਰਾ ਕੇ ਸਾਮਾਨ ਚੁੱਕਾ ਦਿੱਤਾ।
ਦੂਜੇ ਪਾਸੇ ਸਟਾਲਾਂ ਲਾ ਕੇ ਪਟਾਕੇ ਵੇਚਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪ੍ਰਸ਼ਾਸਨ ਤੋਂ ਪੁੱਛ ਕੇ ਹੀ ਲਗਾਈਆਂ ਸਨ ਪ੍ਰੰਤੂ ਲੋੜ ਤੋਂ ਵੱਧ ਪੈਸੇ ਮੰਗਣ ਕਰਕੇ ਅਸੀਂ ਇਨਕਾਰ ਕਰ ਦਿੱਤਾ ਜਿਸ ਕਰਕੇ ਸਾਡੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਅਸੀਂ ਤਾਂ ਪਹਿਲਾਂ ਹੀ ਗ਼ਰੀਬ ਲੋਕ ਹਾਂ ਪਟਾਕਿਆਂ ਦੀਆਂ ਸਟਾਲਾਂ ਲਾਉਣ ਵਾਸਤੇ ਪੈਸੇ ਵੀ ਵਿਆਜੂ ਫੜੇ ਹੋਏ ਹਨ ਜੇ ਸਾਡੇ ਪਟਾਕੇ ਨਾ ਵਿਕੇ ਤਾਂ ਇਹ ਸਾਰੇ ਪੈਸੇ 'ਤੇ ਵਿਆਜ ਸਾਡੇ ਸਿਰ ਪੈ ਜਾਵੇਗਾ। ਅਸੀਂ ਪਹਿਲਾਂ ਵੀ ਹਰ ਸਾਲ ਇਸੇ ਤਰ੍ਹਾਂ ਇਸ ਜਗ੍ਹਾ 'ਤੇ ਪਟਾਕੇ ਲਾਉਂਦੇ ਆਏ ਹਾਂ ਪ੍ਰੰਤੂ ਇਸ ਵਾਰ ਪਤਾ ਨਹੀਂ ਕਿਉਂ ਪ੍ਰਸ਼ਾਸਨ ਸਾਡੇ ਪਿੱਛੇ ਪੈ ਗਿਆ ਸਾਡੀ ਆਮ ਆਦਮੀ ਪਾਰਟੀ ਨੇ ਵੀ ਕੋਈ ਮਦਦ ਨਹੀਂ ਕੀਤੀ ਹੁਣ ਅਸੀਂ ਕੀ ਕਰੀਏ।
ਇਹ ਵੀ ਪੜ੍ਹੋ : Diwali 2022: ਦੀਵਾਲੀ 'ਤੇ ਕਦੇ ਵੀ ਗਿਫਟ ਨਾ ਕਰੋ ਇਹ 4 ਚੀਜ਼ਾਂ, ਖ਼ਤਮ ਕਰ ਦੇਣਗੀਆਂ ਘਰ ਦੀ ਸੁੱਖ-ਸ਼ਾਂਤੀ
ਥਾਣਾ ਸਿਵਲ ਲਾਈਨ ਦੇ ਐਸਐਚਓ ਯਾਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਤਾਂ ਇਨ੍ਹਾਂ ਲੋਕਾਂ ਦੀਆਂ ਉਹ ਦੁਕਾਨਾਂ ਬੰਦ ਕਰਵਾਈਆਂ ਹਨ ਜੋ ਅਣਅਧਿਕਾਰਤ ਲੱਗੀਆਂ ਹੋਈਆਂ ਸਨ ਕਿਉਂਕਿ ਸਾਨੂੰ ਡੀ ਸੀ ਸਾਹਿਬ ਵੱਲੋਂ ਹੁਕਮ ਆਏ ਹਨ ਕਿ ਇਨ੍ਹਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਸੀਂ ਤਾਂ ਹੁਕਮਾਂ ਤੇ ਕੰਮ ਕਰ ਰਹੇ ਹਾਂ। ਜੇ ਇਹ ਲੀਗਲ ਹੁੰਦੇ ਤਾਂ ਸਾਨੂੰ ਕੀ ਜ਼ਰੂਰਤ ਸੀ ਇਨ੍ਹਾਂ ਨੂੰ ਬੰਦ ਕਰਵਾਉਣ ਦੀ।
(ਮੁਨੀਸ਼ ਗਰਗ ਦੀ ਰਿਪੋਰਟ )
-PTC News